ਹਿਮਾਚਲ ਚੋਣਾਂ ਜਿੱਤਣ 'ਤੇ ਜ਼ਿਲ੍ਹਾ ਪ੍ਰਧਾਨ ਜੀ.ਪੀ ਤੇ ਸਾਬਕਾ ਪ੍ਰਧਾਨ ਸੂਦ ਨੇ ਗੁਰਕੀਰਤ ਕੋਟਲੀ ਨੂੰ ਦਿਤੀ ਵਧਾਈ

ਏਜੰਸੀ

ਖ਼ਬਰਾਂ, ਪੰਜਾਬ

ਹਿਮਾਚਲ ਚੋਣਾਂ ਜਿੱਤਣ 'ਤੇ ਜ਼ਿਲ੍ਹਾ ਪ੍ਰਧਾਨ ਜੀ.ਪੀ ਤੇ ਸਾਬਕਾ ਪ੍ਰਧਾਨ ਸੂਦ ਨੇ ਗੁਰਕੀਰਤ ਕੋਟਲੀ ਨੂੰ ਦਿਤੀ ਵਧਾਈ

image

ਫ਼ਤਿਹਗੜ੍ਹ ਸਾਹਿਬ, 12 ਦਸੰਬਰ (ਸਵਰਨਜੀਤ ਸਿੰਘ ਸੇਠੀ): ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਲੋਕਾਂ ਨੇ ਕਾਂਗਰਸ ਪਾਰਟੀ ਨੂੰ  ਇੱਕ ਤਰਫਾ ਜਿੱਤ ਦਿੱਤੀ ਹੈ ਅਤੇ ਦੇਵ ਭੂਮੀ ਨੇ ਪਹਿਲਾਂ ਦੀ ਤਰ੍ਹਾਂ ਆਪਣੀ ਪਰੰਪਰਾ ਨੂੰ  ਕਾਇਮ ਰੱਖਦੇ ਹੋਏ ਇੱਕ ਵਾਰ ਫਿਰ ਮੌਜੂਦਾ ਸਰਕਾਰ ਨੂੰ  ਹਰਾ ਕੇ ਕਾਂਗਰਸ ਪਾਰਟੀ ਨੂੰ  ਆਪਣਾ ਅਸ਼ੀਰਵਾਦ ਪ੍ਰਦਾਨ ਕੀਤਾ ਹੈ | 
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਜੀ.ਪੀ ਅਤੇ ਸਾਬਕਾ ਪ੍ਰਧਾਨ ਸੁਭਾਸ਼ ਸੂਦ ਨੇ ਕਾਂਗਰਸ ਪਾਰਟੀ ਦੀ ਜਿੱਤ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਕਾਂਗਰਸ ਪਾਰਟੀ ਦੇ ਸਹਿ ਇੰਚਾਰਜ ਅਤੇ ਆਲ ਇੰਡੀਆ ਕਾਂਗਰਸ ਦੇ ਸੈਕਟਰੀ, ਸਾਬਕਾ ਮੰਤਰੀ ਪੰਜਾਬ ਗੁਰਕੀਰਤ ਸਿੰਘ ਕੋਟਲੀ ਅਤੇ ਕਾਂਗਰਸ ਪਾਰਟੀ ਦੇ ਸਮੂਹ ਵਰਕਰਾਂ ਨੂੰ  ਵਧਾਈ ਦਿੰਦੇ ਹੋਏ ਕੀਤਾ | ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਖੰਨਾ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਅਤੇ ਸੀਨੀਅਰ ਕਾਂਗਰਸੀ ਆਗੂ ਕਿ੍ਸ਼ਨ ਕੁਮਾਰ ਵੀ ਮੌਜੂਦ ਸਨ | ਆਗੂਆਂ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੇ ਕਾਂਗਰਸ ਪਾਰਟੀ ਨੂੰ  ਇੱਕ ਵਾਰ ਫਿਰ ਆਪਣਾ ਅਸ਼ੀਰਵਾਦ ਦੇ ਕੇ ਬਹੁਤ ਮਾਣ ਬਖਸ਼ਿਆ ਹੈ ਅਤੇ ਕਾਂਗਰਸ ਪਾਰਟੀ ਦੀ ਨੀਤੀਆਂ ਦੀ ਬਦੌਲਤ ਹੀ ਲੋਕਾਂ ਨੇ ਕਾਂਗਰਸ ਪਾਰਟੀ ਨੂੰ  ਹੂੰਝਾਫੇਰ ਜਿੱਤ ਦਿਵਾਈ ਹੈ, ਜਿਸ ਵਿਚ ਗੁਰਕੀਰਤ ਸਿੰਘ ਕੋਟਲੀ ਵੱਲੋਂ ਜੰਗੀ ਪੱਧਰ 'ਤੇ ਕੀਤੇ ਪ੍ਰਚਾਰ ਨੇ ਅਹਿਮ ਰੋਲ ਅਦਾ ਕੀਤਾ ਹੈ | ਇਸ ਮੌਕੇ ਸ੍ਰੀ ਕੋਟਲੀ ਨੇ ਜਿੱਤ ਦਰਜ ਕਰਵਾਉਣ ਲਈ ਹਿਮਾਂਚਲ ਪ੍ਰਦੇਸ਼ ਦੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਨਵੇਂ ਚੁਣੇ ਵਿਧਾਇਕਾਂ ਨੂੰ  ਵਧਾਈ ਦਿੱਤੀ | ਉਨ੍ਹਾਂ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ  ਵਿਸ਼ਵਾਸ ਦਵਾਇਆ ਕਿ ਕਾਂਗਰਸ ਪਾਰਟੀ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰੇਗੀ ਅਤੇ ਲੋਕਾਂ ਨੂੰ  ਇੱਕ ਇਮਾਨਦਾਰ, ਨਿਰਪੱਖ ਅਤੇ ਲੋਕ ਪੱਖੀ ਸਰਕਾਰ ਦੇਣ ਲਈ ਹਮੇਸ਼ਾ ਯਤਨਸ਼ੀਲ ਰਹੇਗੀ | 
7