ਅਦਾਕਾਰ ਦੀਪ ਸਿੱਧੂ ਤੇ ਇਕਬਾਲ ਸਿੰਘ ਨੂੰ  ਲੈ ਕੇ ਲਾਲ ਕਿਲ੍ਹੇ ਪੁੱਜੀ ਦਿੱਲੀ ਪੁਲਿਸ

ਏਜੰਸੀ

ਖ਼ਬਰਾਂ, ਪੰਜਾਬ

ਅਦਾਕਾਰ ਦੀਪ ਸਿੱਧੂ ਤੇ ਇਕਬਾਲ ਸਿੰਘ ਨੂੰ  ਲੈ ਕੇ ਲਾਲ ਕਿਲ੍ਹੇ ਪੁੱਜੀ ਦਿੱਲੀ ਪੁਲਿਸ

image

ਨਵੀਂ ਦਿੱਲੀ, 13 ਫ਼ਰਵਰੀ : ਪਿਛਲੇ ਮਹੀਨੇ 26 ਜਨਵਰੀ ਨੂੰ  ਕਿਸਾਨ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ 'ਤੇ ਹੋਈ ਹਿੰਸਾ ਦੀ ਜਾਂਚ ਕਰ ਰਹੀ ਦਿੱਲੀ ਪੁਲਿਸ ਕ੍ਰਾਈਮ ਬ੍ਰਾਂਚ ਇਸ ਦੀ ਤਹਿ ਤਕ ਜਾਣ 'ਚ ਜੁਟ ਗਈ ਹੈ | ਇਸ ਸਖ਼ਤੀ 'ਚ ਲਾਲ ਕਿਲ੍ਹਾ ਹੁੱਲੜਬਾਜ਼ੀ ਮਾਮਲੇ 'ਚ ਗਿ੍ਫ਼ਤਾਰ ਪੰਜਾਬੀ ਅਦਾਕਾਰ ਦੀਪ ਸਿੱਧੂ ਤੇ ਇਕਬਾਲ ਸਿੰਘ ਨੂੰ  ਲੈ ਕੇ ਕ੍ਰਾਈਮ ਬ੍ਰਾਂਚ ਹਿੰਸਾ ਸਥਾਨ ਤਕ ਪਹੁੰਚੀ ਹੈ | 
ਦਿੱਲੀ ਪੁਲਿਸ ਇਹ ਪਤਾ ਲਗਾਉਣ 'ਚ ਜੁਟੀ ਹੈ ਕਿ ਆਖ਼ਰ ਇਸ ਦੇ ਪਿੱਛੇ ਕਿਹੜੇ ਲੋਕ ਹਨ? ਲਾਲ ਕਿਲ੍ਹਾ ਹੁੱਲੜਬਾਜ਼ੀ 'ਚ ਗਿ੍ਫ਼ਤਾਰ ਪੰਜਾਬ ਦੇ ਹੁਸ਼ਿਆਰਪੁਰ ਨਿਵਾਸੀ ਇਕਬਾਲ ਸਿੰਘ ਨੇ ਪੁਲਿਸ ਪੁਛਗਿਛ 'ਚ ਦਸਿਆ ਕਿ ਉਹ ਗਣਤੰਤਰ ਦਿਵਸ ਤੋਂ ਕਾਫੀ ਪਹਿਲਾਂ ਸਿੰਘੂ ਸਰਹੱਦ ਆ ਗਿਆ ਸੀ | ਉਹ ਟਰੈਕਟਰ ਰੈਲੀ 'ਚ ਸ਼ਾਮਲ ਹੋਇਆ ਸੀ ਪਰ ਪੁਲਿਸ ਵਲੋਂ ਤੈਅ ਰਸਤੇ 'ਤੇ ਨਾ ਜਾ ਕੇ ਉਸ ਦੀ ਯੋਜਨਾ ਬਾਹਰੀ ਰਿੰਗ ਰੋਡ 'ਤੇ ਜਾਣ ਦੀ ਸੀ ਪਰ ਜਦੋਂ ਉਸ ਨੇ ਭਾਰੀ ਗਿਣਤੀ 'ਚ ਭੀੜ ਨੂੰ  ਲਾਲ ਕਿਲ੍ਹੇ ਵਲ ਜਾਂਦੇ ਵੇਖਿਆ ਤਾਂ ਉਹ ਉਨ੍ਹਾਂ ਨਾਲ ਭੱਜ ਗਿਆ ਸੀ | ਲਾਲ ਕਿਲ੍ਹੇ 'ਤੇ ਪਹੁੰਚ ਕੇ ਉਸ ਨੇ ਲੋਕਾਂ ਨੂੰ  ਭੜਕਾਉਣ ਦੀ ਗੱਲ ਵੀ ਸਵੀਕਾਰ ਕੀਤੀ ਹੈ | ਦਿੱਲੀ ਪੁਲਿਸ ਨੇ ਲਾਲ ਕਿਲ੍ਹਾ ਹੁਲੜਬਾਜ਼ੀ ਮਾਮਲੇ 'ਚ 
ਗਿ੍ਫ਼ਤਾਰ ਦੀਪ ਸਿੱਧੂ ਤੇ ਇਕਬਾਲ ਸਿੰਘ ਤੋਂ ਸ਼ੁਕਰਵਾਰ ਨੂੰ  ਕਈ ਰਾਊਾਡ 'ਚ ਘੰਟਿਆਂ ਪੁਛਗਿਛ ਕੀਤੀ | 

ਇਸ ਦੌਰਾਨ ਦੀਪ ਸਿੱਧੂ ਤੇ ਇਕਬਾਲ ਸਿੰਘ ਤੋਂ ਹੁੱਲੜਬਾਜ਼ ਤੇ ਘਟਨਾ ਨਾਲ ਉਨ੍ਹਾਂ ਨਾਲ ਮੌਜੂਦ ਸਾਥੀਆਂ ਦੇ ਬਾਰੇ ਜਾਣਕਾਰੀ ਲਈ |
ਇਕਬਾਲ ਸਿੰਘ ਨੇ ਪੁਲਿਸ ਨੂੰ  ਦਸਿਆ ਕਿ ਉਹ ਘਟਨਾ ਤੋਂ ਬਾਅਦ ਸਿੱਧੂ ਬਾਰਡਰ ਹੁੰਦੇ ਹੋਏ ਲੁਧਿਆਣਾ ਚੱਲਾ ਗਿਆ ਸੀ | ਬਾਅਦ 'ਚ ਜਦੋਂ ਉਸ ਨੂੰ  ਪਤਾ ਲੱਗਿਆ ਕਿ ਉਸ ਦਾ ਵੀਡੀਉ ਵਾਇਰਲ ਹੋ ਗਿਆ ਹੈ ਤੇ ਪੁਲਿਸ ਉਸ ਨੂੰ  ਕਦੇ ਵੀ ਗਿ੍ਫ਼ਤਾਰ ਵੀ ਕਰ ਸਕਦੀ ਹੈ | ਇਸ ਤੋਂ ਬਾਅਦ ਉਹ ਘਰ ਤੋਂ ਭੱਜ ਆਨੰਦਪੁਰ ਸਾਹਿਬ ਸਥਿਤ ਅਪਣੇ ਰਿਸ਼ਤੇਦਾਰਾਂ ਕੋਲ ਚੱਲਾ ਗਿਆ ਸੀ | (ਏਜੰਸੀ)