ਰਾਣਾ ਗੁਰਜੀਤ ਦਾ ਛਲਕਿਆ ਦਰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਬਕਾ ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਬੁੱਧਵਾਰ ਨੂੰ ਵਿਧਾਨ ਸਭਾ ਵਿਚ ਦਰਦ ਛਲਕ ਗਿਆ.....

Rana Gurjit Singh

ਚੰਡੀਗੜ੍ਹ : ਸਾਬਕਾ ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਬੁੱਧਵਾਰ ਨੂੰ ਵਿਧਾਨ ਸਭਾ ਵਿਚ ਦਰਦ ਛਲਕ ਗਿਆ। ਪ੍ਰਸ਼ਨ ਕਾਲ ਦੌਰਾਨ ਉਨ੍ਹਾਂ ਨੇ ਸਰਕਾਰ ਵਲੋਂ ਦੁਆਬੇ ਨਾਲ ਵਿਤਕਰਾ ਕਰਨ ਦੀ ਗੱਲ ਆਖ ਦਿਤੀ। ਹੋਇਆ ਇੰਝ ਕਿ ਅਕਾਲੀ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਵਲੋਂ ਪੁਛੇ ਸਵਾਲ ਦਾ ਲੋਕ ਨਿਰਮਾਣ ਮੰਤਰੀ ਵਿਜੈਇੰਦਰ ਸਿੰਗਲਾਂ ਜਵਾਬ ਦੇ ਰਹੇ ਸਨ ਤਾਂ ਰਾਣਾ ਗੁਰਜੀਤ ਸਿੰਘ ਨੇ ਅਪਣੀ ਗੱਲ ਆਖਦਿਆਂ ਕਿਹਾ ਕਿ ਦੁਆਬਾ ਵੀ ਪੰਜਾਬ ਦਾ ਹਿੱਸਾ ਹੈ ਤੇ ਦੁਆਬੇ ਨਾਲ ਵਿਤਕਰਾ ਹੋ ਰਿਹਾ। ਰਾਣਾ ਨੇ ਕਿਹਾ ਕਿ ਦੁਆਬੇ ਦੀਆਂ ਵੀ ਸੜਕਾਂ ਟੁੱਟੀਆਂ ਹੋਈਆਂ ਹਨ। ਰਾਣਾ ਨੇ  ਲੋਕ ਨਿਰਮਾਣ ਮੰਤਰੀ ਨੂੰ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਵਿਧਾਇਕਾਂ ਨਾਲ ਮੀਟਿੰਗ ਕਰਨ ਦੀ ਮੰਗ ਕੀਤੀ।