ਰੇਲਵੇ ਟ੍ਰੈਕ ਤੋਂ ਨੌਜਵਾਨ ਤੇ ਮੁਟਿਆਰ ਦੀਆਂ ਮਿਲੀਆਂ ਲਾਸ਼ਾਂ

ਏਜੰਸੀ

ਖ਼ਬਰਾਂ, ਪੰਜਾਬ

ਰੇਲਵੇ ਟ੍ਰੈਕ ਤੋਂ ਨੌਜਵਾਨ ਤੇ ਮੁਟਿਆਰ ਦੀਆਂ ਮਿਲੀਆਂ ਲਾਸ਼ਾਂ

image

ਜਲੰਧਰ, 12 ਦਸੰਬਰ (ਵਰਿੰਦਰ ਸ਼ਰਮਾ): ਜਲੰਧਰ-ਕਪੂਰਥਲਾ ਰੇਲ ਮਾਰਗ ਉਤੇ ਪੈਂਦੇ ਤਿੱਨ ਮੀਰਪੁਰ ਨਜ਼ਦੀਕ ਭੇਤ ਭਰੇ ਹਲਾਤ ਵਿਚ ਨੌਜਵਾਨ ਅਤੇ ਮੁਟਿਆਰ ਦੀ ਰੇਲਵੇ ਲਾਈਨ ਤੋਂ ਲਾਸ਼ ਬਰਾਮਦ ਹੋਈ ਹੈ। ਮੌਕੇ ਉਤੇ ਪੁੱਜੇ ਰੇਲਵੇ ਪੁਲਿਸ ਦੇ ਏਐਸਆਈ ਸਲਵਿੰਦਰ ਸਿੰਘ ਨੇ ਦਸਿਆ ਕਿ ਨੌਜਵਾਨ ਦੀ ਲਾਸ਼ ਰੇਲਵੇ ਲਾਈਨ ਉਤੇ ਪਈ ਹੋਈ ਸੀ ਜਿਸ ਦੀਆਂ ਦੋਵੇਂ ਲੱਤਾਂ ਧੜ ਨਾਲੋਂ ਵੱਖ ਹੋ ਗਈਆਂ ਹਨ ਜਦਕਿ ਮੁਟਿਆਰ ਦੀ ਲਾਸ਼ ਰੇਲਵੇ ਲਾਈਨ ਤੋਂ ਕੁੱਝ ਦੂਰੀ ਉਤੇ ਮਿਲੀ। ਉਨ੍ਹਾਂ ਦਸਿਆ ਕਿ ਵੇਖਣ ਨੂੰ ਤਕਰੀਬਨ ਦੋਵਾਂ ਦੀ ਉਮਰ 20 ਤੋਂ 25 ਸਾਲ ਦੀ ਲੱਗ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜੇ ਤਕ ਕਿਸੇ ਵੀ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਅਤੇ ਉਨ੍ਹਾਂ ਕੋਲੋਂ ਕੋਈ ਨੋਟ ਆਦਿ ਬਰਾਮਦ ਨਹੀਂ ਹੋਇਆ। ਪੁਲਿਸ ਵਲੋਂ ਤਫ਼ਤੀਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਦੋਵੇਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ ਜਾਵੇਗਾ।