ਤਰਨਤਾਰਨ/ਖਾਲੜਾ/ਭਿੱਖੀਵਿੰਡ, 13 ਫ਼ਰਵਰੀ (ਅਜੀਤ ਘਰਿਆਲਾ/ ਸੈਡੀ/ਗੁਰਪ੍ਰਤਾਪ ਜੱਜ): ਸਨਿਚਰਵਾਰ ਦੀ ਸਵੇਰ ਨੂੰ ਤੜਕੇ ਵੇਲੇ ਭਾਰਤ ਪਕਿ ਸਰਹੱਦ ਉਤੇ ਘੁਸਪੈਠ ਅਤੇ ਨਸ਼ਾ ਤਸਕਰੀ ਹੋਈ ਜਿਸ ਦੌਰਾਨ ਬਾਰਡਰ ਸਕਿਊਰਟੀ ਫ਼ੋਰਸ ਦੇ ਜਵਾਨਾਂ ਅਤੇ ਪਕਿਸਤਾਨੀ ਨਸ਼ਾ ਤਸਕਰਾ ਵਿਚਾਲੇ ਗੋਲੀ ਚੱਲੀ ਜਿਸ ਦੌਰਾਨ ਪਕਿ ਘੁਸਪੈਠੀਏ ਦੀ ਮੌਤ ਵੀ ਹੋ ਗਈ | ਤਸਕਰਾਂ ਨੇ ਪੰਜਾਬ ਵਿਚ ਨਸ਼ਾ ਭੇਜਣ ਦੀ ਨੀਅਤ ਨਾਲ ਗੋਲੀਬਾਰੀ ਕੀਤੀ ਪਰ ਬੀ.ਐਸ.ਐਫ਼. ਦੇ ਜਵਾਨ ਤਰੁਤ ਹਰਕਤ ਵਿਚ ਆ ਗਏ ਜਿਸ ਦੌਰਾਨ ਉਨ੍ਹਾਂ ਵਲੋਂ 14 ਪੈਕਟ ਹੈਰੋਇਨ ਬ੍ਰਾਮਦ ਕੀਤੀ ਅਤੇ ਅਜੇ ਵੀ ਸਰਚ ਅਭਿਆਨ ਜਾਰੀ ਸੀ |
ਜਾਣਕਾਰੀ ਅਨੁਸਾਰ ਸਰਦੀ ਦਾ ਮੌਸਮ ਹੋਣ ਕਾਰਨ ਪੈ ਰਹੀ ਭਾਰੀ ਧੁੰਦ ਦਾ ਫ਼ਾਇਦਾ ਉਠਾਉਦਿਆਂ ਪਕਿ ਤੋਂ ਹੈਰੋਇਨ ਦੀ ਤਸਕਰੀ ਦੀਆਂ ਕੋਸ਼ਿਸ਼ਾਂ ਜਾਰੀ ਰਹਿੰਦੀਆਂ ਹਨ, ਇਸੇ ਤਹਿਤ ਸਨਿਚਰਵਾਰ ਦੀ ਸਵੇਰ ਨੂੰ ਪਾਕਿ ਤਸਕਰਾਂ ਵਲੋਂ ਹੈਰੋਇਨ ਦੇ ਪੈਕਟ ਪੰਜਾਬ ਵਲ ਸੁੱਟੇ ਗਏ ਜੋ ਬੀ.ਐਸ.ਐਫ਼. ਦੇ ਜਵਾਨਾਂ ਦੇ ਸਰਚ ਅਭਿਆਨ ਦੌਰਾਨ ਬ੍ਰਾਮਦ ਕੀਤੇ | ਸੈਕਟਰ ਖਾਲੜਾ ਵਿਚ ਤੈਨਾਤ ਬੀ ਐਸ ਐਫ਼ ਦੀ 103 ਬਟਾਲੀਅਨ ਦੇ ਜਵਾਨਾਂ ਨੇ ਬੁਰਜੀ ਨੰ: 130/2 ਤੋਂ ਬੋਪ ਖਾਲਿਦਾ ਵਿਖੇ ਬ੍ਰਾਮਦ ਕੀਤੀ ਹੈ | ਜੋ ਕਿ ਇਕ 12 ਫ਼ੁਟ ਪਾਇਪ ਰਾਹੀਂ ਭਾਰਤੀ ਖੇਤਰ ਵਿਚ ਸੁਟਦੇ ਹੋਏ ਵੇਖੇ ਗਏ ਜਿਸ ਉਤੇ ਬੀਐਸਐਫ਼ ਦੇ ਜਵਾਨਾਂ ਵਲੋਂ ਸਮਗਲਰਾਂ ਨੂੰ ਲਲਕਾਰਾ ਮਾਰਿਆ ਤਾਂ ਉਨ੍ਹਾਂ ਗੋਲੀਬਾਰੀ ਕਰਨੀ ਸ਼ੁਰੂ ਕਰ ਦਿਤੀ |ਜੁਆਬੀ ਗੋਲੀਬਾਰੀ ਵਿਚ ਇਕ ਨਸ਼ਾ ਤਸਕਰ ਮਾਰਿਆ ਗਿਆ ਤੇ ਬਾਕੀ ਦੌੜ ਗਏ |
ਪੁਲਿਸ ਜ਼ਿਲ੍ਹਾ ਤਰਨਤਾਰਨ ਦੇ ਮੁਖੀ ਧਰੂਮਨ ਐਚ ਨਿੰਬਾਲੇ ਨੇ ਦਸਿਆ ਕਿ ਹੈਰੋਇਨ ਬ੍ਰਾਮਦਗੀ ਉਤੇ ਪੁਲਿਸ ਥਾਣਾ ਖਾਲੜਾ ਵਿਖੇ ਕੇਸ ਦਰਜ ਕਰ ਕੇ ਜਾਂਚ ਕੀਤੀ ਜਾਵੇਗੀ | ਇਹ ਖੇਪ ਕਿਸ ਤਸਕਰ ਪਾਸ ਪੁੱਜਣੀ ਸੀ |
13-02 ਏ-ਬ੍ਰਾਮਦ ਕੀਤੀ 14 ਪੈਕਟ ਹੈਰੋਇਨ
13-02-ਬੀ-ਮਾਰਿਆ ਗਿਆ ਪਾਕਿ ਘੁਸਪੈਠੀਆਂ
ਗੋਲੀਬਾਰੀ ਵਿਚ ਤਸਕਰ ਢੇਰ