ਸਹੁਰੇ ਪਰਵਾਰ ਨੇ ਨੂੰਹ ਨੂੰ ਮਾਰ ਕੇ ਤੂੜੀ ਵਾਲੇ ਕੋਠੇ 'ਚ ਦਬਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨੇੜਲੇ ਪਿੰਡ ਨੰਗਲਾ ਵਿਖੇ ਇਕ ਔਰਤ ਨੂੰ ਉਸਦੇ ਸਹੁਰਿਆਂ ਨੇ ਮਾਰ ਕੇ ਤੂੜੀ ਵਾਲੇ ਕੋਠੇ ਵਿਚ ਦੱਬ  ਦਿਤਾ ਸੀ, ਜਿਸ ਦੀ ਗਲੀ ਸੜੀ ਲਾਸ਼ ਅੱਜ ਪੁਲਿਸ ਨੇ.....

father-in-law has killed his daughter-in-law

ਲਹਿਰਾਗਾਗਾ : ਨੇੜਲੇ ਪਿੰਡ ਨੰਗਲਾ ਵਿਖੇ ਇਕ ਔਰਤ ਨੂੰ ਉਸਦੇ ਸਹੁਰਿਆਂ ਨੇ ਮਾਰ ਕੇ ਤੂੜੀ ਵਾਲੇ ਕੋਠੇ ਵਿਚ ਦੱਬ  ਦਿਤਾ ਸੀ, ਜਿਸ ਦੀ ਗਲੀ ਸੜੀ ਲਾਸ਼ ਅੱਜ ਪੁਲਿਸ ਨੇ ਬਰਾਮਦ ਕਰ ਲਈ ਹੈ। ਥਾਣਾ ਲਹਿਰਾ ਸਦਰ ਮੁਖੀ ਇੰਸਪੈਕਟਰ ਡਾ. ਜਗਬੀਰ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਭੁਟਾਲ ਕਲਾਂ ਥਾਣਾ ਲਹਿਰਾ ਦੀ ਲੜਕੀ ਸੁਖਦੀਪ ਕੌਰ ਪੁੱਤਰੀ ਦਰਸ਼ਨ ਸਿੰਘ ਜੋ ਪਿੰਡ ਨੰਗਲਾ ਦੇ ਲਵਪ੍ਰੀਤ ਸਿੰਘ ਪੁੱਤਰ ਕਰਮਜੀਤ ਸਿੰਘ ਨਾਲ ਤਿੰਨ ਸਾਲ ਪਹਿਲਾਂ ਵਿਆਹੀ ਸੀ। ਜਿਸ ਕੋਲ 18 ਮਹੀਨਿਆਂ ਦਾ ਇਕ ਪੁੱਤਰ ਵੀ ਹੈ।

ਥਾਣਾ ਮੁਖੀ ਨੇ ਦਸਿਆਂ ਕਿ ਸੁਖਦੀਪ ਕੌਰ ਦੇ ਗਲ ਵਿਚ ਤਾਰ ਪਾ ਕੇ ਗਲਾ ਘੁੱਟ ਕੇ ਮਾਰ ਦਿਤਾ ਸੀ ਅਤੇ ਲਾਸ਼ ਘਰ ਵਿਚ ਹੀ ਤੂੜੀ ਵਾਲੇ ਕੋਠੇ ਵਿਚ ਦੱਬ ਦਿਤੀ ਸੀ, ਜਿਸ ਨੂੰ ਅੱਜ ਡੀ.ਐਸ.ਪੀ. ਮੂਣਕ ਅਜੇਪਾਲ ਸਿੰਘ, ਇੰਸਪੈਕਟਰ ਡਾ. ਜਗਬੀਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਡਿਉਟੀ ਮਜਿਸਟ੍ਰੇਟ ਤਹਿਸੀਲਦਾਰ ਲਹਿਰਾ ਸੁਰਿੰਦਰ ਸਿੰਘ ਦੀ ਹਾਜ਼ਰੀ ਵਿੱਚ ਤੂੜੀ ਵਾਲੇ ਕੋਠੇ ਵਿੱਚੋਂ ਬਰਾਮਦ ਕਰ ਲਈ ਹੈ। ਥਾਣਾ ਲਹਿਰਾ ਵਿਖੇ ਲੜਕੀ ਦੇ ਭਰਾ ਗੁਰਸੇਵਕ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਭੁਟਾਲ ਕਲਾਂ ਦੇ ਬਿਆਨਾਂ ਮੁਤਾਬਿਕ ਮ੍ਰਿਤਕਾ ਦੇ ਪਤੀ ਲਵਪ੍ਰੀਤ ਸਿੰਘ ਉਰਫ਼ ਲਵਲੀ, ਦਿਊਰ ਸੁਮਨਦੀਪ ਸਿੰਘ ਸੋਨੀ, ਸਹੁਰਾ ਕਰਮਜੀਤ ਸਿੰਘ ਅਤੇ ਸੱਸ

ਸਤਵੀਰ ਕੌਰ ਵਿਰੁਧ ਧਾਰਾ 302, 120 ਬੀ ਤਹਿਤ ਕੇਸ ਦਰਜ ਕਰਕੇ ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਮੁਲਜ਼ਮ ਪਰਿਵਾਰ ਵਲੋਂ ਸੁਖਦੀਪ ਕੌਰ ਨੂੰ ਮਾਰ ਕੇ ਆਪ ਹੀ ਪੋਸਟ ਸੋਸ਼ਲ ਮੀਡੀਆ ਤੇ ਪਾ ਦਿਤੀ ਕਿ ਸੁਖਦੀਪ ਕੌਰ 10 ਫ਼ਰਵਰੀ ਨੂੰ ਬਿਨਾਂ ਦੱਸੇ ਘਰੋਂ ਚਲੀ ਗਈ ਹੈ ਜੇ ਕਿਸੇ ਨੂੰ ਮਿਲੇ ਤਾਂ ਦੱਸਣ ਦੀ ਖੇਚਲ ਕਰਨੀ। ਪ੍ਰੰਤੂ ਲਹਿਰਾ ਪੁਲਿਸ ਨੇ ਅੱਜ ਸਾਰੇ ਕੇਸ ਨੂੰ ਹੱਲ ਕਰਦਿਆਂ ਕਾਮਯਾਬੀ ਹਾਸਿਲ ਕੀਤੀ ਹੈ।