Ludhiana News: ਟਿੱਪਰ ਦੀ ਚਪੇਟ ’ਚ ਆਉਣ ਨਾਲ ਦੋ ਮੋਟਰਸਾਈਕਲ ਸਵਾਰ ਦੀ ਮੌਤ, ਇੱਕ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Ludhiana News: ਜ਼ਖਮੀ ਨੌਜਵਾਨ ਨੂੰ ਹਸਪਤਾਲ ’ ਚ ਕਰਵਾਇਆ ਭਰਤੀ 

ਟਿੱਪਰ ਦੀ ਚਪੇਟ ’ਚ ਆਉਣ ਨਾਲ ਦੋ ਮੋਟਰਸਾਈਕਲ ਸਵਾਰ ਦੀ ਮੌਤ, ਇੱਕ ਜ਼ਖ਼ਮੀ

Ludhiana News in Punjabi : ਲੁਧਿਆਣਾ ਵਿੱਚ ਹੋਲੀ ਦੇ ਤਿਉਹਾਰ ਵਾਲੇ ਦਿਨ ਇੱਕ ਬੇਹਦ ਹੀ ਮੰਦਭਾਗੀ ਖਬਰ ਆਈ ਹੈ। ਲੁਧਿਆਣਾ ਦੇ ਤਾਜਪੁਰ ਰੋਡ ਚੌਂਕ ਵਿੱਚ ਇੱਕ ਬੇਹਦ ਭਿਆਨਕ ਹਾਦਸਾ ਵਾਪਰਿਆ ਹੈ। ਤਾਜਪੁਰ ਚੌਂਕ ਨੇੜੇ ਮੋਟਰਸਾਈਕਲ ਤੇ ਜਾ ਰਹੇ ਤਿੰਨ ਨੌਜਵਾਨ ਇੱਕ ਟਿੱਪਰ ਦੀ ਚਪੇਟ ਵਿੱਚ ਆ ਜਾਂਦੇ ਹਨ, ਜਿੱਥੇ ਦੋ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਅਤੇ ਇੱਕ ਨੌਜਵਾਨ ਗੰਭੀਰ ਜ਼ਖਮੀ ਹੈ ਜਿਸ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਕੀਤਾ ਗਿਆ ਹੈ। 

ਮੌਕੇ ’ਤੇ ਮੌਜੂਦ ਲੋਕਾਂ ਅਨੁਸਾਰ ਮੋਟਰ ਸਾਈਕਲ ਸਵਾਰ ਤਿੰਨ ਨੌਜਵਾਨ ਜੋ ਕਿ ਲੁਧਿਆਣਾ ਦੇ ਭਾਮੀਆਂ ਇਲਾਕੇ ਦੇ ਨਿਵਾਸੀ ਦੱਸੇ ਜਾ ਰਹੇ ਹਨ,  ਟਿੱਪਰ ਦੀ ਚਪੇਟ ਵਿੱਚ ਆ ਜਾਂਦੇ ਹਨ ਅਤੇ ਟਿੱਪਰ ਉਹਨਾਂ ਦੇ ਉੱਪਰ ਦੀ ਨਿਕਲ ਜਾਂਦਾ ਹੈ ਜਿਸ ਕਾਰਨ ਦੋ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਜਾਂਦੀ ਹੈ ਜਦਕਿ ਇੱਕ ਨੌਜਵਾਨ ਬੇਹਦ ਹੀ ਗੰਭੀਰ ਹਾਲਤ ਵਿੱਚ ਹੈ। 

ਮੌਕੇ ਤੇ ਪਹੁੰਚੀ ਪੁਲਿਸ ਮੁਲਾਜ਼ਮਾਂ ਵੱਲੋਂ ਦੋ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਢਕਿਆ ਜਾਂਦਾ ਹੈ ਅਤੇ ਤਿੰਨਾਂ ਨੌਜਵਾਨਾਂ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਭੇਜਿਆ ਗਿਆ ਹੈ। ਹਾਲਾਂਕਿ ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ, ਪੁਲਿਸ ਟਿੱਪਰ ਚਾਲਕ ਦੀ ਭਾਲ ਕਰ ਰਹੀ।

(For more news apart from Two motorcyclists killed, one injured after being hit by a tipper News in Punjabi, stay tuned to Rozana Spokesman)