ਬਾਈਡੇਨ ਦੀ ਜਿੱਤ ਨੂੰ ਸਮਰਥਨ ਦੇਣ ਵਾਲੇ ਸਾਂਸਦਾਂ ਨੂੰ ਮਿਲ ਰਹੀਆਂ ਨੇ ਜਾਨੋਂ ਮਾਰਨ ਦੀਆਂ ਧਮਕੀਆਂ

ਏਜੰਸੀ

ਖ਼ਬਰਾਂ, ਪੰਜਾਬ

ਬਾਈਡੇਨ ਦੀ ਜਿੱਤ ਨੂੰ ਸਮਰਥਨ ਦੇਣ ਵਾਲੇ ਸਾਂਸਦਾਂ ਨੂੰ ਮਿਲ ਰਹੀਆਂ ਨੇ ਜਾਨੋਂ ਮਾਰਨ ਦੀਆਂ ਧਮਕੀਆਂ : ਖੰਨਾ

image

ਕਿਹਾ, ਖ਼ਤਰਾ ਸਿਰਫ਼ ਡੈਮੋਕੇ੍ਰਟਿਕ ਆਗੂਆਂ ਨੂੰ ਹੀ ਨਹੀਂ ਬਲਕਿ ਰਿਪਬਲਿਕਨ ਆਗੂਆਂ ਨੂੰ ਵੀ ਹੈ

ਵਾਸ਼ਿੰਗਟਨ, 13 ਜਨਵਰੀ : ਭਾਤਰੀ-ਅਮਰੀਕੀ ਸਾਂਸਦ ਰੋ ਖੰਨਾ ਨੇ ਕਿਹਾ ਹੈ ਕਿ ਜੋਅ ਬਾਈਡਨ ਦੀ ਜਿੱਤ ਦੀ ਪੁਸ਼ਟੀ ਲਈ ਤਿੰਨ ਨਵੰਬਰ ਨੂੰ ਹੋਈ ਰਾਸ਼ਟਰਪਤੀ ਅਹੁਦੇ ਦੀ ਚੋਣ ਦੇ ਨਤੀਜੇ ਨੂੰ ਪ੍ਰਮਾਣਿਤ ਕਰਨ ਦੇ ਪੱਖ ’ਚ ਵੋਟ ਕਰਨ ਵਾਲੇ ਅਮਰੀਕੀ ਸਾਂਸਦਾਂ ਨੂੰ ਹਿਸੰਕ ਧਮਕੀਆਂ ਮਿਲ ਰਹੀਆਂ ਹਨ ਜਿਨ੍ਹਾਂ ’ਚ ਜਾਨੋ ਮਾਰਨ ਦੀ ਧਮਕੀਆਂ ਵੀ ਸ਼ਾਮਲ ਹਨ। ਖੰਨਾ ਨੇ ਮੰਗਲਵਾਰ ਨੂੰ ਇਕ ਇੰਟਰਵੀਊ ’ਚ ਕਿਹਾ ਕਿ ਡੈਮੋਕੇ੍ਰਟਿਕ ਅਤੇ ਰਿਪਬਲਿਕਨ ਪਾਰਟੀ, ਦੋਨਾਂ ਪਾਰਟੀਆਂ ਦੇ ਸਾਂਸਦਾਂ ਨੂੰ ਧਮਕੀਆਂ ਮਿਲ ਰਹੀਆਂ ਹਨ। 
ਖੰਨਾ ਨੇ ਸੀਐਨਐਨ ਦੇ ਪ੍ਰਸਤੋਤਾ ਬਰੂਕ ਬਾਲਡਵਿਨ ਤੋਂ ਕਿਹਾ, ‘‘ਲੋਕਾਂ ਨੂੰ ਇਹ ਸਮਝ ਨਹੀਂ ਆਉਂਦਾ ਕਿ ਹਿੰਸਾ ਦਾ ਖ਼ਤਰਾ ਸਿਰਫ਼ ਡੈਮੋਕੇ੍ਰਟਿਕ ਆਗੂਆਂ ਨੂੰ ਹੀ ਨਹੀਂ ਹੈ, ਇਹ ਖ਼ਤਰਾ ਰਿਪਬਲਿਕਨ ਆਗੂਆਂ ਨੂੰ ਵੀ ਹੈ। ਮੈਂ ਅਪਣੇ ਕੁੱਝ ਸਾਥੀਆਂ ਨਾਲ ਗੱਲ ਕੀਤੀ ਹੈ--ਮੈਂ ਇਹ ਨਹੀਂ ਦਸਣਾ ਚਾਹੁੰਦਾ ਕਿ ਇਹ ਧਮਕੀਆਂ ਕਿਹੜੇ ਲੋਕਾਂ ਨੂੰ ਮਿਲੀਆਂ ਹਨ, ਪਰ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀ ਵੀ ਧਮਕੀਆਂ ਮਿਲੀਆਂ ਹਨ।’’
ਕੈਲੀਫੋਰਨੀਆ ਤੋਂ ਡੈਮੋਕੇ੍ਰਟਿਕ ਪਾਰਟੀ ਦੇ ਆਗੂ ਖੰਨਾ ਨੇ ਕਿਹਾ, ‘‘ਚੋਣ ਨਤੀਜੇ ਨੂੰ ਪ੍ਰਮਾਣਿਤ ਕਰਨ ਲਈ ਵੋਟਿੰਗ ਕਰਨ ਵਾਲਿਆਂ ਨੂੰ ਹਿੰਸਾ ਦੀ ਧਮਕੀਆਂ ਮਿਲ ਰਹੀਆਂ ਹਨ। ਸੇਵਾ ਦੇ ਰਹੇ ਕਈ ਲੋਕਾਂ ਲਈ ਸਥਿਤੀ ਭਿਆਨਕ ਹੈ ਅਤੇ ਦੋਨਾਂ ਦਲਾਂ ਦੇ ਆਗੂਆਂ ਨੂੰ ਇਹ ਸੱਭ ਝੱਲਣਾ ਪੈ ਰਿਹਾ ਹੈ। ’’
ਖੰਨਾ ਇਕ ਸਵਾਲ ਦੇ ਜਵਾਬ ’ਚ ਕਿਹਾ ਕਿ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇਹ ਦਲੀਲ ਤਾਰਕਿਕ ਨਹੀਂ ਹੈ ਕਿ ਮਹਾਦੋਸ਼ ਚਲਾਉਣ ਦੇ ਇਸ ਕਦਮ ਨਾਲ ਦੇਸ਼ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ, ‘‘ਇਸ ਦਾ ਮਤਲਬ ਇਹ ਹੋਇਆ ਕਿ ਕੋਈ ਵਿਅਕਤੀ ਅਪਰਾਧ ਕਰਦਾ ਹੈ, ਬੈਂਕ ਲੁੱਟਦਾ ਹੈ ਅਤੇ ਫਿਰ ਕਹਿੰਦਾ ਹੈ ਕਿ ਉਸ ਨੂੰ ਗ੍ਰਿਫ਼ਤਾਰ ਕਰਨ ਵਾਲੀ ਪੁਲਿਸ ਜਾਂ ਉਸ ਜਵਾਬਦੇਹ ਬਣਾਉਣ ਵਾਲਾ ਪੱਖ ਦੋਸ਼ੀ ਹੈ।’’
ਜ਼ਿਕਰਯੋਗ ਹੈ ਕਿ ਸੰਸਦ ਦੇ 6 ਜਨਵਰੀ ਨੂੰ ਹੋਏ ਸੰਯੁਕਤ ਸੈਸ਼ਨ ’ਚ ਇਲੈਕਟਰੋਲ ਕਾਲੇਜ ਨੇ ਚੋਣ ’ਚ ਅਗਲੇ ਰਾਸ਼ਟਰਪਤੀ ਵਜੋਂ ਬਾਈਡਨ ਅਤੇ ਅਗਲੀ ਉਪਰਾਸ਼ਟਰਪਤੀ ਵਜੋਂ ਕਮਲਾ ਹੈਰਿਸ ਦੀ ਜਿੱਤ ਨੂੰ ਰਸਮੀ ਤੌਰ ’ਤੇ ਪ੍ਰਮਾਣਿਤ ਕੀਤਾ ਸੀ।     
    (ਪੀਟੀਆਈ)