ਬਾਪ ਨੇ ਕੀਤਾ 12 ਸਾਲਾ ਬੇਟੀ ਨਾਲ ਬਲਾਤਕਾਰ, ਪਰਚਾ ਦਰਜ
ਮਾਤਾ ਬੇਨਜ਼ੀਰ ਪਤਨੀ ਸਤਾਰ ਮੁਹੰਮਦ ਨੇ ਘਰ ਵਾਪਸ ਆ ਕੇ ਵੇਖਿਆ ਕਿ ਉਸ ਦੀ 12 ਸਾਲਾ ਬੇਟੀ ਖ਼ੂਨ ਨਾਲ ਲੱਥਪਥ ਹੋਈ ਪਈ ਸੀ।
ਹਵਸ ਵਿਚ ਅੰਨ੍ਹੇ ਹੋਏ ਪਿਉ ਨੇ ਅਪਣੀ ਹੀ ਨਾਬਾਲਗ਼ ਕੁੜੀ ਨਾਲ ਬਲਾਤਕਾਰ ਕਰ ਦਿਤਾ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਲੜਕੀ ਦੀ ਮਾਤਾ ਬੇਨਜ਼ੀਰ ਪਤਨੀ ਸਤਾਰ ਮੁਹੰਮਦ ਨੇ ਦਸਿਆ ਕਿ ਉਹ ਕਿਸੇ ਕੰਮ ਲਈ ਘਰੋਂ ਬਾਹਰ ਗਈ ਹੋਈ ਸੀ ਤੇ ਘਰ ਵਾਪਸ ਆ ਕੇ ਵੇਖਿਆ ਕਿ ਉਸ ਦੀ 12 ਸਾਲਾ ਬੇਟੀ ਖ਼ੂਨ ਨਾਲ ਲੱਥਪਥ ਹੋਈ ਪਈ ਸੀ। ਉਸ ਨੂੰ ਤੁਰਤ ਇਲਾਜ ਲਈ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਦਾ ਚੈਕਅੱਪ ਕਰ ਕੇ ਵਾਪਸ ਘਰ ਭੇਜ ਦਿਤਾ। ਲੜਕੀ ਦੀ ਮਾਂ ਮੁਤਾਬਕ ਘਰ ਜਾ ਕੇ ਲੜਕੀ ਦਾ ਦਰਦ ਹੋਰ ਵਧ ਗਿਆ ਤੇ ਉਹ ਦੁਬਾਰਾ ਸਰਕਾਰੀ ਹਸਪਤਾਲ ਚਲੇ ਗਏ ਪਰ ਡਾਕਟਰਾਂ ਨੇ ਉਸ ਨੂੰ ਦਾਖ਼ਲ ਕਰਨ ਦੀ ਬਜਾਏ ਥਾਣੇ ਰੀਪੋਰਟ ਲਿਖਵਾਉਣ ਲਈ ਆਖ ਕੇ ਵਾਪਸ ਭੇਜ ਦਿਤਾ।
ਲੜਕੀ ਦੀ ਮਾਂ ਵਲੋਂ ਲੜਕੀ ਨੂੰ ਪੁੱਛੇ ਜਾਣ 'ਤੇ ਉਸ ਨੇ ਦਸਿਆ ਕਿ ਉਸ ਦੇ ਪਿਤਾ ਨੇ ਹੀ ਉਸ ਨਾਲ ਬਲਾਤਕਾਰ ਕੀਤਾ ਹੈ। ਫਿਰ ਲੜਕੀ ਦੀ ਮਾਂ ਥਾਣੇ ਚਲੀ ਗਈ ਅਤੇ ਸ਼ਿਕਾਇਤ ਦਰਜ ਕਰਵਾਈ। ਪੁਲਿਸ ਅਧਿਕਾਰੀ ਮਨਪ੍ਰੀਤ ਕੌਰ ਨੇ ਤੁਰਤ Ñਲੜਕੀ ਨੂੰ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ। ਪੁਲਿਸ ਨੇ ਸਤਾਰ ਮੁਹੰਮਦ ਵਿਰੁਧ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।