ਕੋਵਿਡ-19 ਤੇ ਤਾਲਾਬੰਦੀ : ਵਿਦੇਸ਼ਾਂ 'ਚ ਵਸੇ ਭਾਰਤੀਆਂ ਨੂੰ ਵਤਨ ਲਿਆਉਣਾ ਹਾਲ ਦੀ ਘੜੀ ਔਖਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਰੋਨਾ ਵਾਇਰਸ ਰੋਗ ਦੇ ਮਦੇਨਜ਼ਰ ਭਾਰਤ 'ਚ ਕੀਤੀ ਮੁਕੰਮਲ ਤਾਲਾਬੰਦੀ ਅਤੇ ਹਵਾਈ ਉਡਾਣਾਂ ਉਤੇ ਰੋਕ ਕਾਰਨ ਵਿਦੇਸ਼ਾਂ 'ਚ ਵਸੇ ਭਾਰਤੀਆਂ ਨੂੰ ਵਤਨ ਲਿਆਉਣਾ

file photo

ਚੰਡੀਗੜ੍ਹ, 13 ਅਪ੍ਰੈਲ (ਨੀਲ ਭਲਿੰਦਰ ਸਿੰਘ) : ਕਰੋਨਾ ਵਾਇਰਸ ਰੋਗ ਦੇ ਮਦੇਨਜ਼ਰ ਭਾਰਤ 'ਚ ਕੀਤੀ ਮੁਕੰਮਲ ਤਾਲਾਬੰਦੀ ਅਤੇ ਹਵਾਈ ਉਡਾਣਾਂ ਉਤੇ ਰੋਕ ਕਾਰਨ ਵਿਦੇਸ਼ਾਂ 'ਚ ਵਸੇ ਭਾਰਤੀਆਂ ਨੂੰ ਵਤਨ ਲਿਆਉਣਾ ਹਾਲ ਦੀ ਘੜੀ ਔਖਾ ਹੈ। ਇਸ ਬਾਰੇ ਆਈਆਂ ਪਟੀਸ਼ਨਾਂ ਦੇ ਇਕ ਸਮੂਹ ਉੱਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਯਾਤਰਾ ਉੱਤੇ ਕੇਂਦਰ ਸਰਕਾਰ ਦੁਆਰਾ ਲਗਾਈ ਗਈ ਰੋਕ ਦੇ ਫ਼ੈਸਲੇ 'ਚ ਦਖ਼ਲ ਦੇਣ ਤੋਂ ਇਨਕਾਰ ਕਰ ਦਿਤਾ। ਚੀਫ਼ ਜਸਟਿਸ ਐਸ.ਏ. ਬੋਬਡੇ, ਜਸਟਿਸ ਐਲ ਨਾਗੇਸ਼ਵਰ ਰਾਵ ਅਤੇ ਜਸਟਿਸ ਐਮ ਐਮ ਸ਼ਾਂਤਨਾਗੌਦਰ ਦੇ ਬੈਂਚ ਨੇ ਸੋਮਵਾਰ ਨੂੰ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਿਥੇ ਹਨ ਉਥੇ ਹੀ ਰਹਿਣ ਅਤੇ ਕਿਹਾ ਕਿ ਉਨ੍ਹਾਂ ਨੂੰ ਅਜੇ ਵਾਪਸ ਲਿਆਉਣਾ ਸੰਭਵ ਨਹੀਂ ਹੋਵੇਗਾ।  

ਸੁਪਰੀਮ ਕੋਰਟ ਨੇ ਸੋਮਵਾਰ ਨੂੰ 7 ਪਟੀਸ਼ਨਾਂ ਉੱਤੇ ਸੁਣਵਾਈ ਕੀਤੀ। ਜਿਨ੍ਹਾਂ ਵਿਚ ਇੰਗਲੈਂਡ, ਅਮਰੀਕਾ, ਈਰਾਨ ਅਤੇ ਹੋਰ ਖਾੜੀ ਦੇਸ਼ਾਂ ਵਿਚ ਵਿਦਿਆਰਥੀਆਂ, ਕਾਮਕਾਜੀ ਪੇਸ਼ੇਵਰਾਂ, ਸਕਿਲਡ ਮਜਦੂਰਾਂ ਅਤੇ ਮਛੇਰਿਆਂ ਅਤੇ ਭਾਰਤੀ ਨਾਗਰਿਕਾਂ ਨੂੰ ਕੱਢਣ ਦੀ ਅਪੀਲ ਕੀਤੀ ਗਈ ਸੀ। ਇਸ ਦੌਰਾਨ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਇਹ ਵੀ ਕਿਹਾ ਕਿ ਇਸ ਸੰਕਟ ਦੇ ਦੌਰਾਨ ਲੋਕਾਂ ਨੂੰ ਭਾਰਤ ਵਾਪਸ ਲਿਆਉਣਾ ਅਸੰਭਵ ਹੈ ਅਤੇ ਉਨ੍ਹਾਂ ਨੇ ਕੇਂਦਰ ਵਲੋਂ ਪਹਿਲਾਂ ਤੋਂ ਦਾਇਰ ਹਲਫਨਾਮੇ ਵਿੱਚ ਇਸ ਰੁਖ਼ ਨੂੰ ਦੁਹਰਾਇਆ ਹੈ ।