ਅਕਾਲੀ-ਬਸਪਾ ਹੂੰਝਾ ਫੇਰ ਜਿੱਤ ਦਰਜ ਕਰ ਕੇ ਬਣਾਏਗੀ ਸਰਕਾਰ
ਅਕਾਲੀ-ਬਸਪਾ ਹੂੰਝਾ ਫੇਰ ਜਿੱਤ ਦਰਜ ਕਰ ਕੇ ਬਣਾਏਗੀ ਸਰਕਾਰ
ਅਮਰਗੜ੍ਹ, ਅਹਿਮਦਗੜ੍ਹ, 14 ਫ਼ਰਵਰੀ (ਮਨਜੀਤ ਸਿੰਘ ਸੋਹੀ, ਰਾਮਜੀ ਦਾਸ ਚੌਹਾਨ) : ਵਿਧਾਨ ਸਭਾ ਹਲਕਾ ਅਮਰਗੜ੍ਹ ਵਿਚ ਅਕਾਲੀ ਦਲ ਬਸਪਾ ਦੇ ਸਾਂਝੇ ਉਮੀਦਵਾਰ ਇਕਬਾਲ ਸਿੰਘ ਝੂੰਦਾਂ ਦੇ ਹੱਕ ਵਿਚ ਲੋਕਾਂ ਵਲੋਂ ਕੀਤਾ ਗਿਆ ਆਪ ਮੁਹਾਰਾ ਇਕੱਠ ਵਿਰੋਧੀਆਂ ਲਈ ਚਰਚਾ ਦਾ ਵਿਸ਼ਾ ਬਣ ਗਿਆ।
ਅਨਾਜ ਮੰਡੀ ਅਮਰਗੜ੍ਹ ਅਤੇ ਅਨਾਜ ਮੰਡੀ ਮੰਨਵੀਂ ਵਿਖੇ ਰੱਖੀਆਂ ਵਿਸ਼ਾਲ ਰੈਲੀਆਂ ਨੂੰ ਸੰਬੋਧਨ ਕਰਦਿਆਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਪੰਜ ਸਾਲਾਂ ਕਾਰਜਕਾਲ ਦੌਰਾਨ ਪੰਜਾਬ ਵਿਚ ਕਿਸੇ ਵੀ ਤਰ੍ਹਾਂ ਦਾ ਵਿਕਾਸ ਜਾਂ ਗ਼ਰੀਬਾਂ ਲਈ ਕੋਈ ਕੰਮ ਨਹੀਂ ਕੀਤਾ। ਅਕਾਲੀ ਸਰਕਾਰ ਸਮੇਂ ਜੋ ਵੀ ਸਕੀਮਾਂ ਚਾਲੂ ਕੀਤੀਆਂ ਗਈਆਂ ਸਨ ਉਨ੍ਹਾਂ ਨੂੰ ਕਾਂਗਰਸ ਸਰਕਾਰ ਬਣਦਿਆਂ ਹੀ ਬੰਦ ਕਰ ਦਿਤਾ ਜਿਸ ਨਾਲ ਆਮ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ। ਕਾਂਗਰਸ ਸਰਕਾਰ ਨੇ ਜੋ ਵਾਅਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਉਨ੍ਹਾਂ ਵਿਚੋਂ ਇਕ ਵੀ ਪੂਰਾ ਨਹੀਂ ਕੀਤਾ। ਚੰਨੀ ਨੇ 111 ਦਿਨਾਂ ਦੇ ਕਾਰਜਕਾਲ ਦੌਰਾਨ ਅਪਣੇ ਰਿਸ਼ਤੇਦਾਰਾਂ ਦੇ ਘਰ ਭਰ ਦਿਤੇ ਹਨ ਜਿਸ ਦੀ ਜਿੰਦਾ ਜਾਗਦੀ ਤਸਵੀਰ ਪਿਛਲੇ ਦਿਨੀਂ ਈਡੀ ਵਲੋਂ ਫੜੇ ਗਏ ਉਸ ਦੇ ਸਕੇ ਭਾਣਜੇ ਦੀਆਂ ਚਲ ਰਹੀਆਂ ਲਗਾਤਾਰ ਪੰਜਾਬ ਅੰਦਰ ਖ਼ਬਰਾਂ ਤੋਂ ਲਗਾ ਸਕਦੇ ਹੋ। ਉਨ੍ਹਾਂ ਆਮ ਆਦਮੀ ਪਾਰਟੀ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੇਜਰੀਵਾਲ ਕਦੇ ਵੀ ਪੰਜਾਬੀਆਂ ਦੇ ਹਿਤ ਦੀ ਗੱਲ ਨਹੀਂ ਕਰ ਸਕਦਾ, ਉਹ ਪੰਜਾਬ ਨੂੰ ਦਿੱਲੀ ਮਾਡਲ ਬਣਾਉਣਾ ਚਾਹੁੰਦਾ ਹੈ।
ਉਨ੍ਹਾਂ ਰੈਲੀਆਂ ਵਿਚ ਜੁੜੇ ਵਿਸ਼ਾਲ ਇਕੱਠ ਨੂੰ ਅਪੀਲ ਕੀਤੀ ਕਿ ਉਹ ਇਕਬਾਲ ਸਿੰਘ ਝੂੰਦਾਂ ਨੂੰ ਜਿਤਾ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਹੱਥ ਮਜ਼ਬੂਤ ਕਰਨ ਤਾਂ ਜੋ ਪੰਜਾਬ ਅੰਦਰ ਅਕਾਲੀ ਦਲ ਦੀ ਸਰਕਾਰ ਬਣਾ ਕੇ ਪੰਜਾਬ ਨੂੰ ਬੁਲੰਦੀਆਂ ਤਕ ਲਿਜਾਇਆ ਜਾ ਸਕੇ। ਇਸ ਮੌਕੇ ਸਾਬਕਾ ਚੇਅਰਮੈਨ ਜਸਵੀਰ ਸਿੰਘ ਦਿਉਲ, ਸ਼੍ਰੋਮਣੀ ਕਮੇਟੀ ਮੈਂਬਰ ਭੁਪਿੰਦਰ ਸਿੰਘ ਭਲਵਾਨ, ਸਰਕਲ ਪ੍ਰਧਾਨ ਮਨਜਿੰਦਰ ਸਿੰਘ ਮਨੀ ਲਾਂਗੜੀਆਂ, ਜਥੇਦਾਰ ਮੇਘ ਸਿੰਘ ਗੁਆਰਾ, ਸੀਨੀਅਰ ਆਗੂ ਕੁਲਦੀਪ ਸਿੰਘ ਪਿੰਟੂ, ਮਨਜਿੰਦਰ ਸਿੰਘ ਬਾਵਾ ਸਾਬਕਾ ਪ੍ਰਧਾਨ ਨਗਰ ਪੰਚਾਇਤ ਅਮਰਗੜ੍ਹ, ਜਥੇਦਾਰ ਹਰਦੇਵ ਸਿੰਘ ਸੇਹਕੇ, ਯੂਥ ਆਗੂ ਪ੍ਰਧਾਨ ਦਲਬੀਰ ਸਿੰਘ ਕਾਕਾ ਲਸੋਈ, ਸਰਪੰਚ ਰਾਜਿੰਦਰ ਸਿੰਘ ਟੀਨਾ ਨੰਗਲ, ਰਣਜੀਤ ਸਿੰਘ ਬਿੱਟੂ, ਯੂਥ ਆਗੂ ਜਸਵਿੰਦਰ ਸਿੰਘ ਦੱਦੀ ਅਮਰਗੜ੍ਹ, ਪੈਰੀ ਸਿੰਗਲਾ ਅਮਰਗੜ੍ਹ ਲਖਵਿੰਦਰ ਸਿੰਘ ਲੱਖਾ ਝੱਲ, ਪ੍ਰਦੁੱਮਣ ਸਿੰਘ ਅਮਰਗੜ੍ਹ ਆਦਿ ਹਾਜ਼ਰ ਸਨ ।