ਸੰਗਰੂਰ ਦਾ ਸੱਭ ਤੋਂ ਛੋਟੀ ਉਮਰ ਦਾ ਨੌਜਵਾਨ ਬਣਿਆ ਏਅਰਲਾਈਨ ਕਮਾਂਡਰ, ਸਿਰਜਿਆ ਇਤਿਹਾਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਹਿਦੇ ਨੇ ਜੇਕਰ ਹੌਸਲੇ ਬੁਲੰਦ ਹੋਣ ਤਾਂ ਕੁੱਝ ਵੀ ਕਰਨਾ ਨਾਮੁਮਕਿੰਨ ਨਹੀਂ ਹੁੰਦਾ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਸੰਗਰੂਰ ਸ਼ਹਿਰ ਤੋਂ ਜਿੱਥੇ ਇਕ ਨੋਜਵਾਨ ਕੈਪਟਨ...

Captain Udyyar Singh Dhaliwal

ਚੰਡੀਗੜ੍ਹ: ਕਹਿਦੇ ਨੇ ਜੇਕਰ ਹੌਸਲੇ ਬੁਲੰਦ ਹੋਣ ਤਾਂ ਕੁੱਝ ਵੀ ਕਰਨਾ ਨਾਮੁਮਕਿੰਨ ਨਹੀਂ ਹੁੰਦਾ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਸੰਗਰੂਰ ਸ਼ਹਿਰ ਤੋਂ ਜਿੱਥੇ ਇਕ ਨੋਜਵਾਨ ਕੈਪਟਨ ਉਦੈਵੀਰ ਸਿੰਘ ਧਾਲੀਵਾਲ ਨੇ ਛੋਟੀ ਉਮਰੇ ਹੀ ਵੱਡਾ ਮਾਣ ਹਾਸਲ ਕਰ ਲਿਆ ਹੈ। ਉਦੈਵੀਰ 25 ਸਾਲ ਦੀ ਉਮਰ ਵਿਚ ਹੀ ਏਅਰਲਾਈਨ ਕਮਾਂਡਰ ਬਣ ਗਿਆ ਹੈ।

ਇਹ ਖਬਰ ਸੁਣ ਅਤੇ ਵੇਖ ਸਾਰੇ ਹੀ ਹੈਰਾਨ ਹਨ। ਦੱਸ ਦਈਏ ਕਿ ਨੌਜਵਾਨ ਦੇ ਮਾਪਿਆਂ ਦਾ ਦਾਅਵਾ ਹੈ ਕਿ ਉਦੈਵੀਰ ਨੇ ਵਿਸ਼ਵ ਭਰ ਦੀਆਂ ਉਡਾਣ ਕੰਪਨੀਆਂ ਦੇ ਕਮਾਂਡਰਾਂ ’ਚੋਂ ਸੱਭ ਤੋਂ ਛੋਟੀ ਉਮਰ ਦਾ ਏਅਰਲਾਈਨ ਕਮਾਂਡਰ ਬਣ ਕੇ ਵਿਸ਼ਵ ਰਿਕਾਰਡ ਬਣਾਇਆ ਹੈ। ਜਿਸ ਕਰਕੇ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। 
ਸੰਗਰੂਰ ਦੇ ਸੀਨੀਅਰ ਵਕੀਲ ਨਰਪਾਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਉਨ੍ਹਾਂ ਦਾ ਭਤੀਜਾ ਕੈਪਟਨ ਉਦੈਵੀਰ ਸਿੰਘ ਧਾਲੀਵਾਲ ਵਿਸਤਾਰਾ ਟਾਟਾ ਸਿੰਗਾਪੁਰ ਏਅਰਲਾਈਨਜ਼ ਵਿਚ ਤਾਇਨਾਤ ਹੈ। ਉਦੈਵੀਰ ਉਨ੍ਹਾਂ ਦੇ ਛੋਟੇ ਭਰਾ ਕੈਪਟਨ ਜੇ.ਐੱਸ.ਧਾਲੀਵਾਲ ਦਾ ਪੁੱਤਰ ਹੈ।

ਕੈਪਟਨ ਜੇ ਐੱਸ.ਧਾਲੀਵਾਲ ਏਅਰ ਇੰਡੀਆ ਵਿਚ ਡਿਪਟੀ ਜਨਰਲ ਮੈਨੇਜਰ ਦੇ ਅਹੁਦੇ ’ਤੇ ਤਾਇਨਾਤ ਹਨ। ਉਨ੍ਹਾਂ ਦੱਸਿਆ ਕਿ ਕੈਪਟਨ ਉਦੈਵੀਰ ਸਿੰਘ ਧਾਲੀਵਾਲ ਨੇ ਯੂ.ਕੇ. ਦੀ ਕੇਟ ਐਮ.ਸੀ. ਵਿਲੀਅਮਸ ਦਾ ਰਿਕਾਰਡ ਤੋੜਿਆ ਹੈ, ਜੋ 26 ਸਾਲ ਦੀ ਉਮਰ ਵਿਚ ਏਅਰਲਾਈਨ ਕਮਾਂਡਰ ਬਣੀ ਸੀ, ਪਰ ਉਦੈਵੀਰ ਸਿੰਘ ਧਾਲੀਵਾਲ 25 ਸਾਲ 4 ਮਹੀਨੇ 6 ਦਿਨ ਦੀ ਉਮਰ ਵਿਚ ਏਅਰਲਾਈਨ ਕਮਾਂਡਰ ਬਣਿਆ ਹੈ।

ਉਨ੍ਹਾਂ ਦੱਸਿਆ ਕਿ ਉਦੈਵੀਰ ਸਿੰਘ ਧਾਲੀਵਾਲ ਨੇ ਵਿਸਤਾਰਾ ਟਾਟਾ ਸਿੰਗਾਪੁਰ ਏਅਰਲਾਈਨਜ਼ ਵਿਚ ਫਸਟ ਅਫ਼ਸਰ ਵਜੋਂ ਜੁਆਇਨ ਕੀਤਾ ਸੀ ਤੇ 11 ਫਰਵਰੀ ਨੂੰ ਏਅਰਲਾਈਨ ਕਮਾਂਡਰ ਬਣਿਆ ਹੈ।