ਸਾਰਾਗੜ੍ਹੀ ਸਰਾਂ ਦੇ ਘਪਲੇ ਵਿਚ ਦੋਸ਼ੀ ਅਧਿਕਾਰੀ ਬਰਖ਼ਾਸਤ ਕੀਤੇ ਜਾਣ : ਰਵੀਇੰਦਰ ਸਿੰਘ
ਸਾਰਾਗੜ੍ਹੀ ਸਰਾਂ ਦੇ ਘਪਲੇ ਵਿਚ ਦੋਸ਼ੀ ਅਧਿਕਾਰੀ ਬਰਖ਼ਾਸਤ ਕੀਤੇ ਜਾਣ : ਰਵੀਇੰਦਰ ਸਿੰਘ
ਅੰਮਿ੍ਤਸਰ , 13 ਫ਼ਰਵਰੀ (ਸੁਖਵਿੰਦਰਜੀਤ ਸਿੰਘ ਬਹੋੜੂ): ਅਕਾਲੀ ਦਲ 1920 ਦੇ ਪ੍ਰਧਾਨ ਸ. ਰਵੀਇੰਦਰ ਸਿੰਘ ਸਾਬਕਾ ਸਪੀਕਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਫੈਲੀ ਕੁਰੱਪਸ਼ਨ ਲਈ ਬਾਦਲ ਪ੍ਰਵਾਰ ਜ਼ੁੰਮੇਵਾਰ ਹੈ ਜੋ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਟੀਮ ਨੂੰ ਅਪਣੀ ਮਨਮਰਜ਼ੀ ਨਾਲ ਚਲਾਉਣ ਲਈ ਜ਼ੁੰਮੇਵਾਰ ਹੈ | ਉਨ੍ਹਾਂ ਸਾਰਾਗੜ੍ਹੀ ਸਰਾਂ ਅੰਮਿ੍ਤਸਰ ਵਿਚ ਹੋਏ ਘਪਲਿਆਂ ਨੂੰ ਜਨਤਕ ਕਰਨ ਲਈ ਉੱਚ ਪਧਰੀ ਪੜਤਾਲ ਦੀ ਮੰਗ ਕਰਦਿਆਂ ਕਿਹਾ ਕਿ ਇਸ ਸਬੰਧੀ ਸ਼ਾਮਲ ਅਧਿਕਾਰੀ ਮੁਅੱਤਲ ਕੀਤੇ ਜਾਣ | ਪ੍ਰਾਪਤ ਜਾਣਕਾਰੀ ਮੁਤਾਬਕ ਉਕਤ ਸਰਾਂ ਦੇ 239 ਕਮਰੇ ਹਨ ਜਿਨ੍ਹਾਂ ਦੇ ਫ਼ਰਨੀਚਰ ਵਿਚ ਵੱਡਾ ਘਪਲਾ ਖ਼ਰੀਦ ਵਿਚ ਹੋਇਆ ਹੈ | ਉਨ੍ਹਾਂ ਕਿਹਾ ਕਿ ਸਥਾਨਕ ਮਾਰਕੀਟ ਵਿਚ ਫ਼ਰਨੀਚਰ 2 ਕਰੋੜ ਦਾ ਖ਼ਰੀਦਣ ਦੀ ਥਾਂ ਕਥਿਤ ਮਿਲੀਭੁਗਤ ਨਾਲ ਚੀਨ ਦੀ ਵਰਨੀਕਾ ਉਵਰਸੀਜ਼ ਨਾਮ ਦੀ ਕੰਪਨੀ ਤੋਂ 5 ਕਰੋੜ 17 ਲੱਖ ਦਾ ਖ਼ਰੀਦਿਆ ਗਿਆ ਜੋ ਸਿਰੇ ਦੀ ਲੁੱਟ ਹੈ | ਇਹ ਵੀ ਦਸਿਆ ਗਿਆ ਹੈ ਕਿ ਵਿਰੋਧੀ ਧਿਰ ਦੇ ਮੈਂਬਰਾਂ ਅੰਤਿ੍ਗ ਕਮੇਟੀ ਦੀ ਮੀਟਿੰਗਾਂ ਵਿਚ ਇਹ ਗੰਭੀਰ ਮਸਲਾ ਉਠਾਇਆ ਪਰ ਸੱਤਾਧਾਰੀਆਂ ਕੋਈ ਵੀ ਕਾਰਵਾਈ ਨਾ ਕੀਤੀ | ਸ. ਰਵੀਇੰਦਰ ਸਿੰਘ ਨੇ ਦੋਸ਼ ਲਾਇਆ ਕਿ ਸੁਖਬੀਰ ਬਾਦਲ ਕੋਲ ਜਦੋਂ ਦਾ ਪ੍ਰਬੰਧ ਐਸਜੀਪੀਸੀ ਦਾ ਆਇਆ ਹੈ, ਭਿ੍ਸ਼ਟਾਚਾਰ ਦਾ ਬੋਲ-ਬਾਲਾ ਬੇਹੱਦ ਹੈ | ਉਨ੍ਹਾਂ ਬੜੇ ਅਫ਼ਸੋਸ ਨਾਲ ਕਿਹਾ ਕਿ ਬਾਦਲ ਪ੍ਰਵਾਰ ਗੁਰੂ ਘਰ ਵੀ ਨਹੀਂ ਬਖ਼ਸ਼ ਰਹੇ |