ਲੁਧਿਆਣਾ : ਇਨਸਾਨੀਅਤ ਹੋਈ ਸ਼ਰਮਸਾਰ ! ਨਾਬਾਲਿਗ ਨਾਲ ਸਮੂਹਿਕ ਬਲਾਤਕਾਰ

ਏਜੰਸੀ

ਖ਼ਬਰਾਂ, ਪੰਜਾਬ

ਪੁਲਿਸ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।

photo

 

ਲੁਧਿਆਣਾ : ਲੁਧਿਆਣਾ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਵਾਪਰੀ ਹੈ ਜਿੱਥੇ ਇੱਕ ਨਾਬਾਲfਗ ਲੜਕੀ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ ਹੈ। 

ਘਟਨਾ ਹੈਬੋਵਾਲ ਇਲਾਕੇ ਦੀ ਹੈ। ਨੌਜਵਾਨ ਪੀੜਤ ਲੜਕੀ ਦੀ ਗਲੀ 'ਚ ਘੁੰਮਦਾ ਰਹਿੰਦਾ ਸੀ। ਪਹਿਲਾਂ ਉਸ ਨੇ ਲੜਕੀ ਨੂੰ ਆਪਣੀਆਂ ਗੱਲਾਂ ਵਿੱਚ ਫਸਾਇਆ ਅਤੇ ਫਿਰ 28 ਫਰਵਰੀ ਨੂੰ ਉਸ ਨੂੰ ਆਪਣੇ ਘਰ ਲੈ ਗਿਆ। ਜਦੋਂ ਲੜਕੀ ਘਰ ਪਹੁੰਚੀ ਤਾਂ ਉੱਥੇ ਕਈ ਨੌਜਵਾਨ ਮੌਜੂਦ ਸਨ। ਜਦੋਂ ਲੜਕੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀ ਨੇ ਉਸ ਨੂੰ ਫੜ ਲਿਆ ਅਤੇ ਵਾਰੀ-ਵਾਰੀ ਉਸ ਨਾਲ ਬਲਾਤਕਾਰ ਕੀਤਾ।

ਘਟਨਾ ਤੋਂ ਬਾਅਦ ਲੜਕੀ ਕਾਫੀ ਡਰੀ ਹੋਈ ਹੈ। ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਲੜਕੀ ਦੀ ਮਾਂ ਤੋਂ ਉਸ ਦੇ ਲਾਪਤਾ ਹੋਣ ਦਾ ਕਾਰਨ ਪੁੱਛਿਆ ਗਿਆ। ਲੜਕੀ ਦੀ ਗੱਲ ਸੁਣ ਕੇ ਪਰਿਵਾਰਕ ਮੈਂਬਰ ਉਸ ਨੂੰ ਪੁਲਿਸ ਕੋਲ ਲੈ ਗਏ।

ਪੁਲਿਸ ਨੇ ਇਸ ਮਾਮਲੇ ਵਿੱਚ ਅਮਿਤ ਕੁਮਾਰ ਵਾਸੀ ਫੈਂਟਾ ਕਲੋਨੀ, ਸੁਮਿਤ ਕੁਮਾਰ ਵਾਸੀ ਰਾਜੋਰੀ ਗਾਰਡਨ, ਅਸ਼ੀਸ਼ ਵਰਮਾ ਵਾਸੀ ਪਹਿਲਵਾਨ ਕਾ ਡੇਰਾ ਹੈਬੋਵਾਲ, ਰੋਹਿਤ ਵਾਸੀ ਹੈਬੋਵਾਲ ਅਤੇ ਕਮਲ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।