ਸਾਬਕਾ ਚੀਫ਼ ਇੰਜੀਨੀਅਰ ਪਾਵਰਕਾਮ ਦੀ ਬੇਟੀ ਦਿੱਲੀ ਮਹਿਲਾ ਕਮਿਸ਼ਨ ਵਲੋਂ ਸਨਮਾਨਤ

ਏਜੰਸੀ

ਖ਼ਬਰਾਂ, ਪੰਜਾਬ

ਸਾਬਕਾ ਚੀਫ਼ ਇੰਜੀਨੀਅਰ ਪਾਵਰਕਾਮ ਦੀ ਬੇਟੀ ਦਿੱਲੀ ਮਹਿਲਾ ਕਮਿਸ਼ਨ ਵਲੋਂ ਸਨਮਾਨਤ

IMAGE


ਨਵੀਂ ਦਿੱਲੀ, 13 ਮਾਰਚ (ਸੁਖਰਾਜ): ਦਿੱਲੀ ਮਹਿਲਾ ਕਮਿਸ਼ਨ ਨੇ ਅੰਤਰ ਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਉਤੇ ਵੱਖ-ਵੱਖ ਪ੍ਰੇਰਣਾਦਾਇਕ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ | ਇਸ ਮੌਕੇ ਉਤੇ ਦਿੱਲੀ ਮਹਿਲਾ ਕਮਿਸ਼ਨ ਨੇ ਅਮਨ ਪ੍ਰੀਤ, ਆਈਆਰਐਸ (ਜੁਆਇੰਟ ਕਮਿਸਨਰ ਇਨਕਮ ਟੈਕਸ, ਨਵੀਂ ਦਿੱਲੀ) ਜੋ ਕੇ ਇੰਜੀਨੀਅਰ ਰਸਪਾਲ ਸਿੰਘ ਸਾਬਕਾ ਇੰਜੀਨੀਅਰ ਇਨ ਚੀਫ਼ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਹੁਸ਼ਿਆਰ ਧੀ ਹੈ, ਨੂੰ  ਵੀ ਸਨਮਾਨਤ ਕੀਤਾ | ਇਹ ਦਸਿਆ ਜਾਂਦਾ ਹੈ ਕਿ ਕੋਵਿਡ 19 ਮਹਾਂਮਾਰੀ ਦੌਰਾਨ ਅਮਨ ਪ੍ਰੀਤ ਦੇ ਨਾਲ ਸਮਾਜ ਦੇ ਕਮਜ਼ੋਰ ਵਰਗਾਂ ਨੂੰ  ਰਾਹਤ ਪ੍ਰਦਾਨ ਕਰਨ ਲਈ ਵੱਖ-ਵੱਖ ਐਨ.ਜੀ.ਓਜ. ਨਾਲ ਜੁੜੇ ਹੋਏ ਹਨ | ਅਮਨਪ੍ਰੀਤ ਨੇ ਅਪਣੇ ਬੈਚਮੇਟ, ਵੱਖ-ਵੱਖ ਸੇਵਾਵਾਂ ਦੇ ਦੋਸਤਾਂ ਅਤੇ ਕਈ ਐਨ.ਜੀ.ਓਜ਼. ਅਤੇ  ਕੁੱਝ ਸ਼ਖ਼ਸੀਅਤਾਂ ਦੀ ਮਦਦ ਨਾਲ ਦੇਸ਼ ਭਰ ਦੇ ਸੱਭ ਤੋਂ ਦੂਰ-ਦੁਰਾਡੇ ਦੇ ਜ਼ਿਲਿ੍ਹਆਂ ਸਮੇਤ 17 ਭਾਰਤ ਦੇ ਰਾਜਾਂ ਵਿਚ 12.5 ਲੱਖ ਤੋਂ ਵੱਧ ਮਹਿਲਾਵਾਂ ਨੂੰ  ਸੈਨੇਟਰੀ ਨੈਪਕਿਨ ਵੰਡੀਆਂ ਹਨ | ਉਹ ਅਜੇ ਵੀ ਕਮਜ਼ੋਰ ਮਹਿਲਾਵਾਂ ਨੂੰ  ਮਾਹਵਾਰੀ ਦੇ ਸਿਹਤਮੰਦ ਉਤਪਾਦ ਪ੍ਰਦਾਨ ਕਰਨ ਦੇ ਇਸ ਖੇਤਰ ਵਿਚ ਬਹੁਤ ਮਹੱਤਵਪੂਰਨ ਕੰਮ ਕਰ ਰਹੀ ਹੈ | ਅਮਨਪ੍ਰੀਤ ਨੇ ਸਮਾਜ ਨੂੰ  ਦਿਤੇ ਇਕ ਸੰਦੇਸ਼ ਵਿਚ ਨੌਜਵਾਨ ਕੁੜੀਆਂ ਨੂੰ  ਲੋੜਵੰਦਾਂ ਅਤੇ ਗ਼ਰੀਬ ਮਹਿਲਾਵਾਂ ਦੀ ਸਹਾਇਤਾ ਲਈ ਅੱਗੇ ਆਉਣ ਦਾ ਸੱਦਾ ਦਿਤਾ |
ਮੈਡਮ ਨਿਊਜ਼ ਜ਼ਰੂਰੀ | 
madam news