ਲੋਹੜੀ ’ਤੇ ਕਿਸਾਨ ਵਿਰੋਧੀ ਬਿਲਾਂ ਦੀਆਂ ਕਾਪੀਆਂ ਸਾੜੀਆਂ

ਏਜੰਸੀ

ਖ਼ਬਰਾਂ, ਪੰਜਾਬ

ਲੋਹੜੀ ’ਤੇ ਕਿਸਾਨ ਵਿਰੋਧੀ ਬਿਲਾਂ ਦੀਆਂ ਕਾਪੀਆਂ ਸਾੜੀਆਂ

image

ਨਿਉਯਾਰਕ (ਗਿੱਲ), 13 ਜਨਵਰੀ : ਈਸੇ ਕੋਸਟ ਸਿੱਖ ਪਾਰਲੀਮੈਂਟ ਦੇ ਮੈਂਬਰਾਂ ਨੇ ਕਿਸਾਨ ਵਿਰੋਧੀ ਬਿਲਾਂ ਦੀਆ ਕਾਪੀਆਂ ਨੂੰ ਸਾੜਿਆ। ਬਿਲਾਂ ਨੂੰ ਸਾੜਦੇ ਸਮੇ ਸਰਕਾਰ ਦੀ ਮਾੜੀ ਸੋਚ ਤੇ ਕਿਸਾਨਾਂ ਪ੍ਰਤੀ ਹੱਠੀ ਵਤੀਰੇ ਦੀ ਨਿੰਦਿਆਂ ਕੀਤੀ ਗਈ। ਜਿਥੇ ਹਿੰਮਤ ਸਿੰਘ ਮੁੱਖ ਸੇਵਾਦਾਰ ਨੇ ਕਿਸਾਨਾਂ ਦੀ ਸੋਚ ਤੇ ਪਹਿਰਾ ਦੇਣ ਦੀ ਗੱਲ ਕਈ, ਉੱਥੇ ਉਹਨਾਂ ਸੰਘਰਸ਼ ਨੂੰ ਤੇਜ ਕਰਨ ਦੀ ਅਪੀਲ ਵੀ ਕੀਤੀ ।
ਜ਼ਿਕਰਯੋਗ ਹੈ ਕਿ ਲੋਹੜੀ ਦੇ ਤਿਉਹਾਰ ਨੂੰ ਕਿਸਾਨਾਂ ਦੇ ਸਮਰਪਿਤ ਤੇ ਹਿਤ ਵਿਚ ਮਨਾਇਆਂ ਗਿਆ ਹੈ। ਉਹਨਾਂ ਕਿਹਾ ਕਿ ਵਿਦੇਸ਼ਾਂ ਵਿਚ ਬੈਠੇ ਹਰੇਕ ਇਕ ਸਿੱਖ ਦੇ ਖ਼ੂਨ ਦਾ ਕਤਰਾ ਕਿਸਾਨਾਂ ਦੇ ਸੰਘਰਸ਼ ਦੇ ਲੇਖੇ ਲਾਇਆ ਜਾਵੇਗਾ। ਉਹਨਾਂ ਅੱਗੇ ਕਿਹਾ ਕਿ ਹਰੇਕ ਘਰ ਵਿਚ ਇਸ ਕਿਸਾਨ ਵਿਰੋਧੀ ਬਿਲਾਂ ਦੀਆ ਕਾਪੀਆਂ ਸਾੜੀਆਂ ਗਈਆਂ ਹਨ। ਜਿਥੇ ਵੀ ਕਿਤੇ ਲੋਹੜੀ ਬਾਲੀ ਗਈ ਹੈ,ਉੱਥੇ ਕਿਸਾਨ ਬਿਲਾ ਦੇ ਵਿਰੋਧਮਈ ਲੋਹੜੀ ਨੂੰ ਉਜਾਗਰ ਕੀਤਾ ਗਿਆ ਹੈ। 
ਵਿਰੋਧੀ ਬਿਲਾਂ ਪ੍ਰਤੀ ਨਾਹਰੇ ਮਾਰੇ ਗਏ ਅਤੇ ਬਿਲਾਂ ਦੇ ਵਿਰੋਧ ਵਿਚ ਗੀਤ ਗਾਏ ਗਏ। ਇਹ ਜਸ਼ਨ ਅੱਧੀ ਰਾਤ ਤਕ ਚੱਲਦਾ ਰਿਹਾ। ਜਿਸਨੂੰ ਹਰ ਕਿਸਾਨ ਹਮਾਇਤੀ ਨੇ ਅਪਣੀ ਹਾਜ਼ਰੀ ਲਗਵਾ ਕੇ ਯੋਗਦਾਨ ਪਾਇਆ ਹੈ।
Sent from my iPhone