ਫਿਰੋਜ਼ਪੁਰ: ਗੁਰਦੁਆਰਾ ਸਾਹਿਬ ਦੀ ਗੋਲਕ ਕਥਿਤ ਤੌਰ ’ਤੇ ਚੋਰੀ ਕਰ ਰਹੇ ਨਸ਼ਈ ਨੂੰ ਗ੍ਰੰਥੀ ਸਿੰਘ ਨੇ ਕੀਤਾ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿੰਡ ਵਿੱਚੋਂ ਨਸ਼ਈਆਂ ਨੂੰ ਬਾਹਰ ਕੱਢਣ ਦਾ ਮਤਾ ਪਾਵਾਂਗੇ: ਸਰਪੰਚ

Ferozepur: Granthi Singh arrests drunkard who was allegedly stealing Gurdwara Sahib's Golak

ਫਿਰੋਜ਼ਪੁਰ: ਚਾਰ ਨਸ਼ਈ ਪਰਵਾਸੀ ਮਜ਼ਦੂਰਾਂ ਵੱਲੋਂ ਫਿਰੋਜ਼ਪੁਰ ਦੇ ਪਿੰਡ ਜੀਵਾਂ ਅਰਾਈਂ ਦੇ ਗੁਰਦੁਆਰਾ ਸਾਹਿਬ ’ਚ ਬੇਅਦਬੀ ਕੀਤੀ ਗਈ। ਮੌਕੇ ’ਤੇ ਹੀ ਸਥਾਨਕ ਵਾਸੀਆਂ ਨੂੰ ਇਸ ਬੇਅਦਬੀ ਦਾ ਪਤਾ ਲੱਗ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਇਕ ਪਰਵਾਸੀ ਮਜ਼ਦੂਰ ਨਸ਼ੇ ਦਾ ਆਦੀ ਸੀ, ਜੋ ਪਿੰਡ ਦੇ ਹੀ ਇਕ ਨੌਜਵਾਨ ਕੋਲ ਨਸ਼ਾ ਲੈਣ ਗਿਆ, ਜਿਸ ਨੇ ਕਿਹਾ ਕਿ ਪਿੰਡ ਦੇ ਗੁਰਦੁਆਰਾ ਸਾਹਿਬ ਵਿਚੋਂ ਗੋਲਕ ਚੁੱਕ ਕੇ ਲੈ ਆ, ਫੇਰ ਤੈਨੂੰ ਨਸ਼ਾ ਦੇਵਾਂਗੇ। ਉਕਤ ਨਸ਼ਈ ਆਪਣੇ ਨਾਲ 3-4 ਜਣਿਆਂ ਨੂੰ ਨਾਲ ਲੈ ਕੇ ਜਦੋਂ ਗੁਰਦੁਆਰਾ ਸਾਹਿਬ ’ਚ ਪਈ ਗੋਲਕ ਚੁੱਕਣ ਲੱਗਾ, ਤਾਂ ਉਸ ਦਾ ਹੱਥ ਰੁਮਾਲਾ ਸਾਹਿਬ ਨੂੰ ਪੈ ਗਿਆ।

ਮੌਕੇ ’ਤੇ ਹੀ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਮੌਜੂਦ ਸੀ, ਜਿਸ ਨੇ ਉਕਤ ਪਰਵਾਸੀ ਨਸ਼ੇਈ ਨੂੰ ਫੜ ਲਿਆ ਅਤੇ ਗੁਰੂ ਸਾਹਿਬ ਦੀ ਬੇ ਅਦਬੀ ਹੋਣ ਤੋਂ ਬਚ ਗਈ। ਗ੍ਰੰਥੀ ਸਿੰਘ ਨੇ ਨਸ਼ਈ ਨੂੰ ਪੁਲਿਸ ਹਵਾਲੇ ਕਰ ਦਿੱਤਾ। ਪਿੰਡ ਦੇ ਸਰਪੰਚ ਨੇ ਕਿਹਾ ਕਿ ਇਹ ਪਰਵਾਸੀ ਮਜ਼ਦੂਰ, ਜੋ ਨਸ਼ੇ ਦੇ ਆਦੀ ਹਨ ਅਤੇ ਇਹਨਾਂ ਨੂੰ ਪਿੰਡ ’ਚ ਨਹੀਂ ਰਹਿਣ ਦਿੱਤਾ ਜਾਵੇਗਾ। ਇਹਨਾਂ ਖਿਲਾਫ ਮਤਾ ਪਾ ਕੇ ਪਿੰਡ ਵਿਚੋਂ ਬਾਹਰ ਕੱਢਿਆ ਜਾਵੇਗਾ।