PSEB ਵਲੋਂ ਪੰਜਵੀਂ ਸ਼੍ਰੇਣੀ ਟਰਮ-2 ਦੇ ਕੁਝ ਪੇਪਰਾਂ ਦੀ ਪ੍ਰੀਖਿਆਵਾਂ ਕੀਤੀਆਂ ਮੁਲਤਵੀ
ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ
School Students
ਐੱਸ. ਏ. ਐੱਸ. ਨਗਰ- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 5ਵੀਂ ਸ਼੍ਰੇਣੀ (ਟਰਮ-2) ਦੀ 15 ਮਾਰਚ ਤੋਂ 23 ਮਾਰਚ ਤੱਕ ਕਰਵਾਈ ਜਾ ਰਹੀ ਲਿਖਤੀ ਪ੍ਰੀਖਿਆ ਦੇ 4 ਪੇਪਰਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।
ਬੋਰਡ ਦੇ ਕੰਟਰੋਲਰ ਪ੍ਰੀਖਿਆਵਾਂ ਨੇ ਦੱਸਿਆ ਕਿ 15 ਮਾਰਚ, 16 ਮਾਰਚ, 17 ਮਾਰਚ , ਅਤੇ 21 ਮਾਰਚ ਨੂੰ ਹੋਣ ਵਾਲੀਆਂ ਲਿਖਤੀ ਪਰੀਖਿਆਵਾਂ ਪ੍ਰਬੰਧਕੀ ਅਤੇ ਪ੍ਰਸ਼ਾਸਕੀ ਕਾਰਨਾਂ ਕਰਕੇ ਹਾਲ ਦੀ ਘੜੀ ਮੁਲਤਵੀ ਕੀਤੀਆਂ ਜਾਂਦੀਆਂ ਹਨ, ਜਦਕਿ 22 ਮਾਰਚ ਤੇ 23 ਮਾਰਚ ਨੂੰ ਹੋਣ ਵਾਲੀਆਂ ਪਰੀਖਿਆਵਾਂ ਜਾਰੀ ਕੀਤੀ ਗਈ ਡੇਟਸ਼ੀਟ ਦੇ ਸ਼ਡਿਊਲ ਅਨੁਸਾਰ ਹੋਣਗੀਆਂ।