ਵਿਧਾਇਕ ਬਾਵਾ ਹੈਨਰੀ ਦੀ ਕੋਰੋਨਾ ਰੀਪੋਰਟ ਆਈ ਨੈਗੇਟਿਵ
ਜਲੰਧਰ ਦੇ ਨਾਰਥ ਹਲਕੇ ਦੇ ਵਿਧਾਇਕ ਬਾਵਾ ਹੈਨਰੀ ਦੀ ਕੋਰੋਨਾ ਰੀਪੋਰਟ ਨੈਗੇਟਿਵ ਆਈ ਹੈ। ਕਾਂਗਰਸੀ ਨੇਤਾ ਦੀਪਕ ਸ਼ਰਮਾ
File photo
ਜਲੰਧਰ, 13 ਅਪ੍ਰੈਲ (ਵਰਿੰਦਰ ਸ਼ਰਮਾ/ਲਖਵਿੰਦਰ ਸਿੰਘ ਲੱਕੀ): ਜਲੰਧਰ ਦੇ ਨਾਰਥ ਹਲਕੇ ਦੇ ਵਿਧਾਇਕ ਬਾਵਾ ਹੈਨਰੀ ਦੀ ਕੋਰੋਨਾ ਰੀਪੋਰਟ ਨੈਗੇਟਿਵ ਆਈ ਹੈ। ਕਾਂਗਰਸੀ ਨੇਤਾ ਦੀਪਕ ਸ਼ਰਮਾ ਦੀ ਕੋਰੋਨਾ ਰੀਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਬਾਵਾ ਹੈਨਰੀ ਸਮੇਤ ਪਰਵਾਰਕ ਮੈਂਬਰਾਂ ਦੇ ਕੋਰੋਨਾ ਟੈਸਟ ਹੋਏ ਸਨ। ਸਿਹਤ ਵਿਭਾਗ ਨੂੰ ਅੱਜ ਦੁਪਹਿਰੇ ਹੈਨਰੀ ਪਰਵਾਰ ਦੀ ਰੀਪੋਰਟ ਮਿਲ ਗਈ ਹੈ। ਵਿਧਾਇਕ ਬਾਵਾ ਹੈਨਰੀ ਸਮੇਤ 6 ਮੈਂਬਰਾਂ ਦੀ ਰੀਪੋਰਟ ਨੈਗੇਟਿਵ ਆਈ ਹੈ। ਇਸ ਵਿਧਾਇਕ ਦੀ ਕੋਰੋਨਾ ਰੀਪੋਰਟ ਨੈਗੇਟਿਵ ਆਉਣ ਕਰ ਕੇ ਇਲਾਕਾ ਵਾਸੀਆਂ ਨੇ ਸੁੱਖ ਦਾ ਸਾਹ ਲਿਆ ਹੈ।