ਆਗੂਆਂ ਨੇ ਪਾਰਟੀ ਸੰਵਿਧਾਨ ਨੂੰ ਛਿੱਕੇ ਟੰਗਿਆ : ਹਰਿਆਊ
ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਵਲੋਂ ਬੀਬਾ ਪਲਵਿੰਦਰ ਕੌਰ ਹਰਿਆਊ ਨੂੰ ਪਟਿਆਲਾ ਦਿਹਾਤੀ ਦੇ ਪ੍ਰਧਾਨ ਨਿਯੁਕਤ....
ਪਾਤੜਾਂ : ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਵਲੋਂ ਬੀਬਾ ਪਲਵਿੰਦਰ ਕੌਰ ਹਰਿਆਊ ਨੂੰ ਪਟਿਆਲਾ ਦਿਹਾਤੀ ਦੇ ਪ੍ਰਧਾਨ ਨਿਯੁਕਤ ਕਰਨ ਮਗਰੋਂ ਪੰਜਾਬੀ ਏਕਤਾ ਪਾਰਟੀ ਦੀ ਮੀਟਿੰਗ ਪਾਰਟੀ ਦੇ ਪਾਤੜਾਂ ਸਥਿਤ ਦਫ਼ਤਰ ਵਿਖੇ ਹੋਈ। ਪਲਵਿੰਦਰ ਕੌਰ ਹਰਿਆਊ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿਚ ਸੀਨੀਅਰ ਆਗੂ ਕੁਲਦੀਪ ਸਿੰਘ ਚਨਾਗਰਾ,
ਜਗਦੇਵ ਸਿੰਘ ਬੱਗਾ, ਜਗਪਾਲ ਸਿੰਘ ਦਿਓਗੜ੍ਹ ਨੇ ਅਪਣੇ- ਅਪਣੇ ਵਿਚਾਰ ਰੱਖੇ। ਇਸ ਮੌਕੇ ਪਲਵਿੰਦਰ ਕੌਰ ਹਰਿਆਊ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਪਣੇ ਮੂਲ ਸਿਧਾਂਤਾਂ ਤੋਂ ਭਟਕ ਚੁਕੀ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਤੋਂ ਲੈ ਕੇ ਪਾਰਟੀ ਦੇ ਕੌਮੀ ਆਗੂ ਅਪਣੇ ਨਿਜੀ ਹੁਕਮ ਪਾਰਟੀ ਵਲੰਟੀਅਰਾਂ ਤੇ ਚਲਾ ਰਹੇ ਹਨ ਜਦਕਿ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਪਾਰਟੀ ਹੋਂਦ ਵਿਚ ਆਈ ਸੀ ਉਹ ਉਨ੍ਹਾਂ ਨੂੰ ਪਿੱਛੇ ਛੱਡ ਚੁਕੀ ਹੈ। ਉਨ੍ਹਾਂ ਹਲਕਾ ਸ਼ੁਤਰਾਣਾ ਦੇ ਵਰਕਰਾਂ ਨੂੰ ਪੰਜਾਬੀ ਏਕਤਾ ਪਾਰਟੀ ਲਈ ਕੰਮ ਕਰਨ ਦਾ ਸੱਦਾ ਦਿਤਾ
ਅਤੇ ਕਿਹਾ ਕਿ ਤੁਸੀਂ ਪਾਰਟੀ ਦੀ ਮਜ਼ਬੂਤੀ ਲਈ ਹਲਕਾ ਸ਼ਤਰਾਣਾ ਵਿੱਚ ਪੂਰੀ ਇਮਾਨਦਾਰੀ ਅਤੇ ਮਜ਼ਬੂਤੀ ਨਾਲ ਕੰਮ ਕਰੋ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਸ਼ਤਰਾਣਾ 'ਚ ਮਜ਼ਬੂਤ ਥੰਮ ਗਿਣੇ ਜਾਂਦੇ ਜਗਦੇਵ ਸਿੰਘ ਬੱਗਾ ਕਕਰਾਲਾ ਨੇ ਕਿਹਾ ਕਿ ਅਸੀਂ ਅਤੇ ਸਾਡੇ ਸਾਰੇ ਸਾਥੀ ਪੰਜਾਬੀ ਏਕਤਾ ਪਾਰਟੀ ਦੀ ਤਨ ਮਨ ਅਤੇ ਧਨ ਨਾਲ ਸੇਵਾ ਕਰਾਂਗੇ। ਇਸ ਮੌਕੇ ਜੱਜ ਸਿੰਘ ਪਾਤੜਾਂ, ਪੰਚ ਸ਼ਮਸ਼ੇਰ ਸਿੰਘ ਬਰਾਸ, ਗੁਰਵਿੰਦਰ ਸਿੰਘ ਮੌਲਵੀਵਾਲਾ, ਬਲਿਹਾਰ ਸਿੰਘ ਬਰਾਸ, ਮਾਸਟਰ ਜਤਿੰਦਰ ਭਾਰਦਵਾਜ, ਜਰਨੈਲ ਸਿੰਘ ਕਕਰਾਲਾ, ਕਸ਼ਮੀਰ ਸਿੰਘ ਕਕਰਾਲਾ, ਕੁਲਦੀਪ ਸਿੰਘ ਥਿੰਦ ਆਦਿ ਮੌਜੂਦ ਸਨ।