ਵਿਆਹੁਤਾ ਕੁਲਬੀਰ ਕੌਰ ਨੇ ਜ਼ਹਿਰੀਲੀ ਚੀਜ਼ ਖਾ ਕੇ ਜੀਵਨ ਲੀਲਾ ਕੀਤੀ ਸਮਾਪਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮ੍ਰਿਤਕਾ ਦਾ ਆਪਣੇ ਪਤੀ ਨਾਲ ਰਹਿੰਦਾ ਸੀ ਝਗੜਾ

Married Kulbir Kaur ends her life by consuming poison

ਤਰਨ ਤਾਰਨ : ਥਾਣਾ ਸਦਰ ਤਰਨ ਤਾਰਨ ਦੇ ਅਧੀਨ ਆਉਂਦੇ ਪਿੰਡ ਝੰਡੇਰ ਮਹਾਂਪੁਰਖਾ ਵਿਖ਼ੇ ਲੋਹੜੀ ਵਾਲੇ ਦਿਨ ਇੱਕ ਲੜਕੀ ਨੇ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ । ਮ੍ਰਿਤਕ ਲੜਕੀ ਦੀ ਪਛਾਣ ਕੁਲਬੀਰ ਕੌਰ ਉਮਰ 34 ਸਾਲ ਪਤਨੀ ਮਨਤਾਜ ਸਿੰਘ ਵਾਸੀ ਜਮਾਲਪੁਰ ਵਜੋਂ ਹੋਈ ਹੈ। ਮ੍ਰਿਤਕ ਦੇ ਦੋ ਬੱਚੇ ਹਨ ਜਿਨ੍ਹਾਂ ’ਚੋਂ ਲੜਕੀ ਪਵਨਦੀਪ ਕੌਰ ਅਤੇ ਲੜਕਾ ਜੋਬਨਜੀਤ ਸਿੰਘ 9 ਸਾਲ ਹਨ।

ਲੜਕੀ ਦੇ ਪਰਿਵਾਰਕ ਮੈਂਬਰਾਂ ਦੱਸਿਆ ਕਿ ਉਨ੍ਹਾਂ ਦੀ ਲੜਕੀ ਕੁਲਬੀਰ ਕੌਰ ਨੂੰ ਅਕਸਰ ਉਸ ਦਾ ਪਤੀ ਕੁੱਟਦਾ-ਮਾਰਦਾ ਰਹਿੰਦਾ ਸੀ ਅਤੇ ਕਈ ਵਾਰ ਮੋਹਤਬਰ ਵਿਅਕਤੀਆਂ ਵੱਲੋਂ ਉਨ੍ਹਾਂ ਦਾ ਰਾਜ਼ੀਨਾਮਾ ਵੀ ਕਰਵਾਇਆ ਸੀ। ਬੀਤੇ ਕੱਲ ਲੋਹੜੀ ਵਾਲੇ ਦਿਨ ਦੋਵਾਂ ਦਰਮਿਆਨ ਫਿਰ ਝਗੜਾ ਹੋਇਆ, ਜਿਸ ਤੋਂ ਬਾਅਦ ਕੁਲਬੀਰ ਕੌਰ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ, ਜਿਸ ਤੋਂ ਬਾਅਦ ਉਸ ਨੂੰ ਅੰਮ੍ਰਿਤਸਰ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ ਹੈ। ਪਰਿਵਾਰ ਵੱਲੋ ਇਨਸਾਫ਼ ਦੀ ਮੰਗ ਕੀਤੀ ਗਈ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।