ਕਰਫ਼ਿਊ ਦੌਰਾਨ ਸੈਰ ਉਤੇ ਨਿਕਲੇ 466 ਲੋਕ ਹਿਰਾਸਤ ਵਿਚ, 182 ਗ੍ਰਿਫ਼ਤਾਰ
ਕਰਫ਼ਿਊ ਦੌਰਾਨ ਸੈਰ ਉਤੇ ਨਿਕਲੇ 466 ਲੋਕ ਹਿਰਾਸਤ ਵਿਚ, 182 ਗ੍ਰਿਫ਼ਤਾਰ
ਚੰਡੀਗੜ੍ਹ, 13 ਅਪ੍ਰੈਲ (ਤਰੁਣ ਭਜਨੀ): ਸ਼ਹਿਰ ਵਿਚ ਕੋਰੋਨਾ ਦੇ ਕਾਰਨ ਕਰਫ਼ਿਊ ਲੱਗਾ ਹੋਇਆ ਹੈ। ਇਸ ਦੇ ਬਾਵਜੂਦ ਲੋਕ ਘਰਾਂ ਤੋਂਂ ਬਾਹਰ ਨਿਕਲਣ ਤੋਂ ਬਾਜ ਨਹੀਂ ਆ ਰਹੇ ਹਨ । ਅਜਿਹੇ ਲੋਕਾਂ ਉਤੇ ਪੁਲਿਸ ਨੇ ਸਖ਼ਤੀ ਕਰਨੀ ਸ਼ੁਰੂ ਕਰ ਦਿਤੀ ਹੈ। ਸੋਮਵਾਰ ਨੂੰ ਪੁਲਿਸ ਨੇ ਸਵੇਰੇ ਸੈਰ ਉਤੇ ਨਿਕਲੇ 466 ਲੋਕਾਂ ਨੂੰ ਹਿਰਾਸਤ ਵਿਚ ਲਿਆ। ਜਿਸ ਵਿਚ ਉਲੰਘਣਾ ਕਰਨ ਵਾਲੇ 182 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ 50 ਦੇ ਕਰੀਬ ਲੋਕਾਂ ਵਿਚ ਮਾਮਲਾ ਦਰਜ ਕੀਤਾ ਗਿਆ। ਇਨ੍ਹਾ ਵਿਚ ਕੁੱਝ ਲੋਕ ਕੁੱਤਿਆਂ ਨੂੰ ਘੁੰਮਾਉਣ ਦੇ ਬਹਾਨੇ ਸੈਰ ਉਤੇ ਨਿਕਲੇ ਸਨ। ਚੰਡੀਗੜ੍ਹ ਵਿਚ ਸੋਮਵਾਰ ਕੋਰੋਨਾ ਦਾ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ।
ਪਰ ਹੁਣ ਤਕ ਚੰਡੀਗੜ੍ਹ ਵਿਚ ਕੋਰੋਨਾ ਦੇ ਕੁਲ 21 ਲੋਕ ਪੀੜਤ ਹਨ। ਪੰਜਾਬ ਯੂਨਿਵਰਸਿਟੀ ਦੇ ਸਹਾਇਕ ਪ੍ਰੋਫ਼ੈਸਰ ਗੁਰਪਾਲ ਸਿੰਘ, ਉਨ੍ਹਾਂ ਦੀ ਸੱਸ ਅਤੇ ਧੀ ਦੇ ਕੋਰੋਨਾ ਪਾਜ਼ੇਟਿਵ ਆਉਣ ਦੇ ਬਾਅਦ ਹੁਣ ਸੈਕਟਰ 16 ਦੇ ਹੇਲਥ ਵਿਭਾਗ ਦੀ ਟੀਮ ਨੇ ਗੁਰਪਾਲ ਦੇ ਦੋਸਤ ਸੈਕਟਰ 37 ਬੀ ਨਿਵਾਸੀ ਦੇ ਘਰ ਅਤੇ ਕੰਮ ਕਰਨ ਵਾਲੀ ਨੂੰ ਵੀ ਹਸਪਤਾਲ ਵਿਚ ਦਾਖ਼ਲ ਕਰ ਲਿਆ ਹੈ। ਦੋਹਾਂ ਦੇ ਕੋਰੋਨਾ ਵਾਇਰਸ ਦੇ ਸੈਂਪਲ ਲੈ ਲਏ ਗਏ ਹਨ ਅਤੇ ਟੈਸਟ ਲਈ ਪੀਜੀਆਈ ਭੇਜ ਦਿਤੇ ਗਏ ਹਨ। ਉਥੇ ਹੀ ਗੁਰਪਾਲ ਦਾ ਸੈਕਟਰ 38 ਨਿਵਾਸੀ ਦੋਸਤ ਮਲੇਸ਼ਿਆ ਤੋਂ ਆਇਆ ਸੀ। ਉਸ ਦੇ ਟੈਸਟ ਦੀ ਰਿਪੇਰਟ ਨੈਗੇਟਿਵ ਆਈ ਹੈ।
ਉਥੇ ਹੀ ਹਾਲੇ ਤਕ ਇਹ ਕਿਹਾ ਜਾ ਰਿਹਾ ਸੀ ਕਿ ਗੁਰਪਾਲ ਨੂੰ ਕੋਰੋਨਾ ਕਿੱਥੋ ਹੋਇਆ , ਇਸ ਦਾ ਪਤਾ ਨਹੀਂ ਹੈ। ਉਥੇ ਹੀ ਡਾਕਟਰਾਂ ਦੀ ਰਾਏ ਦੇ ਮੁਤਾਬਕ ਗੁਰਪਾਲ ਦੀ ਸੱਸ ਜੋ ਕੋਰੋਨਾ ਪਾਜ਼ੇਟਿਵ ਹੈ। ਹੋ ਸਕਦਾ ਹੈ ਉਸੇ ਤੋਂ ਗੁਰਪਾਲ ਅਤੇ ਉਸ ਦੀ ਧੀ ਨੂੰ ਕੋਰੋਨਾ ਹੋਇਆ ਹੈ। ਹਾਲਾਂਕਿ ਉਹ ਦਿੱਲੀ ਤੋਂ ਗੁਰਪਾਲ ਦੇ ਕੋਲ ਚੰਡੀਗੜ੍ਹ ਆਈ ਸੀ ਅਤੇ ਉਨ੍ਹਾਂ ਦੇ ਦਿੱਲੀ ਦੇ ਘਰ ਵਿਚ ਵਿਦੇਸ਼ ਤੋਂ ਆਏ ਵਿਅਕਤੀ ਦੀ ਟਰੈਵਲ ਹਿਸਟਰੀ ਵੀ ਹੈ।