ਅਮਰੀਕੀ ਪ੍ਰਤੀਨਿਧ ਸਭਾ ਟਰੰਪ ਵਿਰੁਧ ਮਹਾਂਦੋਸ਼ ਮਤੇ ’ਤੇ ਵੋਟਿੰਗ ਕਰਨ ਲਈ ਹੋਈ ਤਿਆਰ

ਏਜੰਸੀ

ਖ਼ਬਰਾਂ, ਪੰਜਾਬ

ਅਮਰੀਕੀ ਪ੍ਰਤੀਨਿਧ ਸਭਾ ਟਰੰਪ ਵਿਰੁਧ ਮਹਾਂਦੋਸ਼ ਮਤੇ ’ਤੇ ਵੋਟਿੰਗ ਕਰਨ ਲਈ ਹੋਈ ਤਿਆਰ

image

ਦੋ ਵਾਰ ਮਹਾਂਦੋਸ਼ ਦਾ ਸਾਹਮਣਾ ਕਰਨ ਵਾਲੇ ਪਹਿਲੇ ਰਾਸ਼ਟਰਪਤੀ ਹੋ ਸਕਦੇ ਹਨ ਟਰੰਪ

ਵਾਸ਼ਿੰਗਟਨ, 13 ਜਨਵਰੀ : ਕੈਪਿਟਲ ਬਿਲਡਿੰਗ ’ਤੇ ਪਿਛਲੇ ਹਫ਼ਤੇ ਹੋਏ ਹਿਸੰਕ ਹਮਲੇ ਦੇ ਮੱਦੇਨਜ਼ਰ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਰੁਧ ਮਹਾਂਦੋਸ਼ ਮਤੇ ’ਤੇ ਡੈਮੋ¬ਕ੍ਰੇਟਿਕ ਆਗੂਆਂ ਦੇ ਕੰਟਰੋਲ ਵਾਲੀ ਅਮਰੀਕੀ ਪ੍ਰਤੀਨਿਧ ਸਭਾ ਬੁਧਵਾਰ ਨੂੰ ਵੋਟਿੰਗ ਕਰਨ ਲਈ ਤਿਆਰ ਹੈ। ਮਹਾਂਦੋਸ਼ ਮਤੇ ’ਤੇ ਵੋਟਿੰਗ ਦੇ ਨਾਲ ਹੀ ਟਰੰਪ ਅਮਰੀਕਾ ਦੇ ਇਤਿਹਾਸ ’ਚ ਪਹਿਲੇ ਅਜਿਹੇ ਰਾਸ਼ਟਰਪਤੀ ਬਣ ਸਕਦੇ ਹਨ ਜਿਸ ਦੇ ਵਿਰੁਧ ਦੋ ਵਾਰ ਮਹਾਂਦੋਸ਼ ਚਲਾਇਆ ਗਿਆ। 
ਸਾਂਸਦਾਂ ਜੈਮੀ ਰਸਿਕਨ, ਡੇਵਿਡ ਸਿਸਿਲਿਨੇ ਅਤੇ ਟੇਡ ਲਿਯੂ ਨੇ ਮਹਾਂਦੋਸ਼ ਦਾ ਮਤਾ ਤਿਆਰ ਕੀਤਾ ਹੈ ਜਿਸ ਨੂੰ ਪ੍ਰਤੀਨਿਧ ਸਭਾ ਦੇ 211 ਮੈਂਬਰਾਂ ਨੇ ਸਹਿ-ਪ੍ਰਾਯੋਜਤ ਕੀਤਾ। ਇਸ ਨੂੰ ਸੋਮਵਾਰ ਨੂੰ ਪੇਸ਼ ਕੀਤਾ ਗਿਆ ਸੀ। ਇਸ ਮਹਾਂਦੋਸ਼ ਮਤੇ ’ਚ ਮੌਜੂਦਾ ਰਾਸ਼ਟਰਪਤੀ ’ਤੇ ਅਪਣੇ ਕਦਮਾਂ ਰਾਹੀਂ 6 ਜਨਵਰੀ ਨੂੰ ‘‘ਰਾਜਦ੍ਰੋਹ ਲਈ ਭੜਕਾਉਨ’’ ਦਾ ਦੋਸ਼ ਲਗਾਇਆ ਗਿਆ ਹੈ। ਇਸ ’ਚ ਕਿਹਾ ਗਿਆ ਹੈ ਕਿ ਟਰੰਪ ਨੇ ਅਪਣੇ ਸਮਰਥਕਾਂ ਨੂੰ ਕੈਪਿਟਲ ਬਿਲਡਿੰਗ ਦੀ ਘੇਰਾਬੰਦੀ ਲਈ ਉਦੋਂ ਉਕਸਾਇਆ, ਜਦੋਂ ਉਥੇ ਇਲੈਕਟਰੋਲ ਕਾਲੇਜ ਦੇ ਵੋਟਾਂ ਦੀ ਗਿਣਤੀ ਚੱਲ ਰਹੀ ਸੀ ਅਤੇ ਲੋਕਾਂ ਦੇ ਹਮਲਾ ਕਰਨ ਦੇ ਕਾਰਨ ਇਸ ਪ੍ਰਕਿਰਿਆ ’ਚ ਰੁਕਾਵਟ ਆਈ। ਇਸ ਘਟਨਾ ’ਚ ਇਕ ਪੁਲਿਸ ਅਧਿਕਾਰੀ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ। ਪ੍ਰਤੀਨਿਧ ਸਭਾ ਦੀ ਸਪੀਕਰ ਨੈਂਸੀ ਪੇਲੋਸੀ ਲੇ ਮੰਗਲਵਾਰ ਰਾਤ ਨੂੰ ਟਰੰਪ ਦੇ  ਖ਼ਿਲਾਫ਼ ਮਹਾਂਦੋਸ਼ ਦੀ ਸੁਣਵਾਈ ਦੇ ਪ੍ਰਬੰਧਕਾਂ ਨੂੰ ਨਿਯੁਕਤ ਕੀਤਾ। ਇਸ ਦੇ ਮੁੱਖ ਪ੍ਰਬੰਧਕ ਸਾਂਸਦ ਰਸਿਕਨ ਹਨ। ਉਨ੍ਹਾਂ ਦੇ ਇਲਾਵਾ ਡਿਆਨਾ ਡੀਗੇਟੇ, ਸਟੇਸੀ ਪਲਾਸਕੇਟ, ਮੈਡੇਲੀਨ ਡਿਆਨ, ਡੇਵਿਡ ਸਿਸਿਲਿਨੇ, ਟੇਡ ਲਿਯੂ ਅਤੇ ਜੋ ਨੇਗੁਸੇ ਇਸ ਦੇ ਪ੍ਰਬੰਧਕ ਹਨ।  ਪੇਲੋਸੀ ਨੇ ਕਿਹਾ, ‘‘ਰਾਸ਼ਟਰਪਤੀ ਵਿਰੁਧ ਮਹਾਂਦੋਸ਼ ਚਲਾਉਣ ਅਤੇ ਉਨ੍ਹਾਂ ਨੂੰ ਹਟਾਉਣ ਲਈ ਮਾਮਲੇ ਨੂੰ ਪੇਸ਼ ਕਰਨਾ ਉਨ੍ਹਾਂ ਦਾ ਸੰਵਿਧਾਨਕ ਫਰਜ਼ ਹੈ।’’    (ਪੀਟੀਆਈ)