ਰੂਪਨਗਰ: ਕੇਂਦਰੀ ਜੇਲ੍ਹ ਦੀ ਤਲਾਸ਼ੀ ਦੌਰਾਨ 3 ਮੋਬਾਈਲ ਹੋਏ ਬਰਾਮਦ
8 ਹਵਾਲਾਤੀਆਂ ਅਤੇ 2 ਕੈਦੀਆਂ ਖ਼ਿਲਾਫ਼ ਜੇਲ੍ਹ ਐਕਟ ਦੀ ਧਾਰਾ 52ਏ ਤਹਿਤ ਕੇਸ ਦਰਜ ਕੀਤਾ ਗਿਆ
ਰੂਪਨਗਰ- ਰੂਪਨਗਰ ਦੀ ਜ਼ਿਲ੍ਹਾ ਜੇਲ੍ਹ ਵਿੱਚੋਂ ਮੋਬਾਈਲ ਫੋਨ ਮਿਲਣ ਦਾ ਸਿਲਸਿਲਾ ਜਾਰੀ ਹੈ। ਜ਼ਿਲ੍ਹਾ ਜੇਲ੍ਹ ਪ੍ਰਸ਼ਾਸਨ ਨੇ 10 ਅਤੇ 11 ਜਨਵਰੀ ਦੀ ਦਰਮਿਆਨੀ ਰਾਤ ਨੂੰ ਰੁਟੀਨ ਚੈਕਿੰਗ ਦੌਰਾਨ 3 ਮੋਬਾਈਲ ਫ਼ੋਨ ਬਰਾਮਦ ਕੀਤੇ ਹਨ। ਇਹਨਾਂ ਵਿੱਚੋਂ ਇੱਕ ਮੋਬਾਈਲ ਟੱਚ ਸਕਰੀਨ ਹੈ ਅਤੇ ਦੋ ਆਮ ਹਨ।
ਇਸ ਵਿੱਚ ਖਾਸ ਗੱਲ ਇਹ ਹੈ ਕਿ ਮੋਬਾਈਲਾਂ ਵਿੱਚੋਂ ਸਿਮ ਕਾਰਡ ਬਰਾਮਦ ਨਹੀਂ ਹੋਏ ਹਨ। ਜ਼ਿਲ੍ਹਾ ਜੇਲ੍ਹ ਦੇ ਸਹਾਇਕ ਸੁਪਰਡੈਂਟ ਅਸ਼ੀਸ਼ ਕੁਮਾਰ ਨੇ 10 ਅਤੇ 11 ਜਨਵਰੀ ਦੀ ਰਾਤ ਨੂੰ ਰੁਟੀਨ ਚੈਕਿੰਗ ਦੌਰਾਨ ਬੈਰਕ ਨੰਬਰ 1 ਵਿੱਚੋਂ ਇਹ ਮੋਬਾਈਲ ਫੋਨ ਬਰਾਮਦ ਕੀਤੇ ਹਨ। ਜ਼ਿਲ੍ਹਾ ਜੇਲ੍ਹ ਪ੍ਰਬੰਧਕਾਂ ਦੀ ਸ਼ਿਕਾਇਤ ’ਤੇ ਥਾਣਾ ਸਿਟੀ ਰੂਪਨਗਰ ਵਿੱਚ 8 ਹਵਾਲਾਤੀਆਂ ਅਤੇ 2 ਕੈਦੀਆਂ ਖ਼ਿਲਾਫ਼ ਜੇਲ੍ਹ ਐਕਟ ਦੀ ਧਾਰਾ 52ਏ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਮੁਲਜ਼ਮਾਂ ਵਿੱਚ ਅਜੇ, ਅਮਨਪ੍ਰੀਤ ਸਿੰਘ, ਅਮਨਦੀਪ ਸਿੰਘ, ਗੁਰਦੀਪ ਸਿੰਘ, ਗੁਰਜੀਤ ਸਿੰਘ, ਬਲਜਿੰਦਰ ਸਿੰਘ, ਪਾਰਸ ਅਤੇ ਕੈਦੀ ਪੁਨੀਤ ਕੁਮਾਰ ਅਤੇ ਗੁਰਜੰਟ ਸਿੰਘ ਸ਼ਾਮਲ ਹਨ।