ਕਿਸਾਨ ਅੰਦੋਲਨ ਦੇ ਮੱਦੇਨਜ਼ਰ ਪੁਲਿਸ ਕਮਿਸ਼ਨਰ ਨੇ ਸਰਹੱਦਾਂ ’ਤੇ ਪ੍ਰਬੰਧਾਂ ਦੀ ਕੀਤੀ ਸਮੀਖਿਆ
ਕਿਸਾਨ ਅੰਦੋਲਨ ਦੇ ਮੱਦੇਨਜ਼ਰ ਪੁਲਿਸ ਕਮਿਸ਼ਨਰ ਨੇ ਸਰਹੱਦਾਂ ’ਤੇ ਪ੍ਰਬੰਧਾਂ ਦੀ ਕੀਤੀ ਸਮੀਖਿਆ
ਨਵੀਂ ਦਿੱਲੀ, 13 ਫ਼ਰਵਰੀ: ਦਿੱਲੀ ਦੇ ਪੁਲਿਸ ਕਮਿਸ਼ਨਰ ਐਸ ਐਨ ਸ੍ਰੀਵਾਸਤਵ ਸਨਿਚਰਵਾਰ ਨੂੰ ਤਿੰਨ ਖੇਤੀਬਾੜੀ ਕਾਨੂੰਨਾਂ ਵਿਰੁਧ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੇ ਮੱਦੇਨਜ਼ਰ ਰਾਸ਼ਟਰੀ ਰਾਜਧਾਨੀ ਦੀਆਂ ਵੱਖ-ਵੱਖ ਸਰਹੱਦਾਂ ’ਤੇ ਅਮਨ-ਕਾਨੂੰਨ ਅਤੇ ਪ੍ਰਬੰਧਾਂ ਦੀ ਸਮੀਖਿਆ ਕੀਤੀ।
ਅਧਿਕਾਰੀਆਂ ਨੇ ਦਸਿਆ ਕਿ ਫ਼ੋਰਸ ਦੇ ਸੀਨੀਅਰ ਅਧਿਕਾਰੀਆਂ ਨਾਲ ਅਪਰਾਧ ਸਮੀਖਿਆ ਬੈਠਕ ਦੌਰਾਨ ਪੁਲਿਸ ਮੁਖੀ ਨੇ ਚੋਰੀ ਦੀਆਂ ਵਾਰਦਾਤਾਂ, ਨਸ਼ੀਲੇ ਪਦਾਰਥਾਂ, ਐਕਸਾਈਜ਼ ਐਕਟ ਅਤੇ ਜੂਆ ਨਾਲ ਜੁੜੇ ਹੋਰ ਮਾਮਲਿਆਂ ਨਾਲ ਜੁੜੇ ਅਪਰਾਧੀਆਂ ਵਿਰੁਧ ਕੀਤੀ ਗਈ ਕਾਰਵਾਈ ਦਾ ਜਾਇਜ਼ਾ ਲਿਆ।
ਸ੍ਰੀਵਾਸਤਵ ਨੇ ਅਜਿਹੇ ਅਪਰਾਧਾਂ ਨੂੰ ਘਟਾਉਣ ਲਈ ਪ੍ਰਭਾਵਸ਼ਾਲੀ ਅਤੇ ਟਿਕਾਊ ਕਦਮਾਂ ਦੀ ਲੋੜ ’ਤੇ ਜ਼ੋਰ ਦਿਤਾ। ਉਨ੍ਹਾਂ ਨੇ ਅਪਰਾਧੀਆਂ ਦੀ ਸੂਚੀ ਦੀ ਬਕਾਇਦਾ ਜਾਂਚ ਕਰਨ ’ਤੇ ਜ਼ੋਰ ਦਿਤਾ, ਜਿਨ੍ਹਾਂ ਵਿਚੋਂ ਜੇਲ ਹਨ ਜਾਂ ਜ਼ਮਾਨਤ ਜਾਂ ਪੈਰੋਲ ’ਤੇ ਹਨ।
ਦਿੱਲੀ ਪੁਲਿਸ ਦੇ ਵਧੀਕ ਲੋਕ ਸੰਪਰਕ ਅਧਿਕਾਰੀ (ਪੀ.ਆਰ.ਓ.) ਅਨਿਲ ਮਿੱਤਲ ਨੇ ਦਸਿਆ ਕਿ ਮੀਟਿੰਗ ਦੌਰਾਨ ਵਿਸ਼ੇਸ਼ ਪੁਲਿਸ ਕਮਿਸ਼ਨਰ (ਮੁਹਿੰਮ) ਨੇ ਸ੍ਰੀਵਾਸਤਵ ਨੂੰ ਦਿੱਲੀ ਪੁਲਿਸ ਦੇ ਜਵਾਨਾਂ ਲਈ ਚਲਾਈ ਜਾ ਰਹੀ ਐਂਟੀ-ਕੋਵਿਡ -19 ਟੀਕਾਕਰਨ ਮੁਹਿੰਮ ਬਾਰੇ ਜਾਣਕਾਰੀ ਦਿਤੀ। ਸ੍ਰੀਵਾਸਤਵ ਨੇ ‘ਰੀਅਲ ਅਸਟੇਟ ਗਹਿਣਿਆਂ ਦੇ ਸ਼ੋਅਰੂਮ ਦੀ ਲੁੱਟ’ ਮਾਮਲੇ ਨੂੰ ਸੁਲਝਾਉਣ ਵਿਚ ਸ਼ਾਮਲ ਪੁਲਿਸ ਟੀਮ ਨੂੰ ਇਨਾਮ ਵੀ ਦਿਤੇ। ਇਹ ਲੁੱਟ ਮੌਰਿਆ ਐਨਕਲੇਵ ਥਾਣਾ ਖੇਤਰ ਵਿਚ ਜਨਵਰੀ ਵਿਚ ਹੋਈ ਸੀ।ਤਕਨੀਕੀ ਅਤੇ ਸਥਾਨਕ ਖ਼ੁਫ਼ੀਆ ਜਾਣਕਾਰੀ ਦੇ ਆਧਾਰ ਉੱਤੇ, ਜੁਰਮ ਵਿਚ ਸ਼ਾਮਲ ਅੱਠ ਲੋਕਾਂ ਅਤੇ ਲੁੱਟ ਦਾ ਮਾਲ ਖ਼ਰੀਦਣ ਵਾਲੇ ਛੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ
ਗਿਆ ਸੀ। (ਪੀ.ਟੀ.ਆਈ)
ਪੁਲਿਸ ਟੀਮ ਨੇ ਮੁਲਜ਼ਮਾਂ ਕੋਲੋਂ 6.5 ਕਿੱਲੋ ਭਾਰ ਦੇ ਗਹਿਣੇ ਅਤੇ ਦੋ ਕਾਰਾਂ ਬਰਾਮਦ ਕੀਤੀਆਂ ਹਨ। (ਪੀਟੀਆਈ)
----