'ਆਪ' ਨੂੰ ਹਰਾਉਣ ਲਈ ਸਾਰੀਆਂ ਪਾਰਟੀਆਂ ਇਕਜੁੱਟ ਹੋ ਗਈਆਂ ਹਨ: ਅਰਵਿੰਦ ਕੇਜਰੀਵਾਲ
ਸਾਡਾ ਮਕਸਦ ਸਿੱਖਿਆ-ਇਲਾਜ, ਬਿਜਲੀ-ਪਾਣੀ, ਖੇਤੀ ਠੀਕ ਕਰਨਾ ਹੈ, ਇਨਾਂ ਦਾ ਮਕਸਦ ਸਿਰਫ਼ ਸਾਨੂੰ ਹਰਾਉਣਾ ਹੈ- ਅਰਵਿੰਦ ਕੇਜਰੀਵਾਲ
ਅੰਮ੍ਰਿਤਸਰ: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਾਂਗਰਸ-ਅਕਾਲੀ ਦਲ ਅਤੇ ਭਾਜਪਾ 'ਤੇ ਆਪਸ ਵਿੱਚ ਮਿਲੇ ਹੋਣ ਦੇ ਦੋਸ ਲਾਏ ਹਨ। ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਹਰਾਉਣ ਲਈ ਸਾਰੀਆਂ ਰਵਾਇਤੀ ਪਾਰਟੀਆਂ ਇਕੱਠੀਆਂ ਹੋ ਗਈਆਂ ਹਨ। ਸਭ ਮਿਲ ਕੇ ਮੈਨੂੰ ਅਤੇ ਸਾਡੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੂੰ ਗਾਲਾਂ ਕੱਢ ਰਹੇ ਹਨ ਅਤੇ ਸਾਡੇ ਵਿਰੁੱਧ ਸਾਜਿਸ਼ਾਂ ਰਚ ਰਹੇ ਹਨ।
Arvind Kejriwal
ਕੇਜਰੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੀਆਂ ਸਾਰੀਆਂ ਮੀਟਿੰਗਾਂ ਵਿੱਚ ਸਿਰਫ ਮੈਨੂੰ ਅਤੇ ਭਗਵੰਤ ਮਾਨ ਨੂੰ ਹੀ ਗਾਲਾਂ ਕੱਢਦੇ ਹਨ, ਪਰ ਉਹ ਸੁਖਬੀਰ ਬਾਦਲ ਅਤੇ ਭਾਜਪਾ ਨੂੰ ਕੁਝ ਨਹੀਂ ਬੋਲਦੇ। ਸੁਖਬੀਰ ਬਾਦਲ ਵੀ ਮੈਨੂੰ ਅਤੇ ਮਾਨ ਨੂੰ ਗਾਲਾਂ ਕੱਢਦੇ ਹਨ, ਪਰ ਉਹ ਸੁਖਬੀਰ ਬਾਦਲ ਅਤੇ ਭਾਜਪਾ ਨੂੰ ਕੁੱਝ ਨਹੀਂ ਬੋਲਦੇ। ਸੁਖਬੀਰ ਬਾਦਲ ਵੀ ਮੈਨੂੰ ਅਤੇ ਮਨ ਨੂੰ ਗਾਲਾਂ ਕੱਢਦੇ ਹਨ ਲੇਕਿਨ ਆਪਣੀਆਂ ਪੁਰਾਣੀਆਂ ਸਹਿਯੋਗੀ ਭਾਜਪਾ ਅਤੇ ਕਾਂਗਰਸ ਨੂੰ ਗਾਲਾਂ ਨਹੀਂ ਕੱਢਦੇ। ਕੱਲ ਪ੍ਰਿਅੰਕਾ ਗਾਂਧੀ ਅਤੇ ਅਮਿਤ ਸਾਹ ਵੀ ਆਪਣੀਆਂ ਮੀਟਿੰਗਾਂ 'ਚ ਸਾਨੂੰ ਗਾਲਾਂ ਕੱਢ ਰਹੇ ਸਨ। ਇਹ ਸਾਰੇ ਮਿਲ ਕੇ ਕਿਸੇ ਵੀ ਤਰਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਰੋਕਣਾ ਚਾਹੁੰਦੇ ਹਨ। ਅਸਲ ਵਿੱਚ ਇਹ ਲੋਕ ਆਮ ਆਦਮੀ ਪਾਰਟੀ ਨੂੰ ਹਰਾਉਣ ਲਈ ਨਹੀਂ ਸਗੋਂ ਪੰਜਾਬ ਨੂੰ ਹਰਾਉਣ ਲਈ ਇਕੱਠੇ ਹੋਏ ਹਨ। ਜਿਸ ਤਰਾਂ ਇਹ ਲੋਕ ਪਿਛਲੇ 70 ਸਾਲਾਂ ਤੋਂ ਪੰਜਾਬ ਨੂੰ ਲੁੱਟ ਰਹੇ ਹਨ, ਭਵਿੱਖ ਵਿੱਚ ਵੀ ਇਸੇ ਤਰਾਂ ਲੁੱਟਣਾ ਚਾਹੁੰਦੇ ਹਨ। ਉਹਨਾਂ ਨੂੰ ਡਰ ਹੈ ਕਿ ਜੇਕਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਤਾਂ ਉਹਨਾਂ ਦਾ ਲੁੱਟ ਦਾ ਕਾਰੋਬਾਰ ਹਮੇਸਾ ਲਈ ਬੰਦ ਹੋ ਜਾਵੇਗਾ।
Arvind Kejriwal
ਕੇਜਰੀਵਾਲ ਨੇ ਕਿਹਾ ਕਿ ਸਾਡਾ ਮਕਸਦ ਪੰਜਾਬ ਦੇ ਸਿੱਖਿਆ ਅਤੇ ਮੈਡੀਕਲ ਸਿਸਟਮ ਨੂੰ ਠੀਕ ਕਰਨਾ ਹੈ। ਬਿਜਲੀ, ਪਾਣੀ ਅਤੇ ਖੇਤੀ ਦੀ ਹਾਲਤ ਵਿੱਚ ਸੁਧਾਰਨ ਕਰਨਾ ਹੈ। ਅਸੀਂ ਨੌਜਵਾਨਾਂ ਨੂੰ ਨਸਅਿਾਂ ਦੇ ਚੁੰਗਲ ਵਿੱਚੋਂ ਕੱਢ ਕੇ ਚੰਗੀ ਸਿੱਖਿਆ ਅਤੇ ਰੁਜਗਾਰ ਦੇਣਾ ਚਾਹੁੰਦੇ ਹਾਂ। ਅਸੀਂ ਬੇਅਦਬੀ ਦੇ ਸਾਰੇ ਮਾਮਲਿਆਂ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਸਾਰੇ ਦੋਸੀਆਂ ਅਤੇ ਮਾਸਟਰਮਾਈਂਡਾਂ ਨੂੰ ਸਖਤ ਤੋਂ ਸਖਤ ਸਜਾ ਦੇਣਾ ਚਾਹੁੰਦੇ ਹਾਂ, ਤਾਂ ਜੋ ਦੁਬਾਰਾ ਕੋਈ ਵੀ ਬੇਅਦਬੀ ਕਰਨ ਦੀ ਹਿੰਮਤ ਨਾ ਕਰੇ ਸਕੇ। ਉਥੇ ਦੂਜੇ ਪਾਸੇ ਕਾਂਗਰਸ-ਭਾਜਪਾ ਅਤੇ ਅਕਾਲੀ ਦਲ ਦਾ ਮਕਸਦ ਸਿਰਫ ਆਮ ਆਦਮੀ ਪਾਰਟੀ ਨੂੰ ਹਰਾਉਣਾ ਹੈ।
Arvind Kejriwal
ਉਹਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਵਾਰ ਪ੍ਰਮਾਤਮਾ ਦੀ ਕਿਰਪਾ ਨਾਲ ਤੁਹਾਡੇ ਕੋਲ ਆਮ ਆਦਮੀ ਪਾਰਟੀ ਦੇ ਰੂਪ ਵਿੱਚ ਇੱਕ ਚੰਗੀ ਅਤੇ ਇਮਾਨਦਾਰ ਪਾਰਟੀ ਦਾ ਵਿਕਲਪ ਮੌਜੂਦ ਹੈ। ਇਸ ਵਾਰ ਸਾਨੂੰ ਇਕੱਠੇ ਹੋ ਕੇ ਪੰਜਾਬ ਨੂੰ ਬਚਾਉਣ ਲਈ ਵੋਟ ਪਾਉਣੀ ਹੈ। ਆਪਣੇ ਬੱਚਿਆਂ ਦਾ ਭਵਿੱਖ ਬਚਾਉਣ ਲਈ ਵੋਟ ਪਾਉਣੀ ਹੈ। ਇਸ ਵਾਰ ਅਸੀਂ ਮਿਲ ਕੇ ਇਨਾਂ ਭ੍ਰਿਸਟ ਰਵਾਇਤੀ ਪਾਰਟੀਆਂ ਨੂੰ ਹਰਾਉਣਾ ਹੈ ਅਤੇ ਭ੍ਰਿਸਟਾਚਾਰ ਮੁਕਤ ਸਰਕਾਰ ਬਣਾਉਣੀ ਹੈ।
ਕੇਜਰੀਵਾਲ ਨੇ ਲੋਕਾਂ ਨੂੰ ਚੋਣਾਂ ਤੋਂ ਠੀਕ ਪਹਿਲਾਂ ਵੰਡੀ ਜਾਣ ਵਾਲੀ ਸਰਾਬ ਅਤੇ ਪੈਸੇ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਬਾਰ ਇੱਕ ਦਿਨ ਵਿੱਚ ਭ੍ਰਿਸਟ ਪਾਰਟੀਆਂ ਵੋਟਾਂ ਖਰੀਦਣ ਲਈ ਤੁਹਾਨੂੰ ਸਰਾਬ ਅਤੇ ਪੈਸੇ ਦਾ ਲਾਲਚ ਦੇਣਗੀਆਂ, ਪਰ ਇਸ ਵਾਰ ਫਿਸਲਨਾ ਨਹੀਂ। ਥੋੜੇ ਪੈਸੇ ਅਤੇ ਸਰਾਬ ਦੇ ਚੱਕਰ ਵਿਚ ਆਪਣਾ ਭਵਿੱਖ ਦਾਅ 'ਤੇ ਨਹੀਂ ਲਗਾਉਣਾ ਹੈ। 20 ਤਰੀਕ ਨੂੰ ਵੋਟ ਪਾਉਣ ਤੋਂ ਪਹਿਲਾਂ ਇੱਕ ਵਾਰ ਆਪਣੇ ਬੱਚਿਆਂ ਦਾ ਚਿਹਰਾ ਦੇਖੋ ਅਤੇ ਉਹਨਾਂ ਦੇ ਭਵਿੱਖ ਬਾਰੇ ਸੋਚੋ।
Aam aadmi party
ਕੇਜਰੀਵਾਲ ਨੇ ਅਪੀਲ ਕਰਦਿਆਂ ਕਿਹਾ ਕਿ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੇ ਪਿਛਲੇ 70 ਸਾਲਾਂ ਵਿੱਚ ਆਮ ਲੋਕਾਂ ਨੂੰ ਤਾਂ ਛੱਡੋ, ਆਪਣੇ ਕਾਡਰ ਦੇ ਲੋਕਾਂ ਨੂੰ ਵੀ ਕੁਝ ਨਹੀਂ ਦਿੱਤਾ। ਇਨਾਂ ਪਾਰਟੀਆਂ ਨੇ ਵੋਟਾਂ ਲੈਣ ਲਈ ਸਿਰਫ ਲੋਕਾਂ ਨੂੰ ਮੂਰਖ ਬਣਾਇਆ ਹੈ। ਇਸ ਲਈ ਆਪਣੀਆਂ ਰਵਾਇਤੀ ਪਾਰਟੀਆਂ ਅਕਾਲੀ-ਕਾਂਗਰਸ ਅਤੇ ਭਾਜਪਾ ਨੂੰ ਛੱਡ ਕੇ ਸਿਰਫ਼ ਇੱਕ ਵਾਰ ਆਮ ਆਦਮੀ ਪਾਰਟੀ ਨੂੰ ਵੋਟ ਦਿਓ। ਮੈਂ ਵਾਅਦਾ ਕਰਦਾ ਹਾਂ, ਤੁਹਾਨੂੰ ਪਿੱਛੇ ਮੁੜ ਕੇ ਦੇਖਣ ਦੀ ਜਰੂਰਤ ਨਹੀਂ ਪਏਗੀ।