ਸਿਵਲ ਹਸਪਤਾਲ 'ਚ ਗੋਲੀਆਂ ਚੱਲਣ ਦਾ ਮਾਮਲਾ ਗਰਮਾਇਆ,ਕਰਮਚਾਰੀਆਂ ਨੇ ਐਮਰਜੈਂਸੀ ਸੇਵਾਵਾਂ ਕੀਤੀਆਂ ਬੰਦ
''ਜਦੋਂ ਤਕ ਸੁਰੱਖਿਆ ਯਕੀਨੀ ਨਹੀਂ ਉਹਨਾਂ ਚਿਰ ਸੇਵਾਵਾ ਬੰਦ ਰੱਖੀਆਂ ਜਾਣਗੀਆਂ''
ਅੰਮ੍ਰਿਤਸਰ:- ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿਖੇ ਚੱਲੀਆਂ ਗੋਲੀਆਂ ਅਤੇ ਡਾ.ਭਵਨੀਤ ਸਿੰਘ ਦੇ ਗੋਲੀ ਲੱਗਣ ਦੇ ਮਾਮਲੇ ਨੂੰ ਲੈ ਕੇ ਸਿਵਲ ਹਸਪਤਾਲ ਵਿਚ ਤੈਨਾਤ ਕਰਮਚਾਰੀਆਂ ਵੱਲੋ ਐਮਰਜੈਂਸੀ ਸੇਵਾਵਾਂ ਬੰਦ ਕਰ ਦਿੱਤੀਆ ਗਈਆ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅਤੇ ਪੁਲਿਸ ਪ੍ਰਸ਼ਾਸ਼ਨ ਤੇ ਸਵਾਲ ਚੁੱਕਦਿਆਂ ਸੀਨੀਅਰ ਡਾਕਟਰ ਰਾਕੇਸ਼ ਕੁਮਾਰ ਨੇ ਕਿਹਾ ਕਿ ਸਿਵਲ ਹਸਪਤਾਲ ਵਿਚ ਮੈਡੀਕਲ ਕਰਵਾਉਣ ਆਏ ਲੋਕਾ ਵੱਲੋਂ ਡਾਕਟਰਾਂ ਅਤੇ ਸਟਾਫ ਨਾਲ ਬਦਸਲੂਕੀ ਕੀਤੀ ਜਾਂਦੀ ਹੈ ਪਰ ਅੱਜ ਤਾਂ ਹੱਦ ਹੋ ਗਈ ਜਦੋਂ ਦੋ ਪਾਰਟੀਆਂ ਦੇ ਝਗੜੇ ਦੇ ਚੱਲਦਿਆਂ ਤਾਬੜਤੋੜ ਗੋਲੀਆਂ ਚੱਲਣੀਆਂ ਸ਼ੁਰੂ ਗਈਆ।
ਗੋਲੀ ਸਾਡੇ ਡਾ.ਭਵਨੀਤ ਸਿੰਘ ਦੇ ਪਟ ਤੇ ਲਗ ਗਈ ਹੈ ਜਿਹਨਾਂ ਨੂੰ ਤੁਰੰਤ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਅਜਿਹੀਆਂ ਘਟਨਾਵਾਂ ਵਾਪਰਨ ਨਾਲ ਸਾਰਾ ਸਟਾਫ ਡਿਊਟੀ ਨਿਭਾਉਣ ਵੇਲੇ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ ਅਤੇ ਜਿਹਨਾਂ ਚਿਰ ਪ੍ਰਸਾਸ਼ਨ ਸਾਡੀ ਸੁਰੱਖਿਆ ਦੀ ਜਿੰਮੇਵਾਰੀ ਨਹੀ ਲੈਂਦਾ ਸਾਡੇ ਵੱਲੋਂ ਐਮਰਜੈਂਸੀ ਅਤੇ ਮੈਡੀਕਲ ਸੇਵਾਵਾ ਠੱਪ ਰੱਖੀਆ ਜਾਣਗੀਆ।
ਸਾਡੇ ਡਾਕਟਰਾਂ ਅਤੇ ਮੁਲਾਜ਼ਮਾਂ ਵੱਲੋਂ ਕਈ ਵਾਰ ਇਸ ਸਬੰਧੀ ਪੁਲਿਸ ਪ੍ਰਸਾਸ਼ਨ ਨੂੰ ਬੇਨਤੀ ਕੀਤੀ ਗਈ ਹੈ ਇਥੋ ਤਕ ਕਿ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਆਫ ਪੁਲਿਸ ਜਦੋਂ ਕੋਰੋਨਾ ਵੈਕਸੀਨ ਲੈਣ ਪਹੁੰਚੇ ਸਨ ਉਦੋਂ ਵੀ ਉਹਨਾਂ ਨੂੰ ਬੇਨਤੀ ਕੀਤੀ ਗਈ ਸੀ ਕਿ ਸਿਵਲ ਹਸਪਤਾਲ ਵਿਚ ਪੁਲਿਸ ਮੁਲਾਜਮਾਂ ਦੀ ਡਿਊਟੀ ਨੂੰ ਯਕੀਨੀ ਬਣਾਇਆ ਜਾਵੇ ਪਰ ਉਹਨਾ ਵੱਲੋਂ ਇਸ ਸਬੰਧੀ ਕੋਈ ਧਿਆਨ ਨਹੀ ਦਿੱਤਾ ਗਿਆ।
ਜਿਸ ਦੇ ਚਲਦਿਆਂ ਅੱਜ ਅੱਜ ਵੱਡਾ ਹਾਦਸਾ ਵਾਪਰ ਗਿਆ ਹੁਣ ਜਿਹਨਾਂ ਚਿਰ ਸਿਵਲ ਹਸਪਤਾਲ ਵਿਚ ਪੁਲਿਸ ਮੁਲਾਜਮਾਂ ਦੀ ਤੈਨਾਤੀ ਨਹੀ ਹੁੰਦੀ ਅਤੇ ਸਾਡੀ ਸੁਰਖਿਆ ਯਕੀਨੀ ਨਹੀ ਬਣਾਈ ਜਾਂਦੀ ਉਹਨਾ ਚਿਰ ਮੈਡੀਕਲ ਸੇਵਾਵਾਂ ਠਪ ਰਹਿਣਗੀਆਂ।