ਅੰਮ੍ਰਿਤਸਰ 'ਚ ਪਾਲਮ ਟ੍ਰੀ ਬਿਊਟੀਫਿਕੇਸ਼ਨ ਮਾਮਲਾ: MLA ਕੁੰਵਰ ਵਿਜੇ ਪ੍ਰਤਾਪ ਨੇ ਵਿਜੀਲੈਂਸ ਨੂੰ ਜਾਂਚ ਲਈ ਲਿਖਿਆ ਪੱਤਰ

ਏਜੰਸੀ

ਖ਼ਬਰਾਂ, ਪੰਜਾਬ

 ਕਿਹਾ- ਹੋਇਆ ਵੱਡਾ ਘਪਲਾ 

Palm tree beautification case in Amritsar: MLA Kunwar Vijay Pratap wrote a letter to vigilance for investigation

ਅੰਮ੍ਰਿਤਸਰ - ਸ਼ਹਿਰ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪੰਜਾਬ ਦੇ ਅੰਮ੍ਰਿਤਸਰ ਵਿਚ ਸਾਲ 2022 ਵਿਚ ਸਜਾਵਟ ਲਈ ਬਣਾਏ ਗਏ 178 ਪਾਲਮ ਟ੍ਰੀ ਬਿਊਟੀਫਿਕੇਸ਼ਨ ਪ੍ਰਾਜੈਕਟ ਦੀ ਜਾਂਚ ਦੀ ਮੰਗ ਉਠਾਈ ਹੈ। ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਵਿਜੀਲੈਂਸ ਬਿਊਰੋ ਨੂੰ ਪੱਤਰ ਲਿਖ ਕੇ ਇਸ ਨੂੰ ਘਪਲਾ ਕਰਾਰ ਦਿੰਦਿਆਂ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਇਸ ਸ਼ਿਕਾਇਤ ਦੀ ਕਾਪੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਭੇਜੀ ਹੈ। 

ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪੱਤਰ ਵਿਚ ਲਿਖਿਆ ਹੈ ਕਿ ਸੜਕਾਂ ਦੇ ਵਿਚਕਾਰ ਇਨ੍ਹਾਂ ਦਰੱਖਤਾਂ ਨੂੰ ਲਗਾਉਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਵਿਚ ਬੇਨਿਯਮੀਆਂ ਹੋਈਆਂ ਹਨ। ਵੱਡੇ ਘੁਟਾਲੇ ਦਾ ਦੋਸ਼ ਲਗਾਉਂਦੇ ਹੋਏ ਕੁੰਵਰ ਵਿਜੇ ਪ੍ਰਤਾਪ ਨੇ ਕੁਝ ਪਹਿਲੂਆਂ ਵੱਲ ਇਸ਼ਾਰਾ ਕੀਤਾ ਅਤੇ ਜਾਂਚ ਦੀ ਮੰਗ ਕੀਤੀ। ਸਾਲ 2021 'ਚ ਸ਼ਹਿਰ ਦੀ ਸੁੰਦਰਤਾ ਵਧਾਉਣ ਦੇ ਨਾਂ 'ਤੇ 178 ਖਜੂਰ ਦੇ ਦਰੱਖਤ ਲਗਾਏ ਗਏ ਸਨ ਪਰ ਇਹ ਦਰੱਖਤ ਇਕ ਮਹੀਨੇ 'ਚ ਹੀ ਸੁੱਕ ਗਏ। 

ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇਸ ਘਪਲੇ ਵਿਚ ਅੰਮ੍ਰਿਤਸਰ ਨਗਰ ਨਿਗਮ ਦੇ ਅਧਿਕਾਰੀਆਂ ਦੇ ਸ਼ਾਮਲ ਹੋਣ ਦਾ ਖਦਸ਼ਾ ਪ੍ਰਗਟਾਇਆ ਹੈ। ਉਹਨਾਂ ਨੇ ਇਹ ਸਜਾਵਟੀ ਰੁੱਖ ਲਗਾਉਣ ਵਾਲੇ ਠੇਕੇਦਾਰ ਦੇ ਅੰਮ੍ਰਿਤਸਰ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਸਬੰਧਾਂ ਦੀ ਵੀ ਜਾਂਚ ਕਰਨ ਲਈ ਕਿਹਾ ਗਿਆ ਹੈ। ਦਰਅਸਲ ਨਗਰ ਨਿਗਮ ਨੇ ਮਦਨ ਮੋਹਨ ਮਾਲਵੀਆ ਰੋਡ ਅਤੇ ਕੋਰਟ ਰੋਡ ਤੋਂ ਇਲਾਵਾ ਸ਼ਹਿਰ ਦੇ ਕੁਝ ਹੋਰ ਇਲਾਕਿਆਂ ਵਿਚ 175 ਦੇ ਕਰੀਬ ਰੁੱਖ ਲਗਾਏ ਸਨ। ਹਰੇਕ ਰੁੱਖ ਦੀ ਕੀਮਤ 5500 ਰੁਪਏ ਦੱਸੀ ਗਈ ਸੀ।

ਇਨ੍ਹਾਂ ਨੂੰ ਲਗਾਉਣ ਦਾ ਖਰਚ ਵੱਖਰਾ ਸੀ ਪਰ ਹੁਣ ਇਨ੍ਹਾਂ ਦੀ ਸਾਂਭ-ਸੰਭਾਲ ਨਾ ਹੋਣ ਕਾਰਨ ਇਨ੍ਹਾਂ ਰੁੱਖਾਂ ਦਾ ਬੁਰਾ ਹਾਲ ਹੈ। ਕੁਝ ਪੂਰੀ ਤਰ੍ਹਾਂ ਸੁੱਕ ਗਏ ਹਨ ਅਤੇ ਕੁਝ ਡਿਵਾਈਡਰਾਂ 'ਤੇ ਡਿੱਗ ਗਏ ਹਨ। ਕਈ ਦਰੱਖਤ ਸੁੱਕ ਕੇ ਸੜਕ ਵੱਲ ਝੁਕ ਗਏ ਹਨ। ਜਿਸ ਸਮੇਂ ਇਹ ਰੁੱਖ ਲਗਾਏ ਜਾ ਰਹੇ ਸਨ, ਉਸ ਸਮੇਂ ਲੋਕਾਂ ਨੇ ਇਸ ਨੂੰ ਪੈਸੇ ਦੀ ਬਰਬਾਦੀ ਕਿਹਾ ਸੀ। 175 ਰੁੱਖਾਂ ਲਈ 18 ਲੱਖ ਰੁਪਏ ਖਰਚ ਕੀਤੇ ਗਏ। ਜਦੋਂ ਕਿ ਇਹ ਦਰੱਖਤ ਅੰਮ੍ਰਿਤਸਰ ਦੇ ਵਾਤਾਵਰਨ ਅਨੁਸਾਰ ਨਹੀਂ ਸਨ।