ਸੁਣੋ ਗਰਾਊਂਡ ਲੈਵਲ ਤੋਂ ਕਰਫ਼ਿਊ ਦੌਰਾਨ ਕਿਸਾਨਾਂ ਅਤੇ ਆੜ੍ਹਤੀਆਂ ਦੀਆਂ ਮੁਸ਼ਕਲਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਰਫ਼ਿਊ ਦੇ ਚਲਦਿਆਂ ਮੰਡੀਆਂ ਵਿਚ ਫ਼ਸਲ ਦੀ ਖਰੀਦ ਨੂੰ ਲੈ ਕੇ ਵਧੀਆ ਪ੍ਰਬੰਧ ਨਹੀਂ ਕੀਤੇ ਜਾ ਰਹੇ ਜਿਸ ਨੂੰ ਲੈ ਕੇ ਕਿਸਾਨਾਂ ਤੇ ਆੜਤੀਆਂ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ

Photo

ਚੰਡੀਗੜ੍ਹ, 13 ਅਪ੍ਰੈਲ (ਸਪੋਕਸਮੈਨ ਟੀ.ਵੀ.): ਭਾਵੇਂ ਕਿ ਸਰਕਾਰ ਵਲੋਂ ਹਰ ਇਕ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਣਕ ਦੀ ਫ਼ਸਲ ਦੀ ਖਰੀਦ ਨੂੰ ਲੈ ਕੇ ਕਿਸਾਨਾਂ ਅਤੇ ਆੜਤੀਆਂ ਨੂੰ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਪਰ ਕਰਫ਼ਿਊ ਦੇ ਚਲਦਿਆਂ ਮੰਡੀਆਂ ਵਿਚ ਫ਼ਸਲ ਦੀ ਖਰੀਦ ਨੂੰ ਲੈ ਕੇ ਵਧੀਆ ਪ੍ਰਬੰਧ ਨਹੀਂ ਕੀਤੇ ਜਾ ਰਹੇ ਜਿਸ ਨੂੰ ਲੈ ਕੇ ਕਿਸਾਨਾਂ ਅਤੇ ਆੜਤੀਆਂ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਦੂਜੇ ਹੀ ਪਾਸੇ ਪਰਵਾਸੀ ਮਜ਼ਦੂਰਾਂ ਦੀ ਲੈਬਰ ਨਾ ਮਿਲਣ ਕਾਰਨ ਕਿਸਾਨਾਂ ਅਤੇ ਆੜਤੀਆਂ ਲਈ ਇਕ ਚੁਣੌਤੀ ਬਣ ਗਈ ਹੈ।

ਇਸ ਸਬੰਧੀ ਜਦੋਂ ਆੜਤੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਸਿਆ ਕਿ ਕਰਫ਼ਿਊ ਦੇ ਚਲਦਿਆਂ ਹੁਣ ਦੁਕਾਨਾਂ ਬੰਦ ਪਈਆਂ ਹਨ ਅਤੇ ਖਰੀਦ ਤੋਂ ਪਹਿਲਾਂ ਇੰਨਾਂ ਸਮਾਂ ਨਹੀਂ ਮਿਲ ਪਾ ਰਿਹਾ ਕਿ ਕੋਈ ਤਿਆਰੀ ਕੀਤੀ ਜਾ ਸਕੇ। ਫ਼ਰੀਦਕੋਟ ਦੀ ਮੰਡੀ ਦੇ ਦੋ ਫੜ੍ਹ ਪੂਰੀ ਤਰ੍ਹਾਂ ਉਖੜ ਚੁੱਕੇ ਹਨ ਜਿਸ ਦੀ ਰਿਪੇਅਰ ਵੀ ਕਰਫ਼ਿਊ ਕਾਰਨ ਬੰਦ ਹੋ ਚੁੱਕੀ ਹੈ। ਜਿਸ ਤੋਂ ਬਾਅਦ ਕਿਸਾਨਾਂ ਅਤੇ ਆੜਤੀਆਂ ਦੀਆਂ ਮੁਸ਼ਕਿਲਾਂ ਹੋਰ ਵੀ ਵਧਦੀਆਂ ਜਾ ਰਹੀਆਂ ਹਨ।

ਉੱਥੇ ਹੀ ਮੰਡੀ ਬੋਰਡ ਦੇ ਅਧਿਕਾਰੀਆਂ ਤੋਂ ਜਾਣਕਾਰੀ ਮਿਲੀ ਹੈ ਕਿ ਸਰਕਾਰ ਵਲੋਂ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ। ਹੋਰ ਤੇ ਹੋਰ ਲੈਬਰ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਹੈ। ਇਸ ਦੇ ਨਾਲ ਹੀ ਫੜ੍ਹਾਂ ਦੀ ਚੋਣ ਵੀ ਸਰਕਾਰ ਵਲੋਂ ਕੀਤੀ ਜਾ ਰਹੀ ਹੈ। ਸਰਕਾਰ ਦੇ ਕਹਿਣ ਮੁਤਾਬਕ ਜਿੱਥੇ ਸਰਕਾਰ ਕਹੇਗੀ ਉੱਥੇ ਫ਼ਸਲ ਲੁਆਈ ਜਾਵੇਗੀ। ਉਥੋਂ ਦੇ ਮੰਡੀ ਬੋਰਡ ਅਧਿਕਾਰੀ ਸੀ ਜਿਸ ਨੇ ਦਸਿਆ ਕਿ ਇਕ ਫ਼ਰੀਦਕੋਟ ਦੀ ਮੰਡੀ ਹੀ ਉਖਾੜੀ ਹੈ ਬਾਕੀ ਸਾਰੀਆਂ ਮੰਡੀਆਂ ਸਹੀ ਹਨ।

ਲੇਬਰ ਦੀ ਕਮੀ
ਲੈਬਰ ਦੀ ਕਮੀ ਦੇ ਚਲਦਿਆਂ ਉਨ੍ਹਾਂ ਦਸਿਆ ਕਿ ਉਨ੍ਹਾਂ ਕੋਲ ਪੰਜਾਬ ਦੀ ਲੇਬਰ ਹੈ ਅਤੇ ਉਨ੍ਹਾਂ ਦੁਆਰਾ ਮੰਡੀਆਂ ਦਾ ਸਾਰਾ ਕੰਮ ਸੰਭਾਲਿਆ ਜਾਵੇਗਾ। ਜੇ ਮਾਈਗ੍ਰੇਟ ਲੇਬਰ ਨਹੀਂ ਆ ਰਹੀ ਤਾਂ ਉਨ੍ਹਾਂ ਦੀ ਸਕਿਊਰਿਟੀ ਦਾ ਪੂਰਾ ਧਿਆਨ ਰੱਖਿਆ ਜਾਵੇਗਾ। ਉਨ੍ਹਾਂ ਦਸਿਆ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਫ਼ਸਲਾਂ ਦੀ ਖਰੀਦ ਵਿਚ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿਤੀ ਜਾਵੇਗੀ।

ਕੋਰੋਨਾ ਮਹਾਮਾਰੀ ਦੇ ਚਲਦਿਆਂ ਸੋਸ਼ਲ ਡਿਸਟੈਸਟਿੰਗ ਦਾ ਵੀ ਪੂਰਾ-ਪੂਰਾ ਖਿਆਲ ਰੱਖਿਆ ਜਾਵੇਗਾ। ਮਹਾਂਮਾਰੀ ਦੇ ਚਲਦਿਆਂ ਕੁੱਝ ਦਿੱਕਤਾਂ ਦਾ ਸਾਹਮਣਾ ਤਾਂ ਜ਼ਰੂਰ ਕਰਨਾ ਪਵੇਗਾ ਪਰ ਸਰਕਾਰ ਵਲੋਂ ਭਰੋਸਾ ਦਵਾਇਆ ਗਿਆ ਹੈ ਕਿ ਕਿਸਾਨਾਂ ਅਤੇ ਆੜਤੀਆਂ ਮੁਸ਼ਕਲਾਂ ਨੂੰ ਘਟ ਕੀਤਾ ਜਾਵੇ।