ਸੇਲ ਟੈਕਸ ਇੰਸਪੈਕਟਰ 40 ਹਜ਼ਾਰ ਰੁਪਏ ਰਿਸ਼ਵਤ ਲੈਦੇ ਹੋਏ ਕਾਬੂ, ਈ.ਟੀ.ਓ. ਫ਼ਰਾਰ

ਏਜੰਸੀ

ਖ਼ਬਰਾਂ, ਪੰਜਾਬ

ਸੇਲ ਟੈਕਸ ਇੰਸਪੈਕਟਰ 40 ਹਜ਼ਾਰ ਰੁਪਏ ਰਿਸ਼ਵਤ ਲੈਦੇ ਹੋਏ ਕਾਬੂ, ਈ.ਟੀ.ਓ. ਫ਼ਰਾਰ

image


ਮਲੋਟ, ਕੋਟਕਪੂਰਾ, 13 ਜਨਵਰੀ (ਗੁਰਮੀਤ ਸਿੰਘ ਮੱਕੜ, ਗੁਰਿੰਦਰ ਸਿੰਘ): ਵਿਜ਼ੀਲੈਂਸ ਬਿਊਰੋ ਨੇ ਮਲੋਟ ਵਿਚੋਂ 40 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਆਬਾਕਾਰੀ ਅਤੇ ਕਰ ਵਿਭਾਗ ਦੇ ਉਡਣ ਦਸਤੇ ਤੋਂ ਇੰਸਪੈਕਟਰ ਨੂੰ ਕਾਬੂ ਕੀਤਾ ਹੈ | ਇਸ ਮਾਮਲੇ ਵਿਚ ਵਿਜ਼ੀਲੈਂਸ ਵਿਭਾਗ ਨੇ ਉੱਡਣ ਦਸਤੇ ਦੇ ਏ.ਟੀ.ਓ. ਨੂੰ ਵੀ ਨਾਮਜ਼ਦ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਫ਼ਰੀਦਕੋਟ ਦੀ ਇਕ ਖਿਡੌਣੇ ਬਣਾਉਣ ਵਾਲੀ ਫ਼ਰਮ ਫ਼ਰੀਦ ਇੰਟਰਪ੍ਰਾਈਜ਼ ਦਾ 6 ਜਨਵਰੀ ਨੂੰ ਜਦੋਂ ਪਲਾਸਟਿਕ ਦਾ ਦਾਣਾ ਲੁਧਿਆਣਾ ਤੋਂ ਫ਼ਰੀਦਕੋਟ ਲਿਆ ਰਹੇ ਸਨ ਅਤੇ ਉਸ ਦਾ ਬਿਲ ਨਾ ਹੋਣ ਕਰ ਕੇ ਸੇਲ ਟੈਕਸ ਵਿਭਾਗ ਦੇ ਉੱਡਣ ਦਸਤੇ ਮੋਬਾਈਲ ਵਿੰਗ ਦੇ ਈ.ਟੀ.ਓ. ਰਾਜੀਵ ਪੁਰੀ ਨੇ ਬਾਘਾਪੁਰਾਣਾ ਵਿਖੇ ਚਲਾਨ ਕੱਟ ਕੇ ਕੈਂਟਰ ਨੂੰ ਥਾਣੇ ਵਿਚ ਬੰਦ ਕਰ ਦਿਤਾ | 
   ਜਦੋਂ ਫ਼ਰਮ ਦੇ ਮਾਲਕ ਨੇ ਰਾਜੀਵ ਪੁਰੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਵਿਭਾਗ ਦੇ ਇੰਸਪੈਕਟਰ ਵਿਕਾਸ ਕੁਮਾਰ, ਵਾਸੀ ਮਲੋਟ ਨੂੰ ਗਿੱਦੜਬਾਹਾ ਦੇ ਮਾਰਕਫ਼ੈੱਡ ਕੋਲ ਇਕ ਢਾਬੇ ਵਿਚ ਮੁਲਾਕਾਤ ਦੌਰਾਨ ਵਿਕਾਸ ਕੁਮਾਰ ਨੇ ਉਨ੍ਹਾਂ ਦੇ ਮਾਲ 'ਤੇ 118 ਫ਼ੀ ਸਦੀ ਜ਼ੁਰਮਾਨਾ ਲਗਾਉਣ ਦੀ ਗੱਲ ਕਹੀ ਅਤੇ ਜੁਰਮਾਨਾ ਘੱਟ ਕਰਨ ਦੇ ਵਜੋਂ ਉਨ੍ਹਾਂ 80 ਹਜ਼ਾਰ ਰੁਪਏ ਦੀ ਮੰਗ ਕੀਤੀ ਪ੍ਰੰਤੂ ਸੌਦਾ 40 ਹਜ਼ਾਰ ਰੁਪਏ ਵਿਚ ਤੈਅ ਹੋਇਆ ਜਿਸ ਤੋਂ ਬਾਅਦ ਬੀਤੀ ਸ਼ਾਮ ਇੰਸਪੈਕਟਰ ਵਿਕਾਸ ਕੁਮਾਰ ਨੂੰ ਮਲੋਟ ਤੋਂ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ 40 ਰੁਪਏ ਲੈਂਦੇ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ | ਈ.ਟੀ.ਓ. ਰਾਜੀਵ ਪੁਰੀ ਫ਼ਰਾਰ ਹੈ, ਜਿਸ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ |

ਫੋਟੋ ਫਾਇਲ ਨੰ:-13ਐਮਐਲਟੀ05