ਪੰਜਾਬ ਹੁਣ ਪਹਿਲਾਂ ਵਾਂਗ ਖੁਸ਼ਹਾਲ ਸੂਬਾ ਨਹੀਂ ਰਿਹਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

-ਪੰਜਾਬ ਦੀ ਪ੍ਰਤੀ ਵਿਅਕਤੀ ਆਮਦਨ ਰਾਸ਼ਟਰੀ ਔਸਤ ਤੋਂ ਆਈ ਹੇਠਾਂ

photo

ਚੰਡੀਗੜ੍ਹ : ਪੰਜਾਬ ਹੁਣ ਪਹਿਲਾਂ ਵਾਂਗ ਖੁਸ਼ਹਾਲ ਸੂਬਾ ਨਹੀਂ ਰਿਹਾ । ਰਾਜ ਦੀ ਪ੍ਰਤੀ ਵਿਅਕਤੀ ਆਮਦਨ ਰਾਸ਼ਟਰੀ ਔਸਤ ਤੋਂ ਹੇਠਾਂ ਆ ਗਈ ਹੈ ਅਤੇ ਇਸਦਾ ਪ੍ਰਤੀ ਵਿਅਕਤੀ ਪੂੰਜੀ ਖਰਚਾ ਦੇਸ਼ ਵਿਚ ਸਭ ਤੋਂ ਘੱਟ ਹੈ । ਪੰਜਾਬ ਦੀ ਪ੍ਰਤੀ ਵਿਅਕਤੀ ਆਮਦਨ 1,15,882 ਰੁਪਏ ਹੈ - ਇਹ ਰਾਸ਼ਟਰੀ ਔਸਤ 1,16,067 ਰੁਪਏ ਤੋਂ ਘੱਟ ਹੈ - 0.16 ਫ਼ੀਸਦ ਦਾ ਅੰਤਰ । ਇਹ ਪਹਿਲਾ ਮੌਕਾ ਹੈ ਜਦੋਂ ਪੰਜਾਬੀਆਂ ਦੀ ਔਸਤਨ ਆਮਦਨ 16 ਹੋਰ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਰਹਿੰਦੇ ਉਸਦੇ ਹਮਰੁਤਬਾ ਦੀ ਆਮਦਨੀ ਤੋਂ ਘੱਟ ਹੈ, ਜੋ ਇਹ ਦਰਸਾਉਂਦੀ ਹੈ ਕਿ ਕਿਵੇਂ ਰਾਜ ਆਰਥਿਕ ਸੂਚਕਾਂ ਨੂੰ ਹੇਠਾਂ ਕਰ ਰਿਹਾ ਹੈ ।