ਦੁਬਈ ਗਏ ਪੰਜਾਬੀ ਨੌਜਵਾਨ ਦੀ ਕੋਰੋਨਾ ਨਾਲ ਮੌਤ

ਏਜੰਸੀ

ਖ਼ਬਰਾਂ, ਪੰਜਾਬ

ਦੁਬਈ ਗਏ ਪੰਜਾਬੀ ਨੌਜਵਾਨ ਦੀ ਕੋਰੋਨਾ ਨਾਲ ਮੌਤ

image

ਅਜਨਾਲਾ, 12 ਦਸੰਬਰ (ਪਪ): ਤਹਿਸੀਲ ਅਜਨਾਲਾ ਦੇ ਪਿੰਡ ਵਿਛੋਆ ਦੇ ਰਹਿਣ ਵਾਲੇ ਇਕ ਪੰਜਾਬੀ ਨੌਜਵਾਨ ਜੋ ਕਿ ਅਪਣੀ ਰੋਜ਼ੀ ਰੋਟੀ ਕਮਾਉਣ ਲਈ ਦੁਬਈ ਗਿਆ ਸੀ। ਉੱਥੇ ਉਸ ਦੀ ਕੋਰੋਨਾ ਨਾਲ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਸ਼ਮਸ਼ੇਰ ਸਿੰਘ ਦੀ ਪਤਨੀ ਅਨੂੰ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਉਸ ਦਾ ਪਤੀ ਪਿਛਲੇ 16 ਸਾਲ ਤੋਂ ਅਬੂਧਾਬੀ ਵਿਖੇ ਜਾਲ ਬੰਨ੍ਹਣ ਦਾ ਕੰਮ ਕਰਦਾ ਸੀ ਤੇ ਉਹ 23 ਜਨਵਰੀ ਨੂੰ ਘਰ ਆਇਆ ਸੀ ਤੇ ਦੁਬਾਰਾ 7 ਅਕਤੂਬਰ ਨੂੰ ਡਬਲਡ ਕੰਪਨੀ ਸੋਨਾਪੁਰ ਕੈਂਪ ਨੇੜੇ ਮੇਗਾ ਮਾਰਕੀਟ ਵਿਖੇ ਕੰਮ ਲਈ ਗਿਆ, ਜਿਸ ਦੌਰਾਨ 2 ਦਸੰਬਰ ਨੂੰ ਸਵੇਰੇ 5 ਵਜੇ ਤਕ ਮੇਰੀ ਉਨ੍ਹਾਂ ਨਾਲ ਗੱਲਬਾਤ ਹੁੰਦੀ ਰਹੀ, ਇਸ ਤੋਂ ਬਾਅਦ ਉਨ੍ਹਾਂ ਨਾਲ ਮੇਰਾ ਕੋਈ ਵੀ ਸੰਪਰਕ ਨਹੀਂ ਹੋਇਆ ਤੇ ਸਾਨੂੰ 7 ਦਸੰਬਰ ਨੂੰ ਸਵੇਰੇ 10 ਵਜੇ ਪਤਾ ਲੱਗਾ ਕਿ ਉਨ੍ਹਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ।  ਇਸ ਦੌਰਾਨ ਸਾਨੂੰ ਦੁਬਈ ਤੋਂ ਵਟਸਐਪ ਰਾਹੀਂ ਮੈਸੇਜ ਆਇਆ ਕਿ ਉਸ ਦੀ ਲਾਸ਼ ਅਸੀ ਭਾਰਤ ਨਹੀਂ ਭੇਜ ਸਕਦੇ ਤੇ ਇਸ ਲਈ ਤੁਸੀਂ ਸਾਈਨ ਕਰ ਕੇ ਭੇਜ ਦਿਉ। ਇਸ ਦੌਰਾਨ ਅਸੀ ਫ਼ੈਕਸ ਰਾਹੀਂ ਉਨ੍ਹਾਂ ਨੂੰ ਸਾਈਨ ਕਰ ਕੇ ਪੇਪਰ ਭੇਜ ਦਿਤੇ ਅਤੇ ਅੱਜ 12 ਦਸੰਬਰ ਨੂੰ ਉਨ੍ਹਾਂ ਨੂੰ ਉੱਥੇ ਪੂਰੇ ਰੀਤੀ ਰਿਵਾਜ਼ਾ ਨਾਲ ਦਫ਼ਨਾ ਦਿਤਾ ਗਿਆ।