'ਅਕਾਲੀ ਦਲ ਵਾਰਿਸ ਪੰਜਾਬ ਦੇ' ਪਾਰਟੀ ਨੂੰ ਲੈ ਕੇ ਸਿਮਰਨਜੀਤ ਸਿੰਘ ਮਾਨ ਦਾ ਵੱਡਾ ਬਿਆਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਸਿਮਰਨਜੀਤ ਸਿੰਘ ਮਾਨ ਦਾ ਵੱਡਾ ਬਿਆਨ

Simranjit Singh Mann's big statement about the party 'Akali Dal is the successor of Punjab'

ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਵਿਖੇ ਸਿਆਸੀ ਕਾਨਫਰੰਸ ਵਿਖੇ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਦਿਨੋਂ ਦਿਨ ਬੁਲਬਲੇ ਬਣ ਜਾਂਦੇ ਹਨ, ਕਹਿੰਦੇ ਅਸੀਂ ਨਵੀਂ ਪਾਰਟੀ ਬਣਾਉਣੀ ਜਿਸ ਨੇ ਵੀ ਪਾਰਟੀ ਬਣਾਉਣੀ ਉਹ ਖਾਲਿਸਤਾਨ ਦੀ ਗੱਲ ਕਰੇ ਇਵੇਂ ਨਹੀਂ ਪਾਰਟੀਆਂ ਚੱਲਦੀਆਂ ਹੁੰਦੀਆਂ ਐ ਜਿਵੇਂ ਬਰਸਾਤ ਵਿੱਚ ਡੱਡੂ ਨਿਕਲਦੇ ਹੁੰਦੇ ਇਸ ਤਰ੍ਹਾਂ ਇਹ ਨਵੀਆਂ ਪਾਰਟੀਆਂ ਨਿਕਲਦੀਆਂ ਹੁੰਦੀਆਂ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਵੀ ਪਾਰਟੀ ਉੱਭਰੇ ਉਹ ਖਾਲਿਸਤਾਨ ਦੀ ਗੱਲ ਕਰੇ। ਸਰਬਜੀਤ ਖਾਲਸਾ ਦੀ ਪਾਰਟੀ ਨੂੰ ਲੈ ਕੇ ਮਾਨ ਨੇ ਕਿਹਾ ਹੈ ਕਿ ਪਾਰਟੀ ਵਿੱਚ ਬਾਰੂਦ ਹੋਣਾ ਚਾਹੀਦਾ ਸੰਤ ਜਰਨੈਲ ਸਿੰਘ ਦੀ ਕੁਰਬਾਨੀ ਦਾ ਜ਼ਿਕਰ ਹੋਣਾ ਚਾਹੀਦਾ...ਬਰਸਾਤ ਵਿੱਚ ਡੱਡੂ ਨਿਕਲ ਆਉਦੇ ਹਨ ਇਵੇ ਡੱਡੂ ਕੱਢਣ ਦਾ ਕੋਈ ਫਾਇਦਾ ਨਹੀਂ ਹੁੰਦਾ।

ਮਾਨ ਨੇ ਕਿਹਾ ਹੈ ਕਿ ਇਹ ਅਕਾਲ ਤਖ਼ਤ ਸਾਹਿਬ ਨਾਲ ਬਗ਼ਾਵਤ ਕਰ ਰਿਹਾ ਸੁਖਬੀਰ ਬਾਦਲ,  ਅਕਾਲ ਤਖਤ ਸਾਹਿਬ ਨੇ ਕਿਹਾ ਹੈ ਘਰੇ ਬੈਠ ਨਵੀਂ ਪਾਰਟੀ ਬਣੇਗੀ ਫਿਰ ਅਸੀਂ ਮਾਨਤਾ ਦੇਵਾਂਗੇ। ਮਾਨ ਨੇ ਕਿਹਾ ਹੈ ਕਿ ਸੁਖਬੀਰ ਬਾਦਲ ਦੀ ਹਲੇ ਵੀ ਗੱਲ ਚੱਲ ਰਹੀ ਹੈ ਉਨ੍ਹਾਂ ਨੇ ਕਿਹਾ ਬੇਸ਼ੱਕ ਉਸ ਨੂੰ ਖੰਡਨ ਕਰ ਦਿੱਤਾ ਅਕਾਲ ਤਖ਼ਤ ਸਾਹਿਬ ਨੇ। ਉਨ੍ਹਾਂ ਨੇ ਸੁਖਬੀਰ ਬਾਦਲ ਝੂਠ ਬੋਲਦਾ, ਲੋਕਾਂ ਨੂੰ ਗੁੰਮਰਾਹ ਕਰਦਾ, 10 ਸਾਲ ਰਾਜ ਕੀਤਾ, ਮਹਾਰਾਜ ਦੇ ਸਰੂਪ ਗਾਇਬ ਕਰ ਦਿੱਤੇ, 2 ਸਿੰਘ ਸ਼ਹੀਦ ਕੀਤੇ, ਕੋਟਕਪੁਰਾ ਗੋਲੀਕਾਂਡ ਕਰਵਾਇਆ, ਸੁਮੇਧ ਸੈਣੀ ਨੂੰ ਡੀਜੀਪੀ ਬਣਾਇਆ। ਉਨ੍ਹਾਂ ਨੇ ਕਿਹਾ ਹੈ ਕਿ ਬਹੁਤ ਬੁਰੇ ਕੰਮ ਸੁਖਬੀਰ ਸਿੰਘ ਨੇ ..ਉਸਦੇ ਮੂੰਹ ਵਿਚੋਂ ਇਕ ਵਾਰ ਸਿੱਖੀ ਲਈ ਕੋਈ ਗੱਲ ਨਹੀ ਨਿਕਲੀ। ਉਨ੍ਹਾਂ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਅਸੀਂ ਇੱਕਠੇ ਹੋ ਕੇ ਲੜਾਂਗੇ।  ਉਨ੍ਹਾਂ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਮੁੜ ਸੁਰਜੀਤ ਕਰਨ ਲਈ ਕੰਮ ਕਰਨਾ ਚਾਹੀਦਾ ਹੈ।