ਕਸਟਮ ਵਿਭਾਗ ਨੇ ਆਸਟ੍ਰੇਲੀਆ ਤੋਂ ਆਏ ਵਿਅਕਤੀ ਕੋਲੋਂ ਅੰਮ੍ਰਿਤਸਰ ਏਅਰਪੋਰਟ ’ਤੇ 33 ਲੱਖ ਦਾ ਸੋਨਾ ਕੀਤਾ ਜ਼ਬਤ

ਏਜੰਸੀ

ਖ਼ਬਰਾਂ, ਪੰਜਾਬ

ਯਾਤਰੀ ਗਹਿਣਿਆਂ ਦੇ ਰੂਪ ’ਚ ਸੋਨੇ ਨੂੰ ਛੁਪਾ ਕੇ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਸੀ

The customs department seized gold worth 33 lakhs from a person who came from Australia at Amritsar airport

 

ਅੰਮ੍ਰਿਤਸਰ - ਅੰਮ੍ਰਿਤਸਰ ਏਅਰਪੋਰਟ ’ਤੇ ਕਸਟਮ ਵਿਭਾਗ ਦੀ ਟੀਮ ਦੇ ਹੱਥ ਇਕ ਵੱਡੀ ਕਾਮਯਾਬੀ ਲੱਗੀ ਹੈ। ਦਰਅਸਲ ਕਸਟਮ ਵਿਭਾਗ ਨੇ ਆਸਟ੍ਰੇਲੀਆ ਤੋਂ ਆਏ ਇਕ ਵਿਅਕਤੀ ਕੋਲੋਂ 33 ਲੱਖ ਰੁਪਏ ਦੀ ਕੀਮਤ ਦਾ ਸੋਨਾ ਜ਼ਬਤ ਕੀਤਾ ਹੈ। ਯਾਤਰੀ ਗਹਿਣਿਆਂ ਦੇ ਰੂਪ ’ਚ ਸੋਨੇ ਨੂੰ ਛੁਪਾ ਕੇ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਵਿਭਾਗ ਨੂੰ ਚਕਮਾ ਦੇਣ ’ਚ ਅਸਫ਼ਲ ਰਿਹਾ। ਵਿਅਕਤੀ ’ਤੇ ਸ਼ੱਕ ਹੋਣ ਤੋਂ ਬਾਅਦ ਉਸ ਦੀ ਤਲਾਸ਼ੀ ਲਈ ਗਈ ਤਲਾਸ਼ੀ ਦੌਰਾਨ ਸੋਨਾ ਬਰਾਮਦ ਹੋਇਆ।