ਪਿੰਡ ਉਡਤ ਸੈਦੇਵਾਲਾ ਦੇ ਰਣਵੀਰ ਸਿੰਘ ਦਾ ਕੈਨੇਡਾ 'ਚ ਕਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਦਮੇ ਕਾਰਨ ਦੋਸਤ ਗੁਰਦੀਪ ਸਿੰਘ ਪਿੰਡ ਬਰ੍ਹੇ ਦੀ ਵੀ ਹੋਈ ਮੌਤ

Ranveer Singh of village Udat Saidewala murdered in Canada

ਬੁਢਲਾਡਾ: ਰੌਸ਼ਨ ਭਵਿੱਖ ਦੀ ਬੇਹਤਰੀ ਲਈ ਵਿਦੇਸ਼ ਦੀ ਧਰਤੀ ਕੈਨੇਡਾ ਦੇ ਐਡਮਿੰਟਨ ਸ਼ਹਿਰ ਵਿੱਚ ਪੜ੍ਹਾਈ ਕਰਨ ਗਏ ਬੁਢਲਾਡੇ ਨਾਲ ਸੰਬੰਧਤ 2 ਪਿੰਡਾਂ ਦੇ 2 ਨੌਜਵਾਨਾਂ ਨੂੰ ਕਾਲ ਨੇ ਘੇਰ ਲਿਆ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਇੱਥੋ ਨਜਦੀਕ ਪਿੰਡ ਬਰ੍ਹੇ ਦੇ ਨੌਜਵਾਨ ਗੁਰਦੀਪ ਸਿੰਘ (27 ਸਾਲਾਂ) ਅਤੇ ਉਸ ਦਾ ਦੋਸਤ ਪਿੰਡ ਉਡਤ ਸੈਦੇਵਾਲਾ ਦਾ ਰਣਵੀਰ ਸਿੰਘ (18 ਸਾਲ) ਆਪਣੇ ਦੋਸਤਾਂ ਨਾਲ ਜਨਮ ਦਿਨ ਪਾਰਟੀ ਤੇ ਜਾ ਰਹੇ ਸਨ ਕਿ ਅਚਾਨਕ ਅਣਪਛਾਤੇ ਵਿਅਕਤੀਆਂ ਵੱਲੋਂ ਰਣਵੀਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।

ਇਸ ਦੌਰਾਨ ਗੱਡੀ ਚਲਾ ਰਿਹਾ ਗੁਰਦੀਪ ਸਿੰਘ ਬਰੇ ਦਹਿਸ਼ਤ ਅਤੇ ਸਦਮੇ ਕਾਰਨ ਬੇਹੋਸ਼ ਹੋ ਗਿਆ, ਜਿਸ ਦੀ ਬਾਅਦ ਵਿੱਚ ਮੌਤ ਹੋ ਗਈ। ਜਿਸ ਦੀ ਪੁਸ਼ਟੀ ਉਨਾਂ ਦੇ ਸਾਥੀ ਅਰਸ਼ਦੀਪ ਸਿੰਘ ਨੇ ਕੀਤੀ। ਉਨ੍ਹਾਂ ਨੇ ਦੋਨੋ ਪਰਿਵਾਰ ਨੂੰ ਘਟਨਾ ਸਬੰਧੀ ਸੂਚਨਾ ਦਿੱਤੀ। ਜਿਸ ਤੋਂ ਬਾਅਦ ਦੁੱਖਦਾਈ ਘਟਨਾ ਦੀ ਸੂਚਨਾ ਮਿਲਦਿਆਂ ਹੀ ਬੁਢਲਾਡਾ ਦੇ ਪਿੰਡ ਬਰੇ ਅਤੇ ਬੋਹਾ ਇਲਾਕਿਆਂ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਕਨੇਡਾ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਪਰਿਵਾਰਾਂ ਵੱਲੋਂ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੀ ਮੰਗ ਕੀਤੀ ਗਈ।