Sangrur News : ਸੰਗਰੂਰ ਹਸਪਤਾਲ ’ਚ ਬਿਮਾਰ ਮਰੀਜ਼ਾਂ ਦਾ ਪਤਾ ਲੈਣ ਪਹੁੰਚੇ ਵਿਧਾਇਕ ਨਰਿੰਦਰ ਕੌਰ ਭਰਾਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Sangrur News : ਬਿਮਾਰ ਮਰੀਜ਼ਾਂ ਦਾ ਜਾਣਿਆ ਹਾਲ, ਐਸਐਮਓ ਸੰਗਰੂਰ ਹਸਪਤਾਲ ਤੋਂ  ਮਾਮਲੇ ਦੀ ਪੂਰੀ ਜਾਣਕਾਰੀ ਲਈ

ਵਿਧਾਇਕ ਨਰਿੰਦਰ ਕੌਰ ਭਰਾਜ

Sangrur News in Punjabi : ਸੰਗਰੂਰ ਹਸਪਤਾਲ ਦੇ ਵਿੱਚ ਬਿਮਾਰ ਮਰੀਜ਼ਾਂ ਦਾ ਪਤਾ ਲੈਣ ਵਿਧਾਇਕ ਨਰਿੰਦਰ ਕੌਰ ਭਰਾਜ ਪਹੁੰਚੇ ਹਨ । ਉਨ੍ਹਾਂ ਨੇ ਸੀਐਮਓ ਸੰਗਰੂਰ ਅਤੇ ਐਸਐਮਓ ਸੰਗਰੂਰ ਹਸਪਤਾਲ ਤੋਂ  ਮਾਮਲੇ ਦੀ ਪੂਰੀ ਜਾਣਕਾਰੀ ਲਈ ਹੈ। ਬਿਮਾਰ ਮਰੀਜ਼ਾਂ ਦਾ ਜਾਣਿਆ ਹਾਲ ਅਤੇ ਦੱਸਿਆ ਕਿ ਹੁਣ ਸਾਰੇ ਠੀਕ ਹਨ। ਵਿਧਾਇਕ ਨੇ ਕਿਹਾ ਕਿ ਨੋਰਮਲ ਸਲਾਈਨ ਦਾ ਬੈਚ ਸੀਲ ਕਰ ਦਿੱਤਾ ਗਿਆ ਹੈ ਅਤੇ ਗੰਭੀਰਤਾ ਦੇ ਨਾਲ ਉਸ ਦੀ ਜਾਂਚ ਕੀਤੀ ਜਾਵੇਗੀ।

ਤੁਹਾਨੂੰ ਦੱਸ ਦਈਏ ਕਿ ਅੱਜ ਸਵੇਰੇ ਸੰਗਰੂਰ ਹਸਪਤਾਲ ਦੇ ਵਿੱਚ ਗਾਇਨੀ ਅਵਾਰਡ ’ਚ ਗ਼ਲਤ ਨੋਰਮਲ ਸਿਲਾਈਨ ਗਲੂਕੋਜ਼ ਲੱਗਣ ਕਾਰਨ 15 ਦੇ ਲਗਭਗ ਔਰਤਾਂ ਜਿਨਾਂ ਨੇ ਬੱਚਿਆਂ ਨੂੰ ਜਨਮ ਦਿੱਤਾ ਹੋਇਆ ਸੀ ਉਹ ਗੰਭੀਰ ਬਿਮਾਰ ਹੋ ਗਈਆਂ।  ਨੋਰਮਲ ਸਲਾਈਨ ਗੁਲੂਕੋਸ ਦੇ ਗ਼ਲਤ ਬੈਚ ਦੇ ਕਾਰਨ ਕਾਫ਼ੀ ਜ਼ਿਆਦਾ ਔਰਤਾਂ ਨੂੰ ਤੇਜ ਕੰਪਨੀ ਚੜ ਗਈ ਸੀ ਜਿਸ ਤੋਂ ਬਾਅਦ ਡਾਕਟਰਾਂ ਦੇ ਵੱਲੋਂ ਇਲਾਜ ਕਰਨ ਤੋਂ ਬਾਅਦ ਫ਼ਿਲਹਾਲ ਜਿਹੜੇ ਹਾਲਾਤ ਨੇ ਉਹ ਮਰੀਜ਼ਾਂ ਦੇ ਠੀਕ ਹਨ।

(For more news apart from MLA Narinder Kaur Bharaj arrived at Sangrur Hospital to check on the sick patients News in Punjabi, stay tuned to Rozana Spokesman)