ਚੰਡੀਗੜ੍ਹ 'ਚ ਘਰੋਂ ਲਾਪਤਾ ਹੋਈ 6 ਸਾਲਾ ਮਾਸੂਮ ਦੀ ਰੇਲਵੇ ਟ੍ਰੈਕ 'ਤੇ ਮਿਲੀ ਲਾਸ਼

ਏਜੰਸੀ

ਖ਼ਬਰਾਂ, ਪੰਜਾਬ

ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ

The body of a 6-year-old innocent boy who went missing from home in Chandigarh was found on the railway track

 

ਚੰਡੀਗੜ੍ਹ - ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼ 2 ਨੇੜੇ ਰੇਲਵੇ ਟਰੈਕ 'ਤੇ 6 ਸਾਲਾ ਬੱਚੀ ਦੀ ਲਾਸ਼ ਮਿਲੀ ਹੈ। ਟਰੇਨ ਕਾਰਨ ਲੜਕੀ ਦੀ ਲੱਤ ਕੱਟ ਗਈ ਹੈ। ਲਾਸ਼ ਮਿਲਣ ਤੋਂ ਬਾਅਦ ਇਲਾਕੇ 'ਚ ਭਗਦੜ ਮੱਚ ਗਈ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲੜਕੀ ਰਾਮ ਦਰਬਾਰ ਫੇਜ਼ 2 ਵਿੱਚ ਆਪਣੇ ਪਰਿਵਾਰ ਨਾਲ ਰਹਿੰਦੀ ਸੀ।

ਮੁੱਢਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਮਾਸੂਮ ਬੱਚੀ ਬੀਤੀ ਸ਼ੁੱਕਰਵਾਰ ਸ਼ਾਮ ਤੋਂ ਘਰੋਂ ਲਾਪਤਾ ਸੀ। ਪਰਿਵਾਰ ਆਪਣੀ 6 ਸਾਲ ਦੀ ਬੇਟੀ ਮਧੂ ਦੀ ਭਾਲ 'ਚ ਰੁੱਝਿਆ ਹੋਇਆ ਸੀ। ਲੜਕੀ ਦੇ ਰਿਸ਼ਤੇਦਾਰਾਂ ਨੇ ਇਸ ਦੀ ਸ਼ਿਕਾਇਤ ਥਾਣਾ ਸਦਰ ਨੂੰ ਵੀ ਦਿੱਤੀ ਸੀ। ਇਸ ਦੇ ਨਾਲ ਹੀ ਇਲਾਕੇ ਦੇ ਗੁਰਦੁਆਰਾ, ਮਸਜਿਦ, ਮੰਦਿਰ ਵਿੱਚ ਵੀ ਐਲਾਨ ਕੀਤਾ ਗਿਆ। ਇਸ ਤੋਂ ਬਾਅਦ ਉਸ ਦੀ ਲਾਸ਼ ਰੇਲਵੇ ਟਰੈਕ ਨੇੜੇ ਮਿਲੀ। ਪੁਲਿਸ ਨੇ ਇਸ ਦੀ ਸੂਚਨਾ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ। ਪਰਿਵਾਰ ਨੇ ਮਧੂ ਦੀ ਲਾਸ਼ ਮਿਲਣ ਦੀ ਪੁਸ਼ਟੀ ਕੀਤੀ।

ਮਾਮਲੇ 'ਚ ਅਹਿਮ ਸਵਾਲ ਇਹ ਹੈ ਕਿ ਇਹ ਮਾਸੂਮ ਬੱਚੀ ਰੇਲਵੇ ਟ੍ਰੈਕ 'ਤੇ ਕਿਵੇਂ ਪਹੁੰਚੀ। ਇਸ ਦੇ ਨਾਲ ਹੀ ਪੁਲਿਸ ਸੀਸੀਟੀ ਵੀ ਕੈਮਰਿਆਂ ਦੀ ਵੀ ਜਾਂਚ ਕਰ ਰਹੀ ਹੈ। ਫਿਲਹਾਲ ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ 'ਚ ਹੀ ਲੱਗੇਗਾ। ਪੁਲਿਸ ਇਸ ਨੂੰ ਅਗਵਾ ਦਾ ਮਾਮਲਾ ਮੰਨ ਕੇ ਜਾਂਚ ਨੂੰ ਅੱਗੇ ਵਧਾ ਰਹੀ ਹੈ।
ਜੀਆਰਪੀ ਇੰਚਾਰਜ ਇੰਸਪੈਕਟਰ ਮਨੀਸ਼ਾ ਦੇਵੀ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਨੂੰ ਲੜਕੀ ਦੀ ਲੱਤ ਰੇਲਵੇ ਲਾਈਨ ਦੇ ਕੋਲ ਪਈ ਸੀ। ਰਾਤ ਨੂੰ ਬੱਚੀ ਦੀ ਲਾਸ਼ ਨਜ਼ਰ ਨਹੀਂ ਆਈ।

ਇਸ ਤੋਂ ਬਾਅਦ ਟੀਮ ਨੇ ਸਵੇਰੇ ਮੁੜ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ ਤਾਂ ਬੱਚੀ ਦੀ ਲਾਸ਼ 80 ਫੁੱਟ ਹੇਠਾਂ ਟੋਏ 'ਚੋਂ ਮਿਲੀ। ਇੱਕ ਸਥਾਨਕ ਵਿਅਕਤੀ ਨੇ ਲੜਕੀ ਦੀ ਪਛਾਣ ਕੀਤੀ। ਜਿਸ ਤੋਂ ਬਾਅਦ ਲੜਕੀ ਦੇ ਪਿਤਾ ਮੌਕੇ 'ਤੇ ਪਹੁੰਚੇ। ਮਨੀਸ਼ਾ ਦੇਵੀ ਨੇ ਦੱਸਿਆ ਕਿ ਮੌਕੇ 'ਤੇ ਫੋਰੈਂਸਿਕ ਜਾਂਚ ਲਈ ਟੀਮ ਨੂੰ ਵੀ ਬੁਲਾਇਆ ਗਿਆ। ਲਾਸ਼ ਨੂੰ ਪੋਸਟਮਾਰਟਮ ਲਈ ਪੰਚਕੂਲਾ ਸੈਕਟਰ 6 ਦੇ ਸਿਵਲ ਹਸਪਤਾਲ ਵਿਖੇ ਰਖਵਾਇਆ ਗਿਆ ਹੈ।