40 ਮੁਕਤਿਆਂ ਦੇ ਸ਼ਹੀਦੀ ਦਿਹਾੜੇ ਨੂੰ ਯਾਦਗਾਰ ਬਣਾਉਣ ਦਾ ਕੰਮ ਅਜੇ ਤਕ ਸਿਰੇ ਨਾ ਚੜ੍ਹਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁਕਤਾ ਏ ਮੀਨਾਰ ਜੋ ਕਿ 40 ਮੁਕਤਿਆਂ ਦੇ 300 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਯਾਦਗਾਰ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ.........

Mukta A Minar

ਸ੍ਰੀ ਮੁਕਤਸਰ ਸਾਹਿਬ  : ਮੁਕਤਾ ਏ ਮੀਨਾਰ ਜੋ ਕਿ 40 ਮੁਕਤਿਆਂ ਦੇ 300 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਯਾਦਗਾਰ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ਤਾਨਕ ਜ਼ਿਲ੍ਹਾ ਕੰਪਲੈਕਸ ਦੇ ਨਜ਼ਦੀਕ ਮਹਿਜ ਲਗਭਗ ਇੱਕ ਸਾਲ ਦੇ ਵਕਫੇ ਦੌਰਾਨ ਮੁਕੰਮਲ ਕਰ ਦਿੱਤੀ। ਜਿਥੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਸ਼ਹੀਦਾਂ ਦੀ ਯਾਦ ਨੂੰ ਤਾਜਾ ਕਰਦੀਆਂ ਹਨ। ਇਸ ਤੋਂ ਇਲਾਵਾ ਕੈਪਟਨ ਸਰਕਾਰ ਵਲੋਂ ਫਿਰੋਜਪੁਰ, ਕੋਟਕਪੂਰਾ, ਬਠਿੰਡਾ ਅਤੇ ਮਲੋਟ ਰੋਡ ਤੇ ਇਤਿਹਾਸਕ ਸਿੱਖ ਹਸਤੀਆਂ ਦੇ ਨਾਮ ਤੇ ਗੇਟ ਵੀ ਬਣਾਏ। 

ਜੋ ਸ੍ਰੀ ਮੁਕਤਸਰ ਸਾਹਿਬ ਆਉਣ ਵਾਲੀਆਂ ਸੰਗਤਾਂ ਨੂੰ ਜੀ ਅਇਆਂ ਨੂੰ ਆਖਦੇ ਦਿਖਾਈ ਦਿੰਦੇ ਲਗਦੇ ਹਨ। ਹੁਣ ਕੈਪਟਨ ਸਰਕਾਰ ਵਲੋਂ ਉਕਤ ਯਾਦਗਾਰਾਂ ਦੀ ਰਿਪੇਅਰ ਵੀ ਕੀਤੀ ਗਈ ਹੈ। ਇਸ ਤੇ ਵਿਪਰੀਤ ਸ਼੍ਰੋਮਣੀ ਕਮੇਟੀ ਵਲੋਂ ਇਤਿਹਾਸਕ ਗੁਰਦੁਅਰਾ ਟਿੱਬੀ ਸਾਹਿਬ ਦੇ ਨਜ਼ਦੀਕ 40 ਮੁਕਤਿਆਂ ਦੀ ਯਾਦਗਾਰ ਬਨਾਉਣ ਲਈ ਅਕਾਲੀ ਦਲ ਪ੍ਰਕਾਸ਼ ਸਿੰਘ ਬਾਦਲ ਅਤੇ ਉਸ ਸਮੇਂ ਦੀ ਸ਼੍ਰੋਮਣੀ ਕਮਟੀ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ ਨੀਂਹ ਪੱਥਰ ਰੱਖਿਆ ਗਿਆ ਸੀ। ਜੋ ਲੰਮਾ ਸਮਾਂ ਆਪਣੀ ਕਿਸਮਤ ਨੂੰ ਕੋਸਦਾ ਹੋਇਆ ਨੇਸਤੋ-ਨਾਬੂਦ ਹੋ ਗਿਆ ।

ਕਾਬਲੇ ਗੌਰ ਹੈ ਕਿ ਜਦ ਹਰ ਸਾਲ ਸ਼ੋਮਣੀ ਕਮੇਟੀ ਪ੍ਰਧਾਨ ਨੂੰ ਇਸ ਯਾਦਗਾਰ ਬਣਾਏ ਜਾਣ ਸਬੰਧੀ ਪੱਤਰਕਾਰਾਂ ਵੱਲੋਂ ਪੁਛਿਆ ਜਾਂਦਾ ਹੈ ਤਾਂ ਹਰ ਪ੍ਰਧਾਨ ਅਗਲੇ ਸਾਲ ਤੱਕ ਬਨਾਉਣ ਦਾ ਵਾਅਦਾ ਕਰਕੇ ਪੱਲਾ ਝਾੜ ਦਿੰਦਾ ਹੈ। ਪਿਛਲੇ 10-11 ਸਾਲ ਤੋਂ ਇਹੀ ਲਾਰਾ ਤੇ ਵਾਅਦਾ ਪ੍ਰਧਾਨ ਅਵਤਾਰ ਸਿੰਘ ਮੱਕੜ ਤੇ ਹੁਣ ਮੌਜੂਦਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਕੀਤਾ ਗਿਆ ਸੀ।

ਹੁਣ ਸ਼ਹੀਦੀ ਜੋੜ ਮੇਲੇ ਤੇ ਹਾਜ਼ਰੀ ਭਰਨ ਵਾਸਤੇ ਆ ਰਹੇ ਪ੍ਰਧਾਨ ਲੌਂਗੋਵਾਲ ਤੋਂ ਸੰਗਤਾਂ ਮੰਗ ਕਰ ਰਹੀਆਂ ਹਨ ਕਿ ਇਥੇ ਸ਼ਹੀਦੀ ਯਾਦਗਾਰ ਨੂੰ ਸਮਰਪਿਤ ਕੋਈ ਸਕੂਲ ਜਾਂ ਸੰਗੀਤ ਵਿਦਿਆਲਾ ਬਨਾਉਣ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ। ਜਦ ਇਸ ਸਬੰਧੀ ਗੋਬਿੰਦ ਸਿੰਘ ਲੌਂਗੋਵਾਲ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਦਾ ਫੋਨ ਕਵਰੇਜ ਖੇਤਰ ਤੋਂ ਬਾਹਰ ਆ ਰਿਹਾ ਹੋਣ ਕਾਰਨ ਪੱਖ ਪ੍ਰਾਪਤ ਨਹੀਂ ਹੋ ਸਕਿਆ।