Amritsar Weather News :ਅੰਮ੍ਰਿਤਸਰ ’ਚ ਮੌਸਮ ਦਾ ਬਦਲਿਆ ਮਜਾਜ, ਅਸਮਾਨ ਨੂੰ ਕਾਲੇ ਬੱਦਲਾਂ ਨਾਲ ਢੱਕਿਆ
Amritsar Weather News : ਕਿਸੇ ਵੇਲੇ ਮੀਂਹ ਪੈਣ ਦੀ ਸੰਭਾਵਨਾ ਬਣੀ
Amritsar News in Punjabi : ਪੰਜਾਬ ਵਿਚ ਮੌਸਮ ਦਾ ਮਜਾਜ ਬਦਲ ਗਿਆ ਹੈ। ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਵਿੱਚ ਮੌਸਮ ਸੁਹਾਵਨਾ ਹੋ ਗਿਆ ਹੈ ਅਸਮਾਨ ਨੂੰ ਕਾਲੇ ਗੂੜੇ ਬੱਦਲਾਂ ਨੇ ਢੱਕਿਆ ਹੋਇਆ ਹੈ ਅਤੇ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ। ਅੱਜ ਕਿਸੇ ਵੇਲੇ ਮੀਂਹ ਪੈਣ ਦੀ ਸੰਭਾਵਨਾ ਬਣੀ ਹੈ। ਅੰਮ੍ਰਿਤਸਰ ’ਚ ਮੌਸਮ ਸੁਹਾਵਨਾ ਹੋਣ ਨਾਲ ਅਸਮਾਨ ਕਾਲੇ ਬੱਦਲ ਛਾ ਗਏ ਹਨ ਜਿਨ੍ਹਾਂ ਦੀਆਂ ਤਸਵੀਰਾਂ ਵੇਖੋ.......
ਪੰਜਾਬ ਵਿਚ ਇਕ ਪਾਸੇ ਜਿੱਥੇ ਠੰਡੀਆਂ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਹਨ, ਉਥੇ ਹੀ ਮੌਸਮ ਵਿਭਾਗ ਨੇ ਪੰਜਾਬ ਦੇ 10 ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਹੈ। ਦੱਸਣਯੋਗ ਹੈ ਕਿ ਮੌਸਮ ਵਿੱਚ ਬਦਲਾਅ 9 ਮਾਰਚ ਨੂੰ ਸਰਗਰਮ ਹੋਈ ਪੱਛਮੀ ਗੜਬੜੀ ਕਾਰਨ ਹੋਇਆ ਹੈ।
(For more news apart from Weather conditions in Amritsar changed, sky covered with dark clouds News in Punjabi News in Punjabi, stay tuned to Rozana Spokesman)