ਇਨ੍ਹਾਂ ਪ੍ਰਦਰਸ਼ਨੀਆਂ ਵਿਚ ਆਉ ਅਤੇ ਅਪਣੇ ਨਾਲ ਇਤਿਹਾਸ ਦਾ ਇਕ ਟੁਕੜਾ ਲੈ ਜਾਉ : ਜਾਵਡੇਕਰ
ਇਨ੍ਹਾਂ ਪ੍ਰਦਰਸ਼ਨੀਆਂ ਵਿਚ ਆਉ ਅਤੇ ਅਪਣੇ ਨਾਲ ਇਤਿਹਾਸ ਦਾ ਇਕ ਟੁਕੜਾ ਲੈ ਜਾਉ : ਜਾਵਡੇਕਰ
IMAGE
ਦਿੱਲੀ, 13 ਮਾਰਚ : ਪੁਣੇ ਦਾ ਇਤਿਹਾਸਕ ਆਗਾ ਖ਼ਾਨ ਪੈਲੇਸ, ਜਿਥੇ ਮਹਾਤਮਾ ਗਾਂਧੀ ਨੂੰ ਭਾਰਤ ਛੱਡੋ ਅੰਦੋਲਨ ਤੋਂ ਬਾਅਦ ਨਜ਼ਰਬੰਦ ਰਖਿਆ ਗਿਆ ਸੀ, ਅੱਜ ਸਾਡੇ ਸ਼ਾਨਦਾਰ ਸੁਤੰਤਰਤਾ ਸੰਗਰਾਮ ਅਤੇ ਆਜ਼ਾਦੀ ਤੋਂ ਬਾਅਦ ਦੇਸ਼ ਦੀ ਸ਼ਾਨਦਾਰ ਯਾਤਰਾ ਤੋਂ ਪ੍ਰੇਰਿਤ ਹੋਣ ਦੀ ਅਪੀਲ ਕਰ ਰਿਹਾ ਹੈ | ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੀ ਖ਼ੁਸ਼ੀ 'ਚ ਅਸੀਂ ਅਪਣੇ ਦੇਸ਼ ਦੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਭੇਟ ਕਰਨ ਅਤੇ ਉਨ੍ਹਾਂ ਨੂੰ ਸੁਤੰਤਰਤਾ ਸੰਗਰਾਮ ਵਿਚ ਉਨ੍ਹਾਂ ਦੇ ਯੋਗਦਾਨ ਬਾਰੇ ਜਾਣੂੰ ਕਰਵਾਉਣ ਲਈ ਇਸ ਪੈਲੇਸ ਵਿਚ ਇਕ ਸੁੰਦਰ ਪ੍ਰਦਰਸਨੀ ਦਾ ਆਯੋਜਨ ਕੀਤਾ ਹੈ | ਇਹ ਪ੍ਰਦਰਸਨੀ ਆਜ਼ਾਦੀ ਦੇ ਅੰਮਿ੍ਤ ਮਹਾਂਉਤਸਵ ਦਾ ਹਿੱਸਾ ਹੈ | ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਬਿਊਰੋ ਆਫ਼ ਆਊਟਰੀਚ ਕਮਿਊਨੀਕੇਸ਼ਨ ਵਲੋਂ ਆਯੋਜਤ ਪ੍ਰਦਰਸ਼ਨੀ 15 ਮਾਰਚ, 2021 ਤਕ ਚਲੇਗੀ |