ਅੰਮ੍ਰਿਤਸਰ- (ਰਾਜੇਸ਼ ਕੁਮਾਰ ਸੰਧੂ) ਪੰਜਾਬ ਦੇ ਹਾਲਾਤ ਦਿਨੋ-ਦਿਨ ਵਿਗੜ ਰਹੇ ਹਨ। ਹਰ ਰੋਜ਼ ਅਣਸੁਖਾਵੀਆਂ ਘਟਨਾਵਾਂ ਵਾਪਰ ਰਹੀਆਂ ਹਨ। ਬਲਾਤਕਾਰ,ਚੋਰੀ, ਕਤਲ ਇਹ ਸਭ ਆਮ ਹੋ ਗਏ ਹਨ। ਕਾਨੂੰਨ ਦਾ ਖੌਫ ਨਹੀਂ ਰਿਹਾ।
ਚਾਰੇ ਪਾਸੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਅਜਿਹਾ ਹੀ ਮਾਮਲਾ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਤੋਂ ਸਾਹਮਣੇ ਆਇਆ ਹੈ ਜਿਥੇ ਅਜ ਸਵੇਰੇ 4 ਵਜੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਦੋ ਗੁਟਾ ਵਿਚਾਲੇ ਝਗੜੇ ਨੂੰ ਲੈ ਕੇ ਗੋਲੀਆ ਚਲੀਆਂ ਹਨ ਜਿਸ ਵਿਚ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਡਿਊਟੀ ਨਿਭਾ ਰਹੇ ਡਾ.ਭਵਨੀਤ ਸਿੰਘ ਦੇ ਪਟ ਤੇ ਗੋਲੀ ਲੱਗੀ
ਅਤੇ ਉਹਨਾਂ ਨੂੰ ਨਿਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਇਸ ਸੰਬਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਦੀ ਮੈਡੀਕਲ ਅਫਸਰ ਹਰਪ੍ਰੀਤ ਕੌਰ ਨੇ ਦੱਸਿਆ ਕਿ ਦੋ ਗੁਟਾ ਵਿਚਾਲੇ ਹੋਏ ਝਗੜੇ ਨੂੰ ਲੈ ਕੇ ਇਕ ਪਾਰਟੀ ਰਾਤ ਡੇਢ ਵਜੇ ਦੇ ਕਰੀਬ ਮੈਡੀਕਲ ਕਰਵਾਉਣ ਲਈ ਪਹੁੰਚੀ ਸੀ
ਅਤੇ ਦੂਸਰੀ ਪਾਰਟੀ ਵੱਲੋਂ ਸਿਵਲ ਹਸਪਤਾਲ ਵਿੱਚ ਪਹੁੰਚ ਕੇ ਅੰਧਾਧੁੰਦ ਗੋਲੀਆਂ ਚਲਾਉਣੀਆਂ ਸੁਰੂ ਕਰ ਦਿਤੀਆ ਜਿਸ ਨਾਲ ਮੌਕੇ ਤੇ ਹਫੜਾ ਤਫੜੀ ਮਚ ਗਈ ਅਤੇ ਉਥੇ ਡਿਊਟੀ ਨਿਭਾ ਰਹੇ ਡਾ ਭਵਨੀਤ ਸਿੰਘ ਦੇ ਪਟ ਵਿਚ ਗੋਲੀ ਲਗ ਗਈ। ਜਿਹਨਾ ਨੂੰ ਮੌਕੇ ਤੇ ਨਿਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।