16 ਜਨਵਰੀ ਨੂੰ ਪਾਕਿਸਤਾਨ ਤੋਂ ਭਾਰਤ ਆਉਣਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 200 ਬਿਰਧ ਸਰੂਪ
ਵਾਹਗਾ ਬਾਰਡਰ ਰਾਹੀ ਲਿਆਂਦੇ ਜਾਣਗੇ ਭਾਰਤ
On January 16, 200-year-old form of Sri Guru Granth Sahib will come to India from Pakistan
ਅੰਮ੍ਰਿਤਸਰ : ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 200 ਬਿਰਧ ਸਰੂਪ ਭਾਰਤ ਲਿਆਂਦੇ ਜਾਣਗੇ। ਇਹ ਸਰੂਪ ਵਾਹਗਾ ਬਾਰਡਰ ਦੇ ਰਸਤੇ ਭਾਰਤ ਪੁੱਜਣਗੇ। 16 ਜਨਵਰੀ ਦੀ ਸਵੇਰ ਨੂੰ ਪਾਕਿਸਤਾਨ ਤੋਂ ਇਹ ਬਿਰਧ ਸਰੂਪ ਭਾਰਤ ਆਉਣਗੇ।
ਦਿੱਲੀ SGPC ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਵਿਸ਼ੇਸ਼ ਤੌਰ 'ਤੇ ਇਸ ਮੌਕੇ 'ਤੇ ਮੌਜੂਦ ਰਹਿਣਗੇ।