ਪੁਲਿਸ ਨੇ ਕਢਿਆ ਫ਼ਲੈਗ ਮਾਰਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਕੋਰੋਨਾ ਵਾਇਰਸ' ਤੋਂ ਬਚਣ ਲਈ ਲਾਏ ਗਏ ਕਰਫ਼ਿਊ ਦੀ ਉਲੰਘਣਾ ਕਰਨ ਸਮੇਂ ਪਟਿਆਲੇ ਦੇ ਕੁਝ ਅਖੌਤੀ ਨਿਹੰਗਾਂ ਅਤੇ ਪੁਲਿਸ ਦਰਮਿਆਨ ਹੋਈ ਖ਼ੂਨੀ ਝੜਪ

File photo

ਕੋਟਕਪੂਰਾ, 13 ਅਪ੍ਰੈਲ (ਗੁਰਿੰਦਰ ਸਿੰਘ): 'ਕੋਰੋਨਾ ਵਾਇਰਸ' ਤੋਂ ਬਚਣ ਲਈ ਲਾਏ ਗਏ ਕਰਫ਼ਿਊ ਦੀ ਉਲੰਘਣਾ ਕਰਨ ਸਮੇਂ ਪਟਿਆਲੇ ਦੇ ਕੁਝ ਅਖੌਤੀ ਨਿਹੰਗਾਂ ਅਤੇ ਪੁਲਿਸ ਦਰਮਿਆਨ ਹੋਈ ਖ਼ੂਨੀ ਝੜਪ ਤੋਂ ਬਾਅਦ ਪੁਲਿਸ ਹਰਕਤ 'ਚ ਆ ਗਈ ਹੈ। ਬਲਕਾਰ ਸਿੰਘ ਸੰਧੂ ਡੀ.ਐਸ.ਪੀ. ਕੋਟਕਪੂਰਾ ਅਤੇ ਐਸ.ਐਚ.ਓ. ਰਾਜਬੀਰ ਸਿੰਘ ਦੀ ਅਗਵਾਈ ਹੇਠ ਸ਼ਹਿਰ ਅੰਦਰ ਫ਼ਲੈਗ ਮਾਰਚ ਕਢਿਆ ਗਿਆ। ਇਸ ਦੌਰਾਨ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ ਕਈ ਦੁਕਾਨਦਾਰਾਂ ਸਮੇਤ ਰਾਹਗੀਰਾਂ ਨੂੰ ਸਖਤ ਤਾੜਨਾ ਕੀਤੀ ਗਈ।

ਇਸ ਫ਼ਲੈਗ ਮਾਰਚ ਵਿਚ ਮੋਟਰਸਾਈਕਲਾਂ, ਵੱਡੀਆਂ ਗੱਡੀਆਂ ਤੋਂ ਇਲਾਵਾ ਸਪੀਕਰ ਵਾਲੀ ਗੱਡੀ ਵੀ ਸ਼ਾਮਲ ਸੀ। ਥਾਣਾ ਸਿਟੀ ਤੋਂ ਚੱਲ ਕੇ ਫ਼ਰੀਦਕੋਟ ਰੋਡ, ਹੀਰਾ ਸਿੰਘ ਨਗਰ, ਸਿੱਖਾਂ ਵਾਲਾ ਰੋਡ, ਪ੍ਰੇਮ ਨਗਰ, ਮੋਗਾ ਰੋਡ, ਬੱਸ ਸਟੈਂਡ, ਤਿਨਕੋਨੀ, ਪੁਰਾਣਾ ਸ਼ਹਿਰ, ਜੈਤੋ ਰੋਡ ਅਤੇ ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੋਂ ਹੁੰਦਾ ਹੋਇਆ ਵਾਪਸ ਥਾਣਾ ਸਿਟੀ 'ਚ ਪੁੱਜਾ। ਬਲਕਾਰ ਸਿੰਘ ਸੰਧੂ ਡੀਐਸਪੀ, ਰਾਜਬੀਰ ਸਿੰਘ ਐਸਐਚਓ ਨੇ ਦਸਿਆ ਕਿ ਪੁਲਿਸ ਅਤੇ ਡਾਕਟਰ ਇਸ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਅਪਣੀ ਜਾਨ ਜੋਖਮ 'ਚ ਪਾ ਕੇ ਡਿਊਟੀਆਂ ਕਰ ਰਹੇ ਹਨ ਪਰ ਬਹੁਤ ਅਫਸੋਸ ਹੁੰਦਾ ਹੈ ਜਦੋਂ ਬਿਨਾਂ ਕਿਸੇ ਕਾਰਨ ਪੜ੍ਹੇ-ਲਿਖੇ ਲੋਕ ਕਰਫ਼ਿਊ ਦੀ ਉਲੰਘਣਾ ਕਰਦੇ ਹੋਏ ਸ਼ਰੇਆਮ ਬਾਹਰ ਘੁੰਮ ਰਹੇ ਹੁੰਦੇ ਹਨ। ਉਨ੍ਹਾਂ ਅਪੀਲ ਕੀਤੀ ਕਿ ਲੋਕ ਘਰਾਂ ਦੇ ਅੰਦਰ ਹੀ ਰਹਿ ਕੇ ਸੈਨੇਟਾਈਜ਼ਰ ਅਤੇ ਮਾਸਕ ਦੀ ਵਰਤੋਂ ਕਰਦੇ ਰਹਿਣ।