ਸਾਨੂੰ ਇਥੇ ਕੋਈ ਮੁਸ਼ਕਲ ਨਹੀਂ, ਕਾਲੇ ਕਾਨੂੰਨ ਰੱਦ ਕਰਵਾ ਕੇ ਹੀ ਜਾਵਾਂਗੇ : ਕਿਸਾਨ

ਏਜੰਸੀ

ਖ਼ਬਰਾਂ, ਪੰਜਾਬ

ਸਾਨੂੰ ਇਥੇ ਕੋਈ ਮੁਸ਼ਕਲ ਨਹੀਂ, ਕਾਲੇ ਕਾਨੂੰਨ ਰੱਦ ਕਰਵਾ ਕੇ ਹੀ ਜਾਵਾਂਗੇ : ਕਿਸਾਨ

image

ਨਵੀਂ ਦਿੱਲੀ, 12 ਦਸੰਬਰ (ਨਿਮਰਤ ਕੌਰ) : ਖੇਤੀ ਕਾਨੂੰਨਾਂ ਵਿਰੁਧ ਕਿਸਾਨਾਂ ਵਲੋਂ ਦਿੱਲੀ ਵਿਚ ਅੰਦੋਲਨ ਜਾਰੀ ਹੈ। ਸਪੋਕਸਮੈਨ ਦੀ ਪੂਰੀ ਟੀਮ ਵਲੋਂ ਦਿੱਲੀ ਮੋਰਚੇ ਦੀ ਛੋਟੀ ਤੋਂ ਛੋਟੀ ਖ਼ਬਰ ਦਰਸ਼ਕਾਂ ਤਕ ਪਹੁੰਚਾਈ ਜਾ ਰਹੀ ਹੈ। ਸਪੋਕਸਮੈਨ ਦੀ ਮੈਨੇਜਿੰਗ ਡਾਇਰੈਕਟਰ ਨੇ ਦਿੱਲੀ ਵਿਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਗੱਲਬਾਤ ਕੀਤੀ।
 ਗੱਲਬਾਤ ਦੌਰਾਨ ਕਿਸਾਨਾਂ ਨੇ ਦਸਿਆ ਕਿ ਉਨ੍ਹਾਂ ਨੂੰ ਇਥੇ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆ ਰਹੀਂ, ਉਹ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਏ ਬਿਨਾਂ ਇਥੋਂ ਜਾਣ ਵਾਲੇ ਨਹੀਂ ਹਨ, ਉਨ੍ਹਾਂ ਕਿਹਾ ਕਿ ਖੇਤਾਂ ਵਿਚ ਵੀ ਅੱਧੀ-ਅੱਧੀ ਰਾਤ ਪੈਲੀਆਂ ਦੀ ਰਾਖੀ ਕਰਦੇ ਹਾਂ ਫਿਰ ਇਥੇ ਕਿਉਂ ਨਹੀਂ ਬੈਠ ਸਕਦੇ। ਪ੍ਰਦਰਸ਼ਨ ਕਰ ਰਹੇ ਲੋਕਾਂ ਵਲੋਂ ਸਫ਼ਾਈ ਦਾ ਵੀ ਪੂਰਾ ਖਿਆਲ ਰਖਿਆ ਦਾ ਰਿਹਾ ਹੈ, ਜਿਥੇ ਗੰਦਗੀ ਦਿਸਦੀ ਹੈ ਉਸਨੂੰ ਸਾਫ਼ ਕਰਦੇ ਹਨ।
  ਰਾਊਂਕੇ ਕਲਾਂ ਦੇ ਸਰਪੰਚ ਨਾਲ ਗੱਲਬਾਤ ਕੀਤੀ ਗਈ ਉਨ੍ਹਾਂ ਕਿਹਾ ਕਿ ਸਰਕਾਰ ਨੇ ਕਾਲੇ ਕਾਨੂੰਨਂ ਨੂੰ ਸਾਡੇ ਉੱਪਰ ਥੋਪ ਦਿਤੇ ਸਾਨੂੰ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਕੀਤਾ। ਉਨ੍ਹਾਂ ਕਿਹਾ ਕਿ ਸੰਗਤ ਦਾ ਢਿੱਡ ਭਰਨ ਲਈ  ਪਰਸ਼ਾਦਾ ਬਣਾਉਣ ਦਾ ਪ੍ਰਮਾਤਮਾ ਨੇ ਬਲ ਬਖਸ਼ਿਆ। ਸਰਪੰਚ ਨੇ ਕਿਹਾ ਕਿ ਅਸੀਂ ਉਸ ਧਰਤੀ ਦੇ ਵਾਰਸ ਹਾਂ ਜਿਥੇ ਮਹਾਰਾਣੀ ਸਦਾ ਕੌਰ ਨੇ ਜਨਮ ਲਿਆ ਉਨ੍ਹਾਂ ਨੇ ਸਾਰੀਆਂ ਮਿਸਲਾਂ ਨੂੰ ਇਕੱਠੀਆਂ ਕਰ ਕੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਥਾਪਤ ਕੀਤਾ। ਅੱਜ ਉਹੀਂ ਸਮਾਂ ਸੈਂਕੜੇ ਸਾਲ ਬਾਅਦ ਆਇਆ ਜਦੋਂ ਪਹਿਲਾਂ ਮਹਾਰਾਣੀ ਸਦਾ ਕੌਰ ਦੇ ਹਿੱਸੇ ਆਇਆ ਸੀ ਸਾਰੀਆਂ ਮਿਸਲਾਂ ਨੂੰ ਇਕੱਠਾ ਕਰਨਾ ਤੇ ਅੱਜ ਇਹ ਸਮਾਂ ਸੰਘਰਸ਼ ਦੇ ਹਿੱਸੇ ਆਇਆ ਜਿਸਨੇ ਸਾਰੇ ਦੇਸ਼ ਦੇ ਕਿਸਾਨਾਂ ਨੂੰ ਇਕੱਠੇ ਕੀਤਾ। ਇਤਿਹਾਸ ਨੂੰ ਦੁਬਾਰਾ ਦੁਹਰਾਇਆ ਜਾ ਰਿਹਾ ਹੈ। ਪੰਜਾਬ ਦੇ ਕਿਸਾਨ ਨੇ ਮੋਦੀ ਨੂੰ ਜੰਮ ਕੇ ਲਾਹਣਤਾਂ ਪਾਈਆਂ, ਉਨ੍ਹਾਂ ਕਿਹਾ ਕਿ ਇਹੋ ਜਿਹੀ ਸਰਕਾਰ ਨਾ ਪਹਿਲਾਂ ਬਣੀ ਹੈ ਨਾ ਅੱਗੇ ਬਣੇਗੀ। ਉਨ੍ਹਾਂ ਕਿਹਾ ਕਿ ਖੱਟਰ ਸਰਕਾਰ ਨੇ ਲਾਈਟ ਵੀ ਬੰਦ ਕਰ ਦਿਤੀ ਅਸੀਂ ਇਥੇ ਮੋਮ ਬੱਤੀਆਂ ਲਾ ਕੇ ਬੈਠੇ ਹਾਂ, ਉਨ੍ਹਾਂ ਦਸਿਆ ਕਿ ਅਸੀਂ ਫ਼ੋਨ ਵੀ ਟਰੈਕਟਰਾਂ 'ਤੇ ਚਾਰਜ ਕਰਦੇ ਹਾਂ।