ਗਾਇਕ B Praak ਤੇ ਮੀਰਾ ਬਚਨ ਦਾ ਸੁਫ਼ਨਾ ਹੋਇਆ ਪੂਰਾ: ਮੁਹਾਲੀ 'ਚ ਖੋਲ੍ਹਿਆ 'Meeraak' ਰੈਸਟੋਰੈਂਟ

ਏਜੰਸੀ

ਖ਼ਬਰਾਂ, ਪੰਜਾਬ

ਇਥੇ ਤੁਹਾਨੂੰ ਦੁਨੀਆ ਦੇ ਹਰ ਪਕਵਾਨ ਦਾ ਜ਼ਾਇਕਾ ਮਿਲੇਗਾ

Singer B Praak and Meera Bachan's dream came true: 'Meeraak' restaurant opened in Mohali

 

ਮੁਹਾਲੀ: ਪੰਜਾਬੀ ਗਾਇਕ ਤੇ ਸੰਗੀਤਕਾਰ ਬੀ ਪਰਾਕ ਆਪਣੀ ਨਿੱਜੀ ਅਤੇ ਪ੍ਰੋਫੈਸ਼ਨਲ ਜ਼ਿੰਦਗੀ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੇ ਹਨ।  ਗਾਇਕ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਬੀ ਪਰਾਕ ਤੇ ਉਨ੍ਹਾਂ ਦੀ ਪਤਨੀ ਮੀਰਾ ਬਚਨ ਨੇ ਮੋਹਾਲੀ ‘ਚ ਆਪਣਾ ਰੈਸਟੋਰੈਂਟ ਖੋਲ੍ਹਿਆ ਹੈ, ਜਿਸ ਦੀ ਸ਼ਾਨਦਾਰ ਓਪਨਿੰਗ ਪਾਰਟੀ ਵੀ ਦਿੱਤੀ ਗਈ। ਜਿਸ ਵਿੱਚ ਦੋਵਾਂ ਦੇ ਦੋਸਤ ਤੇ ਰਿਸ਼ਤੇਦਾਰ ਸ਼ਾਮਿਲ ਹੋਏ।

ਜੋੜੇ ਨੇ ਇਸ ਜਗ੍ਹਾ ਦਾ ਨਾਂ 'ਮੀਰਾਕ' ਰੈਸਟੋਰੈਂਟ ਰੱਖਿਆ ਹੈ। ਇਥੇ ਤੁਹਾਨੂੰ ਦੁਨੀਆ ਦੇ ਹਰ ਪਕਵਾਨ ਦਾ ਜ਼ਾਇਕਾ ਮਿਲੇਗਾ। ਇਹ ਰੈਸਟੋਰੈਂਟ ਮੁਹਾਲੀ 'ਚ ਸਥਿਤ ਹੈ, ਜੋ ਕਿ ਬੁੱਧਵਾਰ ਤੋਂ ਆਮ ਜਨਤਾ ਲਈ ਖੋਲ੍ਹਿਆ ਜਾਵੇਗਾ। 

ਬੀ ਪਰਾਕ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰ ਲਿਖਿਆ, ‘ਆਖਰਕਾਰ ਪਰਮਾਤਮਾ ਦੀ ਕਿਰਪਾ ਨਾਲ ਸਾਡਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ। ਟਰਾਈਸਿਟੀ ਦਾ ਬੈਸਟ ਰੈਸਟੋਰੈਂਟ ਜਿੱਥੇ ਤੁਹਾਨੂੰ ਦੁਨੀਆ ਦੀ ਹਰ ਡਿਸ਼ ਦਾ ਸਵਾਦ ਮਿਲੇਗਾ। ਅਰੇਬੀਅਨ ਨਾਈਟਸ ਦੇ ਨਾਲ ਇਸ ਬੁੱਧਵਾਰ ਨੂੰ ਰੈਸਟੋਰੈਂਟ ਦੇ ਦਰਵਾਜ਼ੇ ਤੁਹਾਡੇ ਸਾਰਿਆਂ ਲਈ ਖੁੱਲ੍ਹਣ ਜਾ ਰਹੇ ਹਨ।’