ਕੈਪਟਨ ਸਾਹਿਬ ਸਾਡੀ ਨਹੀਂ ਸੁਣਨੀ, ਅਪਣੇ ਵਿਧਾਇਕਾਂ ਦੀ ਹੀ ਮੰਨ ਲਉ : ਭਗਵੰਤ ਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਨਸ਼ਿਆਂ ਦੇ ਮੁੱਦੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ........

Bhagwant Mann

ਚੰਡੀਗੜ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਨਸ਼ਿਆਂ ਦੇ ਮੁੱਦੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਜੇਕਰ ਬਤੌਰ ਮੁੱਖ ਮੰਤਰੀ ਉਹ ਮੁੱਖ ਵਿਰੋਧੀ ਧਿਰ 'ਆਪ' ਦੀਆਂ ਨਸ਼ਿਆਂ ਬਾਰੇ ਦਲੀਲਾਂ-ਅਪੀਲਾਂ ਨਹੀਂ ਮੰਨਣਾ ਚਾਹੁੰਦੇ ਤਾਂ ਆਪਣੇ ਕਾਂਗਰਸੀ ਵਿਧਾਇਕਾਂ-ਆਗੂਆਂ ਦੀਆਂ ਖਰੀਆਂ-ਖਰੀਆਂ ਸੁਣ ਕੇ ਹੀ ਬਠਿੰਡੇ 'ਚ ਚੁੱਕੀ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਨਿਭਾਅ ਦੇਣ। ਪਾਰਟੀ ਦੇ ਮੁੱਖ ਦਫ਼ਤਰ ਵਲੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਜ਼ੀਰਾ ਦੇ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵਲੋਂ ਫ਼ਿਰੋਜ਼ਪੁਰ 'ਚ ਇਕ ਸਰਕਾਰੀ ਪ੍ਰੋਗਰਾਮ 'ਚ ਨਸ਼ਿਆਂ ਦੇ ਕਾਲੇ

ਕਾਰੋਬਾਰ 'ਚ ਅਫ਼ਸਰਾਂ ਅਤੇ ਪ੍ਰਭਾਵਸ਼ਾਲੀ ਲੋਕਾਂ ਦੀ ਮਿਲੀਭੁਗਤ ਸਬੰਧੀ ਕੀਤੇ ਗਏ ਪ੍ਰਗਟਾਵਿਆਂ 'ਤੇ ਪ੍ਰਤੀਕਿਰਿਆ ਦਿਤੀ। ਭਗਵੰਤ ਮਾਨ ਨੇ ਕਿਹਾ ਕਿ ਕੁਲਬੀਰ ਜ਼ੀਰਾ ਤੋਂ ਪਹਿਲਾਂ ਕਾਂਗਰਸੀ ਵਿਧਾਇਕ ਸੁਰਜੀਤ ਸਿੰਘ ਧੀਮਾਨ ਵੀ ਜਨਤਕ ਤੌਰ 'ਤੇ ਕਹਿ ਚੁੱਕੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 'ਚ ਵੀ ਬਾਦਲਾਂ ਦੀ ਸਰਕਾਰ ਵਾਂਗ ਨਸ਼ਾ ਮਾਫ਼ੀਆ ਸਰਗਰਮ ਹੈ, ਜਦਕਿ ਮੈਂ (ਭਗਵੰਤ ਮਾਨ) ਅਤੇ ਮੇਰੀ ਪਾਰਟੀ ਨੇ ਤਾਂ ਪਿਛਲੇ ਕਈ ਸਾਲਾਂ ਤੋਂ ਨਸ਼ਾ ਮਾਫ਼ੀਆ ਵਿਰੁਧ ਆਵਾਜ਼ ਚੁੱਕੀ ਹੈ, ਜਿਸ ਨੂੰ ਬਾਦਲਾਂ ਨੇ ਤਾਕਿ ਸੁਣਨਾ ਸੀ, ਕੈਪਟਨ ਅਮਰਿੰਦਰ ਸਿੰਘ ਵੀ ਨਹੀਂ ਸੁਣ ਰਹੇ, ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨੇ 2017 ਦੀਆਂ ਵਿਧਾਨ

ਸਭਾ ਚੋਣਾਂ ਤੋਂ ਪਹਿਲਾਂ ਬਠਿੰਡਾ 'ਚ ਤਖ਼ਤ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ) ਵਲ ਮੂੰਹ ਕਰ ਕੇ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਚੁੱਕੀ ਸੀ ਕਿ ਮੁੱਖ ਮੰਤਰੀ ਬਣਨ ਉਪਰੰਤ ਉਹ 4 ਹਫ਼ਤਿਆਂ ਦੇ ਅੰਦਰ ਸੂਬੇ 'ਚ ਨਸ਼ੇ ਖ਼ਤਮ ਕਰ ਦੇਣਗੇ ਅਤੇ ਨਸ਼ੇ ਦੇ ਸਾਰੇ ਛੋਟੇ-ਵੱਡੇ ਤਸਕਰਾਂ ਨੂੰ ਜੇਲਾਂ 'ਚ ਸੁੱਟ ਦੇਣਗੇ। ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਦੀ ਸਰਕਾਰ ਬਣਿਆ 4 ਨਹੀਂ ਸਗੋਂ ਕਰੀਬ 94 ਹਫ਼ਤੇ ਹੋ ਚੁੱਕੇ ਹਨ ਪਰੰਤੂ ਨਾ ਨਸ਼ਿਆਂ ਦਾ ਪ੍ਰਕੋਪ ਬੰਦ ਹੋਇਆ ਹੈ ਅਤੇ ਨਾ ਹੀ ਨਸ਼ੇ ਦੇ ਵੱਡੇ ਵਪਾਰੀ ਜੇਲਾਂ 'ਚ ਸੁੱਟੇ ਹਨ।

ਭਗਵੰਤ ਮਾਨ ਨੇ ਕਿਹਾ ਕਿ ਬੇਰੁਜ਼ਗਾਰੀ ਦੇ ਝੰਬੇ ਪੰਜਾਬੀ ਨੌਜਵਾਨਾਂ ਦਾ ਨਸ਼ਾ ਤਸਕਰਾਂ ਦੇ ਜਾਲ 'ਚ ਫਸਣਾ ਬਾ-ਦਸਤੂਰ ਜਾਰੀ ਹੈ, ਪ੍ਰਤੀ ਦਿਨ ਅਖ਼ਬਾਰਾਂ-ਮੀਡੀਆ 'ਚ ਨਸ਼ੇ ਦੀ ਓਵਰ ਡੋਜ਼ ਨਾਲ ਮਰ ਰਹੇ ਨੌਜਵਾਨਾਂ ਦੀਆਂ ਖ਼ਬਰਾਂ ਕੈਪਟਨ ਸਰਕਾਰ ਦੀ ਪੋਲ ਖੋਲ੍ਹਦੀਆਂ ਹਨ, ਪਰੰਤੂ ਕਾਂਗਰਸ ਸਰਕਾਰ ਪਿਛਲੀ ਬਾਦਲ ਸਰਕਾਰ ਦੀ ਰਾਹ 'ਤੇ ਚਲਦੀ ਹੋਈ, ਨਸ਼ਾ ਮਾਫ਼ੀਆ ਨੂੰ ਉਤਸ਼ਾਹਤ ਕਰ ਰਹੀ ਹੈ, ਕਾਂਗਰਸੀ ਵਿਧਾਇਕ ਜ਼ੀਰਾ ਨੇ ਅਪਣੀ ਸਰਕਾਰ ਦੇ ਇਸ ਕੌੜੇ ਸੱਚ 'ਤੇ ਮੋਹਰ ਲਗਾਈ ਹੈ।