ਨਗਰ ਨਿਗਮ ਚੋਣਾਂ ਲਈ ਵੋਟਾਂ ਜਾਰੀ, ਪੰਜਾਬ ਵਿਚ ਸਵੇਰੇ 10 ਵਜੇ ਤੱਕ 15.74 ਫ਼ੀਸਦ ਵੋਟਿੰਗ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਸਵੇਰੇ 10 ਵਜੇ ਤੱਕ 15.74 ਫੀਸਦੀ ਵੋਟਿੰਗ ਦਰਜ ਹੋਈ ਹੈ।

Punjab Municipal Election 2021

ਚੰਡੀਗੜ੍ਹ: ਅੱਜ 14 ਫ਼ਰਵਰੀ ਨੂੰ ਪੰਜਾਬ ਦੀਆਂ 8 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਲਈ ਵੋਟਾਂ ਜਾਰੀ ਹਨ। ਵੋਟਿੰਗ ਐਤਵਾਰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ। ਵੋਟਾਂ ਦੀ ਗਿਣਤੀ 17 ਫ਼ਰਵਰੀ ਨੂੰ ਕੀਤੀ ਜਾਵੇਗੀ। ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਵੋਟਰ ਵੋਟਿੰਗ ਕੇਂਦਰਾਂ ‘ਤੇ ਪਹੁੰਚ ਗਏ। ਵੱਖ-ਵੱਖ ਥਾਈਂ ਵੋਟਿੰਗ ਲਈ ਵੋਟਰਾਂ ਦੀਆਂ ਲੰਮੀਆਂ-ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਪੰਜਾਬ ਵਿਚ ਸਵੇਰੇ 10 ਵਜੇ ਤੱਕ 15.74 ਫੀਸਦੀ ਵੋਟਿੰਗ ਦਰਜ ਹੋਈ ਹੈ। 

ਅਬੋਹਰ 'ਚ ਅਜੇ ਤੱਕ 15 ਫ਼ੀਸਦੀ ਵੋਟਾਂ ਪਈਆਂ 
ਅਬੋਹਰ 'ਚ ਸਥਾਨਕ ਨਗਰ ਨਿਗਮ ਲਈ ਵੋਟਾਂ ਪੈਣ ਦਾ ਕੰਮ ਲਗਾਤਾਰ ਜਾਰੀ ਹੈ। ਹੁਣ ਤਕ ਸ਼ਾਂਤੀਪੂਰਵਕ 15 ਫ਼ੀਸਦੀ ਵੋਟਾਂ ਪੈ ਚੁੱਕੀਆਂ ਹਨ। ਇੱਥੇ 205 ਉਮੀਦਵਾਰ ਚੋਣ ਮੈਦਾਨ ਵਿਚ ਹਨ ਜਦੋਂਕਿ 50 ਵਾਰਡਾਂ ਵਿਚ ਵੋਟਾਂ ਪਵਾਉਣ ਲਈ ਚੋਣ ਕਮਿਸ਼ਨ ਵੱਲੋਂ 117 ਬੂਥ ਬਣਾਏ ਗਏ ਹਨ । ਪੁਲਿਸ ਵਲੋਂ ਵੀ ਲਗਾਤਾਰ ਵੱਖ-ਵੱਖ ਬੂਥਾਂ 'ਤੇ ਜਾ ਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ।

ਹਰਿਆਣਾ (ਹੁਸ਼ਿਆਰਪੁਰ) 20 ਫੀਸਦੀ ਹੋਈ ਪੋਲਿੰਗ 
ਨਗਰ ਕੌਂਸਲ ਹਰਿਆਣਾ (ਹੁਸ਼ਿਆਰਪੁਰ) ਵਿਖੇ 11 ਵਾਰਡਾਂ ਲਈ ਸਵੇਰੇ 8 ਵਜੇ ਤੋਂ ਵੋਟਾਂ ਪਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਸੀ ਤੇ 11.30 ਵਜੇ ਤੱਕ 20 ਫੀਸਦੀ ਪੋਲਿੰਗ ਹੋ ਚੁੱਕੀ ਹੈ।

Election

ਜਗਰਾਉਂ 'ਚ ਲਗਪਗ 20 ਫੀਸਦੀ ਹੋਈ ਵੋਟਿੰਗ 
ਜਗਰਾਉਂ ਵਿੱਚ 23 ਵਾਰਡਾਂ ਦੇ ਲਈ ਵੋਟਿੰਗ ਦੀ ਪ੍ਰਕਿਰਿਆ ਲਗਾਤਾਰ ਜਾਰੀ ਹੈ।  ਜਗਰਾਉਂ ਵਿਚ ਗਿਆਰਾਂ ਵਜੇ ਤੱਕ ਲਗਪਗ 20 ਫੀਸਦੀ ਹੋਈ ਵੋਟਿੰਗ  ਹੋਈ ਹੈ।

ਫ਼ਾਜ਼ਿਲਕਾ ਚ 25 ਪ੍ਰਤੀਸ਼ਤ ਮਤਦਾਨ 
 ਫ਼ਾਜ਼ਿਲਕਾ 'ਚ 25 ਪ੍ਰਤੀਸ਼ਤ ਮਤਦਾਨ ਹੋ ਚੁੱਕਿਆ ਹੈ, ਇਸ ਦੇ ਨਾਲ ਅਬੋਹਰ 'ਚ 13 ਪ੍ਰਤੀਸ਼ਤ, ਜਲਾਲਾਬਾਦ 'ਚ 19.5 ਪ੍ਰਤੀਸ਼ਤ, ਅਰਨੀਵਾਲਾ ਵਿਚ 27 ਪ੍ਰਤੀਸ਼ਤ ਮਤਦਾਨ ਹੋ ਚੁੱਕਿਆ ਹੈ। ਗੜ੍ਹਸ਼ੰਕਰ 'ਚ ਸਵੇਰੇ 11 ਵਜੇ ਤੱਕ 25 ਫ਼ੀਸਦੀ ਵੋਟਿੰਗ ਹੋਈ ਹੈ।  ਬਨੂੜ 'ਚ ਸਵੇਰੇ 10 ਵਜੇ ਤੱਕ 15 ਫ਼ੀਸਦੀ, ਖਰੜ 'ਚ 10 ਫ਼ੀਸਦੀ, ਖੁਰਾਲੀ 'ਚ 13 ਫ਼ੀਸਦੀ, ਨਵਾਂਗਾਓ 'ਚ 17 ਫ਼ੀਸਦੀ, ਲਾਲੜੂ 19.69, ਡੇਰਾਬਸੀ 'ਚ 14.48 ਅਤੇ ਜ਼ੀਰਕਪੁਰ 'ਚ ਸਵੇਰੇ 12 ਫ਼ੀਸਦੀ ਵੋਟਿੰਗ ਹੋਈ ਹੈ।।