ਵਿਸਾਖੀ ਮੌਕੇ ਸਹਿਜ ਪਾਠ ਸਾਹਿਬ ਦੇ ਭੋਗ ਪਾਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਘਨੌਰ ਦੇ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਖੇ ਵਿਸਾਖੀ ਮੌਕੇ ਸਹਿਜ ਪਾਠ ਦੇ ਭੋਗ ਪਾਏ ਗਏ। ਭਾਈ ਜਸਵੰਤ ਸਿੰਘ ਨੇ ਖ਼ਾਲਸਾ ਪੰਥ ਦੀ ਸਾਜਨਾ ਦਾ ਵਿਸਥਾਰ

File photo

ਘਨੌਰ, 13 ਅਪ੍ਰੈਲ (ਸੁਖਦੇਵ ਸੁੱਖੀ, ਰੁਪਿੰਦਰ ਸਿੰਘ): ਘਨੌਰ ਦੇ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਖੇ ਵਿਸਾਖੀ ਮੌਕੇ ਸਹਿਜ ਪਾਠ ਦੇ ਭੋਗ ਪਾਏ ਗਏ। ਭਾਈ ਜਸਵੰਤ ਸਿੰਘ ਨੇ ਖ਼ਾਲਸਾ ਪੰਥ ਦੀ ਸਾਜਨਾ ਦਾ ਵਿਸਥਾਰ ਪੂਰਵਕ ਗੁਰ ਇਤਿਹਾਸ ਸਰਵਣ ਕਰਵਾਇਆ ਤੇ ਕੀਰਤਨ ਕੀਤਾ ਗਿਆ। ਉਪਰੰਤ ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਦੇ ਸੰਸਾਰ ਤੋਂ ਖਾਤਮੇ ਲਈ ਅਰਦਾਸ ਕੀਤੀ ਗਈ।

ਸੇਵਾਦਾਰ ਅਰਸ਼ਦੀਪ ਸਿੰਘ ਸੂਦਨ ਨੇ ਦਸਿਆ ਕਿ ਮੱਥਾ ਟੇਕਣ ਸਮੇਂ ਇਕ ਮੀਟਰ ਦੀ ਦੂਰੀ ਸੰਗਤ ਬਣਾਈ ਰੱਖਣ ਲਈ ਸੰਗਤ ਵਲੋਂ ਭਰਪੂਰ ਸਾਥ ਦਿਤਾ ਗਿਆ।