Punjab News: ਡਿਊਟੀ ਕਰ ਕੇ ਘਰ ਪਰਤ ਰਹੇ ਨੌਜਵਾਨ ਪੁਲਿਸ ਮੁਲਾਜ਼ਮ ਨਾਲ ਵਾਪਰਿਆ ਹਾਦਸਾ
ਮਨਦੀਪ ਸਿੰਘ ਜਲੰਧਰ-ਕਪੂਰਥਲਾ ਰੋਡ ’ਤੇ ਸਥਿਤ ਪੁਲਿਸ ਚੌਂਕੀ ਵਡਾਲਾ ਵਿਖੇ ਡਿਊਟੀ ਕਰ ਰਿਹਾ ਸੀ।
Punjab News: ਜਲੰਧਰ - ਪੁਲਿਸ ਚੌਕੀ ਵਡਾਲਾ (ਨੇੜੇ ਸਾਇੰਸ ਸਿਟੀ) ਜ਼ਿਲ੍ਹਾ ਕਪੂਰਥਲਾ ਵਿਖੇ ਡਿਊਟੀ ਕਰ ਕੇ ਘਰ ਪਰਤ ਰਹੇ ਨੌਜਵਾਨ ਪੁਲਿਸ ਮੁਲਾਜ਼ਮ ਨਾਲ ਭਿਆਨਕ ਸੜਕ ਹਾਦਸਾ ਵਾਪਰ ਗਿਆ। ਉਸ ਦੀ ਕਾਰ ਦਾ ਪਿੰਡ ਅਠੌਲਾ ਦੇ ਨੇੜੇ ਟਾਇਰ ਫਟ ਗਿਆ, ਜਿਸ ਕਾਰਨ ਕਾਰ ਬੇਕਾਬੂ ਹੋ ਗਈ ਤੇ ਹਾਦਸੇ ਦਾ ਸ਼ਿਕਾਰ ਹੋ ਗਈ ਤੇ ਪੁਲਿਸ ਮੁਲਾਜ਼ਮ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਪਿੰਡ ਅਠੌਲਾ ਦੇ ਵਸਨੀਕ ਮਨਦੀਪ ਸਿੰਘ ਉਰਫ਼ ਮਨੂੰ (24) ਦੇ ਪਿਤਾ ਗੁਰਦੀਪ ਸਿੰਘ ਬਿੱਟੂ ਵੀ ਇਕ ਪੁਲਿਸ ਮੁਲਾਜ਼ਮ ਸਨ ਤੇ ਇਕ ਸੜਕ ਹਾਦਸੇ 'ਚ ਉਨ੍ਹਾਂ ਦੀ ਮੌਤ ਹੋ ਗਈ ਸੀ। ਪਿਤਾ ਦੀ ਮੌਤ ਦੇ ਤਰਸ ਦੇ ਆਧਾਰ 'ਤੇ ਮਨਦੀਪ ਨੂੰ ਪੁਲਿਸ ਵਿਭਾਗ 'ਚ ਨੌਕਰੀ ਮਿਲੀ ਸੀ। ਮਨਦੀਪ ਸਿੰਘ ਜਲੰਧਰ-ਕਪੂਰਥਲਾ ਰੋਡ ’ਤੇ ਸਥਿਤ ਪੁਲਿਸ ਚੌਂਕੀ ਵਡਾਲਾ ਵਿਖੇ ਡਿਊਟੀ ਕਰ ਰਿਹਾ ਸੀ। ਬੀਤੀ ਰਾਤ ਜਦੋਂ ਉਹ ਆਪਣੀ ਡਿਊਟੀ ਖ਼ਤਮ ਕਰ ਕੇ ਦੇਰ ਰਾਤ ਕਰੀਬ 10:30 ਵਜੇ ਆਪਣੇ ਪਿੰਡ ਅਠੌਲਾ ਨੂੰ ਪਰਤ ਰਿਹਾ ਸੀ ਕਿ ਤਾਂ ਰਸਤੇ ’ਚ ਟਾਇਰ ਫਟਣ ਕਾਰਨ ਉਸ ਦੀ ਕਾਰ ਬੇਕਾਬੂ ਹੋ ਕੇ ਕੰਧ ਨਾਲ ਜਾ ਟਕਰਾਈ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਸ ਘਟਨਾ ਦਾ ਦੁਖਦਾਈ ਪਹਿਲੂ ਇਹ ਹੈ ਕਿ ਮ੍ਰਿਤਕ ਮਨਦੀਪ ਸਿੰਘ ਮੰਨੂ ਦਾ ਪਿਤਾ ਗੁਰਦੀਪ ਸਿੰਘ ਬਿੱਟੂ ਵੀ ਇਸੇ ਤਰ੍ਹਾਂ ਹੀ ਕਥਿਤ ਟਰੇਨ ਹਾਦਸੇ ਵਿਚ ਅਕਾਲ ਚਲਾਣਾ ਕਰ ਗਿਆ ਸੀ ਤੇ ਉਹ ਵੀ ਪੁਲਿਸ ਮੁਲਾਜ਼ਮ ਸੀ। ਮ੍ਰਿਤਕ ਦੇਹ ਦਾ ਪਿੰਡ ਅਠੌਲਾ ਵਿਖੇ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ।
(For more news apart from An accident happened to a young policeman who was returning home from duty News in Punjabi, stay tuned to Rozana Spokesman)