ਨਾਭਾ ਦੀ ਖੁੱਲ੍ਹੀ ਖੇਤੀਬਾੜੀ ਜੇਲ੍ਹ 'ਚ ਕੈਦੀਆਂ ਨੇ ਭੁੱਖ ਹੜਤਾਲ ਕੀਤੀ ਸ਼ੁਰੂ
ਕੈਦੀਆਂ ਨੇ ਜੇਲ੍ਹ ਸੁਪਰੀਡੈਂਟ ਸੁੱਚਾ ਸਿੰਘ ਤੇ ਲਗਾਏ ਗੰਭੀਰ ਆਰੋਪ
ਨਾਭਾ : ਪੰਜਾਬ ਦੀ ਇੱਕੋ-ਇੱਕ ਖੁੱਲ੍ਹੀ ਖੇਤੀਬਾੜੀ ਜੇਲ੍ਹ ਨਾਭਾ ’ਚ ਲਗਭ 33 ਕੈਦੀ ਨਜ਼ਰਬੰਦ ਹਨ। ਇਹ ਉਹ ਕੈਦੀ ਹਨ ਜਿਨ੍ਹਾਂ ਦਾ ਆਚਰਣ ਠੀਕ ਮੰਨਿਆ ਜਾਂਦਾ ਹੈ ਅਤੇ ਇਨ੍ਹਾਂ ਤੋਂ ਜੇਲ੍ਹ ਦੀ ਜ਼ਮੀਨ ’ਤੇ ਖੇਤੀਬਾੜੀ ਦਾ ਕੰਮ ਕਰਵਾਇਆ ਜਾਂਦਾ ਹੈ । ਇਨ੍ਹਾਂ ਕੈਦੀਆਂ ਵੱਲੋਂ ਜੇਲ੍ਹ ਸੁਪਰਡੈਂਟ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ ਅਤੇ ਇਨ੍ਹਾਂ ਵੱਲੋਂ ਜੇਲ੍ਹ ਸੁਰਪੁਰਡੈਂਟ ਸੁੱਚਾ ਸਿੰਘ ਦੇ ਆਰੋਪ ਲਗਾਉਂਦਿਆਂ ਕਿਹਾ ਕਿ ਇਨ੍ਹਾਂ ਵੱਲੋਂ ਸਾਡੀਆਂ ਫਾਈਲਾਂ ਨਹੀਂ ਭੇਜੀਆਂ ਗਈਆਂ ਜੋ ਕਿ 26 ਜਨਵਰੀ ਨੂੰ ਸਾਡੀ ਕੈਦ ਦੀ ਰਿਹਾਈ ’ਚ ਕਟੌਤੀ ਹੋਣੀ ਸੀ, ਜਿਸ ਕਰਕੇ ਅਸੀਂ ਭੁੱਖ ਹੜਤਾਲ ਸ਼ੁਰੂ ਕੀਤੀ ਹੈ।
ਇਸ ਮੌਕੇ ਕੈਦੀਆਂ ਨੇ ਕਿਹਾ ਕਿ ਚੰਗੇ ਆਚਰਨ ਵਾਲੇ ਕੈਦੀਆਂ ਦੀਆਂ ਸਾਡੀਆਂ ਫਾਈਲਾਂ ਜੇਲ੍ਹ ਦੇ ਉਚ ਅਧਿਕਾਰੀਆਂ ਨੂੰ ਨਹੀਂ ਭੇਜੀਆਂ ਗਈਆਂ, ਜਿਸ ਕਰਕੇ ਹੁਣ ਸਾਡੀ ਰਿਹਾਈ ’ਚ ਅੜਚਨ ਪੈ ਰਹੀ ਹੈ। ਇਸ ਮੌਕੇ ਤੇ ਡੀ.ਆਈ.ਜੀ. ਜੇਲ੍ਹਾਂ ਦਲਜੀਤ ਰਾਣਾ ਨੇ ਕਿਹਾ ਕਿ ਮੈਂ ਕੈਦੀਆਂ ਨਾਲ ਮੀਟਿੰਗ ਕੀਤੀ ਹੈ ਉਨ੍ਹਾਂ ਦੀ ਜੋ ਸਮੱਸਿਆ ਸੀ ਉਸ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਹੈ ਅਤੇ ਫਿਲਹਾਲ ਉਨ੍ਹਾਂ ਨੇ ਭੁੱਖ ਹੜਤਾਲ ਬੰਦ ਕਰ ਦਿੱਤੀ ਹੈ।